ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਏਸੇ ਤਰਾਂ ਤੇਰਾ ਜੀਵਨ ਤੇਰੇ ਦਿਲ ਵਿੱਚੋਂ ਨਿਕਲਦਾ ਹੈ ਅਤੇ ਮਗਰੋਂ ਮੁੜਕੇ ਫੇਰ ਓਸਦੇ ਅੰਦਰ ਹੀ ਚਲਿਆ ਜਾਂਦਾ ਹੈ। ਕੀ ਓਸ ਦੀ ਆਓ ਜਾਈ ਸਦਾ ਨਹੀਂ ਰਹਿੰਦੀ?

ਕੀ ਤੇਰਾ ਨੱਕ ਸੁਗੰਧੀਆਂ ਨਹੀਂ ਚਾਹੁੰਦਾ? ਕੀ ਤੇਰਾ ਮੁੰਹ ਸੁਆਦਲੀਆਂ ਚੀਜ਼ਾਂ ਨੂੰ ਚੰਗੀਆਂ ਨਹੀਂ ਜਾਣਦਾ? ਪਰ ਤੂੰ ਵੀ ਤਾਂ ਜਾਣਦਾ ਹੈ ਕਿ ਬਹੁਤਾ ਚਿਰ ਸੁੰਘਦੇ ਰਹਿਣ ਨਾਲ ਓਹੋ ਖ਼ੁਸ਼ਬੋ ਬਦਬੋ ਬਣ ਜਾਂਦੀ ਹੈ ਅਤੇ ਨਿਤਾਪ੍ਰਤਿ ਸੁਆਦੀ ਖਾਣੇ ਖਾਣ ਨਾਲ ਵੀ ਮੁੰਹ ਤੋਂ ਜਾਂਦਾ ਹੈ। ਕੀ ਤੇਰੀਆਂ ਅੱਖਾਂ ਰਖਵਾਲੀਆਂ ਹਨ? ਫੇਰ ਵੀ ਓਹ ਕਈ ਵਾਰ ਸਚ ਤੇ ਝੂਠ ਨੂੰ ਪਰਖਣੋਂ ਰਹਿ ਜਾਂਦੀਆਂ ਹਨ।

ਆਪਣੇ ਆਤਮਾ ਨੂੰ ਹੱਦੋਂ ਅੱਗੇ ਨਾਂ ਲੰਘਣ ਦੇਹ ਤੂੰ ਓਸਨੂੰ ਭਲਿਆਈ ਕਰਨੀ ਸਿਖਾ, ਏਸ ਤਰਾਂ ਤੂੰ ਓਸ ਪਾਸੋਂ ਸਦਾ ਸਚਿਆਈ ਪ੍ਰਾਪਤ ਕਰਨ ਦੇ ਰਸਤੇ ਪ੍ਰਾਪਤ ਕਰ ਸਕਦਾ ਹੈ। ਕੀ ਤੇਰਾ ਹੱਬ ਕਰਾਮਾਤ ਨਹੀਂ ਹੈ? ਕੀ ਸਾਰੀ ਸ੍ਰਿਸ਼ਟੀ ਵਿਚ ਏਹਦੇ ਵਰਗੀ ਕੋਈ ਚੀਜ਼ ਹੈ? ਏਹ ਤੈਨੂੰ ਏਸ ਵਾਸਤੇ ਦਿੱਤਾ ਗਿਆ ਹੈ ਕਿਏਹਦੇ ਨਾਲ ਤੂੰ ਲੋੜਵੰਦਾਂ ਤੇ ਅਨਾਥਾਂ ਨਿਰਬਲ ਦੀ ਬਾਂਹ ਫੜੇ।

ਸਾਰੇ ਜਾਨਦਾਰਾਂ ਵਿੱਚੋਂ ਕੇਵਲ ਨੂੰ ਸ਼ਰਮ ਤੇ ਲੱਜਾ ਦਿੱਤੀ ਗਈ ਹੈ, ਇਸ ਵਾਸਤੇ ਕੋਈ ਅਜੇਹਾ ਕੰਮ ਨਾਂ ਕਰ ਕਿ ਜਿਸਦੇ ਕਾਰਨ ਤੈਨੂੰ ਮਗਰੋਂ ਸ਼ਰਮਿੰਦਗੀ ਝੱਲਣੀ ਪਵੇ।

ਡਰ,ਭੈ ਅਤੇ ਘਬਰਾਹਟ ਦੇ ਨਾਲ ਤੇਰੇ ਚੇਹਰੇ ਦੀ ਲਾਲੀ ਤੇ ਸੁੰਦਰਤਾ ਕਿਉਂ ਉੱਡ ਜਾਂਦੀ ਹੈ? ਤੂੰ ਆਪਣੇ