(੩)
੯॥ ਦੋਹਰਾ॥ ਪੰਡਤ ਨੇ ਜੋ ਦੇਖਿਆ ਕੀਨਾ ਸਗਲ ਬਿਆਨ ॥ਜੀਉਣਾ ਹੋਊ ਧਾੜਵੀ ਅੰਦਰ ਏਸ ਜਹਾਨ॥੧੦॥ ਸਵੈਯਾ ॥ ਪੰਡਤ ਏਕ ਜਵਾਬ ਦੀਆ ਜੀਉਣੇ ਮੌੜ ਕੀ ਦੇਸ ਮੇਂ ਹੋਊ ਦੁਹਾਈ॥ ਸ਼ਾਹ ਕੰਗਾਲ ਕਮਾਲ ਡਰੂ ਸੁਖਨੀਂਦ ਸੇ ਨੈਨ ਭਰੂ ਜਨਕਾਈ॥ ਅਮਨ ਮੇਂ ਨਹੀਂ ਜਹਾਨ ਬਸੂ ਹਰ ਭੇਖ ਕੇ ਬੀਚ ਰਹੂਗੀ ਅਵਾਈ॥ ਭਾਰੀ ਪ੍ਰਤਾਪ ਰਹੂ ਜਗ ਭੀਤਰ ਕਾਂਪ ਉਠੇ ਸਭ ਲੋਕ ਲੁਕਾਈ॥੧੧॥ ਦੋਹਰਾ॥ ਸੁਨ ਪੰਡਤ ਕੇ ਬਚਨ ਕੋ ਬਾਪ ਭਯਾ ਭੈਵਾਨ॥ ਲਗੀ ਉਦਾਸੀ ਚਿਤਵਨੀ ਬਰਬਰ ਕਰਤ ਪਰਾਨ॥ ੧੨॥ ਚੌਪਈ॥ ਜੋ ਬਿਧਨਾ ਨੇ ਬਨਤ ਬਨਾਯਾ॥ ਭਾਗ ਹਮਾਰੇ ਅੰਦਰਆਯਾ। ਨਹੀਂਦੋਸ ਕਾਹੂਕੋ ਦੇਨਾ॥ ਕਰਮ ਅਪਨੇ ਕਾ ਲਿਖਿਆ ਲੇਨਾ॥੧੩॥ ਕਬਿੱਤ॥ ਹਾਇ ਵਰਲਾਪ ਕਰੇ ਜੀਉਣੇ ਦਾ ਬਾਪ ਸਾਥੋਂ ਹੂਆ ਕੋਈ ਪਾਪ ਭਾਵੀ ਭਈ ਸਿਰ ਰੱਬ ਦੀ॥ਮਾੜੇ ਮੇਰੇ ਭਾਗ ਜੋ ਉਲਾਦ ਘਰ ਮਾੜੀ ਜੰਮੀ ਸੁਣਕੇ ਨਸੀਬ ਜਾਣੋ ਮੌਤ ਆਵੇ ਝੱਬਦੀ। ਪਿਛਲੇ ਜਨਮ ਕੋਈ ਸਾਧ ਦਲਗੀਰ ਕੀਤਾ ਕੁਛ ਨਾ ਮਲੂਮ ਸਾਨੂੰ ਪੂਰਬ ਕਰਤੱਬ ਦੀ॥ ਬਣੀ ਉਤੇ ਸ਼ੁਕਰ ਗੁਜ਼ਾਰ ਭਗਵਾਨਸਿੰਘਾ ਕੌਨ ਤਕਦੀਰ ਮੋੜੇ ਰੱਬ ਦੇ ਸਬੱਬ ਦੀ ॥੧੪॥ ਦੋਹਰਾ॥ ਫਿਰ ਜੀਉਣੇ ਦੇ ਬਾਪ ਨੇ ਪੰਡਤ ਦੀਨਾਤੋਰ॥ ਜੋ ਕੁਛ ਕਰਨੀ ਰੱਬ ਨੇ ਕਰੋ ਕਹਾਨੀ ਹੋਰ॥੧੫॥ ਕਬਿੱਤ॥ ਰੱਖਕੇ ਪਿਆਰ ਬਾਪ ਖਾਤਰਾਂ ਅਨੇਕ ਕਰੇ ਦੁਧ ਦਹੀ ਨਾਲ ਜੀਉਣੇ ਮੌੜ ਤਾਈਂ ਪਾਲਿਆ। ਪੰਜਾਂ ਛੀਆਂ ਬਰਸਾਂ ਵਿਚ ਰੋਜ਼ਆਦੀ ਜਗ ਵਲੋਂ ਮਾਪਿਆਂ ਨੇ ਢੱਗੇ ਬੱਛੇ