ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਅਤੇ ਸੋਚ ਸਮਝ ਵੀ ਦਿੱਤੀ ਹੈ। ਗੁਰਵਾਕ- "ਅਵਰ ਜੋਨ ਤੇਰੀ ਪਨਿਹਾਰੀ। ਇਸ ਧਰਤ ਮਹਿ ਤੇਰੀ ਸਿਕਦਾਰੀ।"

ਏਸ ਵਾਸਤੇ ਤੂੰ ਆਪਣੇ ਆਪ ਨੂੰ ਵਾਹਿਗੁਰੂ ਦੀ ਕੁਦਰਤ ਦਾ ਮਾਨ ਸਮਝ। ਆਪਣੇ ਅੰਦਰ ਪਰਮਾਤਮਾ ਦੀ ਅਨੰਤ ਜ਼ਾਤ ਦਾ ਇਕ ਅੰਗ ਦੇਖਕੇ ਪਣੀ ਸ਼ਾਨ ਨੂੰ ਨਾ ਭੁੱਲ, ਨਾ ਪਾਪ ਕਰ ਅਤੇ ਨਾਂ ਹੀ ਕੋਈ ਹੋਰ ਬੁਰਿਆਈ ਕਰ। ਸੱਪ ਦੇ ਸਿਰ ਵਿਚ ਕਿਸ ਨੇ ਡਰ ਵਾਲੀ ਚੀਜ਼ ਰੱਖੀ ਅਤੇ ਘੋੜੇ ਦੀ ਗਿੱਚੀ ਵਿਚ ਕਿਸਨੇ ਬਲ ਪਾਯਾ? ਓਸੇ ਨੇ ਜਿਸਨੇ ਕਿ ਤੈਨੂੰ ਪਹਿਲੇ ਦਾ ਸਿਰ ਫੇਹ ਸੁੱਟਣ ਅਤੇ ਦੂਜੇ ਨੂੰ ਸਿਖਾਕੇ ਆਪਣਾ ਕੰਮ ਲੈਣ ਦੀ ਬੁੱਧੀ ਬਖਸ਼ੀ। ਬੈਂਤ:-

ਤੂੰ ਜੀਵਾਤਮਾ ਅੰਗ ਪ੍ਰਮਾਤਮਾ ਦਾ,
ਦੇਖ ਸ਼ਾਨ ਅਪਨੀ ਜਾਵੀਂ ਭੁੱਲ ਨਾਹੀੴ
ਭਾਵੇਂ ਲੱਖ ਚੌਰਾਸੀ ਹਨ ਜੀਵ ਰਬ ਦੇ,
ਐਪਰ ਜੀਵ ਕੋਈ ਤੇਰੇ ਭੁੱਲ ਨਾਹੀਂ।
ਤੇਰਾ ਜੀਵਨ ਵਡ-ਮੁੱਲੜੀ ਦਾਤ ਰੱਬ ਦੀ,
ਹੀਰੇ ਲਾਲ ਮੋਤੀ ਇਸਦਾ ਮੁੱਲ ਨਾਹੀਂ।
ਅਪਰ ਫੇਰ ਵੀ ਹੈਂ ਤੂੰ ਨਾਚੀਜ਼ ਬੰਦਾ,
ਹਸਤੀ ਆਪਣੀ ਭੁੱਲਕੇ ਫੁੱਲ ਨਾਹੀਂ।
ਤੈਨੂੰ ਅਕਲ ਹੈ ਬਖਸ਼ੀ ਪ੍ਰਮਾਤਮਾ ਨੇ,
ਵੇਖ ਕਦਰਤਾਂ ਤੇ ਗਾਵੇਂ ਗੀਤ ਉਸਦੇ।
ਹਿਰਦਾ ਰੱਖਿਆ ਹੈ ਤੋਂ ਸਰੀਰ ਅੰਦਰ,
ਕਰੇ ਨਾਲ ਜਿਸਦੇ ਸੰਗ ਪ੍ਰੀਤ ਉਸਦੇ।