ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/107

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਪਾਪਾਂ ਤੇ ਬਦੀਆਂ ਤੋਂ ਪਰੇ ਰਹ ਫੇਰ ਭੈ ਤੇ ਡਰ ਤੇਰੇ ਪਾਸੋਂ ਦੂਰ ਰਹਿਣਗੇ ਅਤੇ ਘਬਰਾਹਟ ਨਾਲ ਕਦੇ ਤੇਰਾ ਕਲੇਜਾ ਧੜਕ ਧੜਕ ਨਹੀਂ ਕਰੇਗਾ।

ਹੇ ਮਨੁੱਖ! ਨੂੰ ਬੋਲਣ ਦੀ ਤਾਕਤ ਕੇਵਲ ਤੈਨੂੰ ਹੀ ਮਿਲੀ ਹੈ, ਏਸ ਨਿਆਮਤ ਉਤੇ ਧਿਆਨ ਕਰ, ਅਤੇ ਵਾਹਿਗੁਰੂ ਦੀ ਉਪਮਾ ਕਰ, ਆਪਣੇ ਬੱਚਿਆ ਨੂੰ ਸਿਆਣਪ ਦੀਆਂ ਗੱਲਾਂ ਸਿੱਖਾਂ ਅਤੇ ਆਪਣੀ ਉਲਾਦ ਨੂੰ ਧਰਮੀ ਬਣਨ ਦੀ ਸਿੱਖਯਾ ਦੇਹ।

ਬੈਂਤ:-

ਮਾਣ ਰੂਪ ਦਾ ਤੇ ਬਲ ਦਾ ਕਰੀਂ ਨਾ,
ਜਿਸਨੇ ਦਿੱਤਾ ਹੈ ਤਾਂ ਓਹ ਖੱਸ ਲੇਵੇ।
ਚਾਹੀਏ ਆਦਮੀ ਨੂੰ ਅੰਗਾਂ ਨਾਲ ਨੇਕੀ
ਕਰਕੇ, ਪ੍ਰਭੂ-ਦਰਗਾਹ ਵਿਚ ਜੱਸ ਲੇਵੇ।
ਜੀਭ ਨਾਲ ਮਿੱਠਾ ਅਤੇ ਸੱਚ ਬੋਲੇ,
ਹਰਦਮ ਨਾਮ ਪ੍ਰਭੂ ਦਾ ਹੱਸ ਹੱਸ ਲੇਵੇ।
ਅੱਖਾਂ ਮੰਦੀਆਂ ਨਾਲ ਪਰ ਇਸਤ੍ਰੀ ਨੂੰ,
ਨਾਹੀਂ ਤੱਕ ਸਿਰ ਆਪਣੇ ਭੱਸ ਲੇਵੇ।
ਹੱਥਾਂ ਨਾਲ ਸ਼ੁਭ ਕੰਮ ਤੂੰ ਕਰੇਂ ਹਰਦਮ,
ਹੱਥੋਂ ਤੋਰਿਓ ਨਾ ਮੰਦੀ ਕਾਰ ਹੋਵੇ।
ਪੈਰਾਂ ਨਾਲ ਤੁਰ ਜਾਏ ਨਾ ਪਾਪ ਰਸਤੇ,
ਰਿਦੇ ਤੇਰੇ ਵਿਚ ਸਭਸ ਦਾ ਪਿਆਰ ਹੋਵੇ।
ਸੁਣ ਆਵਾਜ਼ ਹਰਦਮ ਆਪਣੇ ਆਤਮਾ ਦੀ,
ਜਿਸਦੇ ਅੰਦਰ ਕਰਤਾਰ ਦੀ ਤਾਰ ਹੋਵੇ।