ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਲੋਕਾਂ ਵਾਂਗੂੰ ਨਾ ਬਣ ਜੋ ਉਤਾਹਾਂ ਚੜ੍ਹਕੇ ਹੇਠਾਂ ਪਟਕਦੋ ਹਨ, ਤੂੰ ਆਪਣੇ ਆਤਮਾ ਨੂੰ ਐਨਾ ਖੁਆਰ ਨਾ ਕਰ ਕਿ ਏਹਦੇ ਵਿਚ ਅਤੇ ਹੋਰ ਜਾਨਵਰਾਂ ਦੇ ਆਤਮਾ ਵਿਚ ਕੋਈ ਫ਼ਰਕ ਹੀ ਨਾ ਰਹੇ, ਤੂੰ ਘੋੜੇ ਖੱਚਰ ਅਤੇ ਖੋਤੇ ਵਾਂਗ ਨਾ ਬਣ ਜੋ ਅਕਲ ਤੋਂ ਖ਼ਾਲੀ ਹਨ।

ਏਸ ਦੀ ਥਾਹ ਦਾ ਪਤਾ ਏਸ ਦੀਆਂ ਸ਼ਕਤੀਆਂ ਤੋਂ ਲਾ, ਤੂੰ ਏਸਨੂੰ ਏਸ ਦੇ ਗੁਣਾਂ ਤੋਂ ਸਮਝ ਜੋ ਕਿ ਤੇਰੇ ਸਿਰ ਦੇ ਵਲਾਂ ਨਾਲੋਂ ਵੀ ਵੱਧ ਹਨ, ਅਕਾਸ਼ ਦੇ ਤਾਰੇ ਗਿਣਤੀ ਵਿਚ ਏਹਦੇ ਨਾਲੋਂ ਨਹੀਂ ਵਧ ਸਕਦੇ। ਅਰਬ ਦੇ ਲੋਕਾਂ ਵਾਰੀ ਤੂੰ ਏਹ ਨਾ ਸਮਝ ਕਿ ਇੱਕੋ ਆਤਮਾ ਨੂੰ ਸਾਰੇ ਆਦਮੀਆਂ ਵਿਚ ਵੰਡਿਆ ਗਿਆ ਹੈ, ਅਤੇ ਨਾ ਹੀ ਮਿਸਰ ਦੇ ਲੋਕਾਂ ਵਾਂਗ ਇਹ ਸਮਝ ਕਿ ਇੱਕ ਆਦਮੀ ਦੇ ਅੰਦਰ ਕਈ ਆਤਮਾਂ ਹਨ, ਯਾਦ ਰੱਖ ਕਿ ਜਿਸ ਤਰਾਂ ਤੇਰਾ ਦਿਲ ਇੱਕ ਹੈ ਓਸੇ ਤਰਾਂ ਓਸਦੇ ਅੰਦਰ ਆਤਮਾ ਵੀ ਇੱਕੋ ਰੱਖਿਆ ਗਿਆ ਹੈ।

ਜਿਸ ਤਰਾਂ ਧੁੱਪ ਨਾਲ ਮਿੱਟੀ ਸਖ਼ਤ ਹੋ ਜਾਂਦੀ ਹੈ ਅਤੇ ਜਿਸ ਤਰਾਂ ਓਸੇ ਧੁੱਪ ਨਾਲ ਮੋਮ ਨਰਮ ਹੋ ਜਾਂਦੀ ਹੈ ਅਰਥਾਤ ਸੂਰਜ ਦੀ ਇੱਕੋ ਗਰਮੀ ਨਾਲ ਦੋ ਭਾਂਤ ਦੇ ਇਕ ਦੂਜੇ ਤੋਂ ਉਲਟ ਅਸਰ ਪੈਦਾ ਹੋ ਜਾਂਦੇ ਹਨ, ਉਸੇ ਤਰਾਂ ਇੱਕ ਆਤਮਾ ਵਿੱਚੋਂ ਵੀ ਵੱਖੋ ਵੱਖ ਅਤੇ ਇਕ ਦੂਜੇ ਤੋਂ ਉਲਟੀ ਭਾਂਤ ਦੇ ਇਰਾਦੇ ਨਿਕਲ ਸਕਦੇ ਹਨ।

ਜਿਸ ਤਰਾਂ ਬੱਦਲ ਦੀ ਕਾਲੀ ਚੰਦਰ ਦੇ ਅੰਦਰ ਵੀ ਚੰਦ੍ਰਮਾ ਦੀ ਅਸਲੀਅਤ ਨਹੀਂ ਬਦਲਦੀ, ਓਸੇ ਤਰਾਂ ਮੂਰਖ