ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੬

ਨਿਸ ਦਿਨ ਪਾਪ ਤੋਂ ਬਚੀ ਤੇ ਕਵੀਂ ਨੇਕੀ,
ਹੋਸੀ ਪੁੱਛ ਦਰਬਾਰ ਵਿਚ ਮੀਤ! ਉਸਦੇ।
"ਚਰਨ" ਆਤਮਾ ਨਾਲ ਲੈ ਜੋੜ ਉਸਦੇ,
ਮੇਹਰ ਮੰਗ ਕਹਿਰੋਂ ਹੋ ਭੈ ਭੀਤ ਉਸਦੇ।

ਸ੍ਰੀ ਗੁਰੂ ਗ੍ਰੰਥ ਪ੍ਰਮਾਣ:
"ਮਨ ਤੂੰ ਜੋਤ ਸਰੂਪ ਹੈਂ ਅਪਨਾ ਮੂਲ ਪਛਾਣ"

———————————————

੩੦-ਸ਼ਕਤੀਆਂ ਦਾ ਵਰਤਣਾ

ਤੂੰ ਅਪਣੇ ਸਰੀਰ ਉਤੇ ਮਾਨ ਨਾ ਕਰ ਕਿ ਓਹ ਕਿਹਾ ਸੁੰਦਰ ਤੇ ਬਲਵਾਨ ਹੈ ਤੇ ਕੇਹੀ ਚੰਗੀ ਵਿਓਂਤ ਨਾਲੇ ਬਣਾਯਾ ਗਿਆ ਹੈ ਅਤੇ ਨਾ ਹੀ ਆਪਣੇ ਦਿਮਾਗ ਉਤੇ ਘਮੰਡ ਕਰ ਕਿ ਓਹ ਆਤਮਾ ਦੇ ਰਹਿਣ ਦੀ ਥਾਂ ਹੈ। ਕੀ ਕੰਧਾਂ ਦੇ ਬੂਹਿਆਂ ਨਾਲੋਂ ਵਧੀਕ ਮਾਨ ਯੋਗ ਘਰ ਵਿੱਚ ਰਹਿਣ ਵਾਲਾ ਨਹੀਂ ਹੈ? ਅਨਾਜ ਬੀਜਨ ਤੋਂ ਪਹਿਲਾਂ ਧਰਤੀ ਹਲ ਚਲਾ ਕੇ ਸਾਫ ਕੀਤੀ ਜਾਂਦੀ ਹੈ। ਭਾਂਡਿਆਂ ਦਾ ਕਾਰੀਗਰ ਭਾਂਡੇ ਅਤੇ ਓਹਨਾ ਦਾ ਮਸਾਲਾ ਬਨਾਉਣ ਤੋਂ ਪਹਿਲਾਂ ਭੱਠੀ ਤਿਆਰ ਕਰਦਾ ਹੈ।

ਹੇ ਮਨੁੱਖ! ਤੇਰਾ ਆਤਮਾ ਤੇਰੇ ਸਰੀਰ ਦਾ ਰਾਜਾ ਹੈ ਤੂੰ ਓਸਦੀ ਪਰਜਾ ਨੂੰ ਓਸਦੇ ਵਿਰੁੱਧ ਸਿਰ ਨ ਚੁਕਣ ਦੇਹ, ਤੇਰਾ ਸਰੀਰ ਮਾਨੋ ਮਿੱਟੀ ਦਾ ਗੁੰਬਜ਼ ਹੈ ਅਤੇ ਤੇਰੀਆਂ ਹੱਡੀਆਂ ਓਸਦੇ ਸਹਾਰੇ ਕੰਧਾਂ ਹਨ, ਜਿਸ ਤਰਾਂ ਸਮੁੰਦਰ ਵਿੱਚੋਂ ਸੋਮੇ ਨਿਕਲਦੇ ਹਨ-ਜਿਨ੍ਹਾਂ ਦਾ ਪਾਣੀ ਦਰਯਾਵਾਂ ਦੀ ਰਾਹੀਂ ਫੇਰ ਓਸੇ ਸਮੁੰਦਰ ਵਿਚ ਚਲਿਆ ਜਾਂਦਾ ਹੈ