ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਸਿਆਣੇ ਆਦਮੀ ਦੇ ਬੁੱਲ੍ਹ ਜਵਾਹਰੀ ਦੇ ਸੰਦੂਕ ਵਾਂਗ ਹਨ, ਜਦੋਂ ਓਹ ਖੁੱਲ੍ਹਦੇ ਹਨ ਤਾਂ ਵਡਮੁੱਲੇ ਹੀਰੇ, ਜਵਾਹਰਾਂ ਦਾ ਢੇਰ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ। ਸਿਆਣਪ ਦੀਆਂ ਗੱਲਾਂ ਜੋ ਯੋਗ ਸਮੇਂ ਸਿਰ ਕਹੀਆਂ ਜਾਂਦੀਆਂ ਹਨ, ਓਹ ਸੋਨੇ ਦੇ ਬੂਟਿਆਂ ਦੀ ਭਾਂਤ ਹਨ ਜੋ ਚਾਂਦੀ ਦੀਆਂ ਕਿਆਰੀਆਂ ਵਿੱਚ ਕਤਾਰ ਵਾਰ ਲਾਏ ਹੋਏ ਹੋਣ।

ਕੀ ਤੂੰ ਆਪਣੇ ਆਤਮਾ ਦੀ ਬਾਬਤ ਕੋਈ ਪੱਕਾ ਖ਼ਿਆਲ ਬੰਨ੍ਹ ਸਕਦਾ ਹੈ? ਕੀ ਤੂੰ ਓਸ ਦਾ ਠੀਕ ਪਤਾ ਕੱਢ ਸਕਦਾ ਹੈਂ? ਤੂੰ ਇਸ ਦੀ ਸ਼ਾਨ ਨੂੰ ਸਦਾ ਯਾਦ ਰੱਖ ਅਤੇ ਕਦੇ ਨਾ ਭੁੱਲ ਕਿ ਇਹ ਵੱਡਮੁਲਾ ਹੀਰੇ ਜਵਾਹਰਾਂ ਦਾ ਖ਼ਜ਼ਾਨਾ ਤਰੇ ਸਪੁਰਦ ਵਾਹਿਗੁਰੂ ਨੇ ਕੀਤਾ ਹੋਇਆ ਹੈ।

ਜਿਸ ਚੀਜ਼ ਤੋਂ ਫੈਦਾ ਪਹੁੰਚ ਸਕਦਾ ਹੈ, ਓਹ ਦੇ ਪਾਸੋਂ ਨਕਸਾਨ ਵੀ ਪਹੁੰਚ ਸਕਦਾ ਹੈ। ਆਤਮਾ ਪਾਸੋਂ ਜੇ ਲਾਭ ਮਿਲ ਸਕਦੇ ਹਨ ਤਾਂ ਨੁਕਸਾਨ ਵੀ ਪਹੁੰਚ ਸਕਦੇ ਹਨ, ਏਸ ਵਾਸਤੇ ਤੂੰ ਏਸ ਨੂੰ ਵੱਡੀ ਖ਼ਬਰਦਾਰੀ ਨਾਲ ਸਦਾ ਨੇਕੀ ਦੇ ਰਸਤੇ ਚਲਾ ਏਹ ਕਦੇ ਨਾ ਸਮਝ ਕਿ ਤੇਰੀ ਆਤਮਾ ਭੀੜ ਦੇ ਅੰਦਰ ਗੁਆਚ ਸਕਦੀ ਹੈ ਜਾਂ ਕੱਲੀ ਥਾਂ ਵਿਚ ਦੱਬੀ ਜਾ ਸਕਦੀ ਹੈ, ਨੇਕੀ ਦੇ ਕੰਮਾਂ ਨਾਲ ਆਤਮਾ ਨੂੰ ਸ਼ਾਂਤ ਮਿਲਦੀ ਹੈ, ਇਸ ਵਾਸਤੇ ਤੂੰ ਏਸ ਨੂੰ ਕੰਮ ਅਤੇ ਨੇਕੀਆਂ ਤੇ ਮੇਹਨਤ ਵਲ ਲਾਈ ਰੱਖ।

ਏਸ ਦੀ ਹਿਲ-ਜੁਲ ਸਦਾ ਦੀ ਹੈ, ਇਸ ਦੀ ਚੁਸਤੀ ਤੇ ਚਾਲਾਕੀ ਨੂੰ ਰੋਕਣਾ ਕਠਿਨ ਹੈ, ਓਹ ਇੱਕ ਅੱਖ ਦੇ