ਪੰਨਾ:ਜ਼ਿੰਦਗੀ ਦੇ ਰਾਹ ਤੇ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦੇ ਹਨ ਤੇ ਗੋਡਿਆਂ ਤੇ ਮਿਟੀ ਦੇ ਦਾਗ਼ ਲਗੇ ਹੋਏ ਹੁੰਦੇ ਹਨ। ਕਮੀਜ਼ ਰਾਲਾਂ ਵਗ ਵਗ ਕੇ ਸਲੂਣੇ ਦੇ ਦਾਗਾਂ ਨਾਲ ਗੰਦੀ ਹੋਈ ਹੋਈ ਹੁੰਦੀ ਹੈ। ਇਕ ਕਪੜੇ ਅਸੀਂ ਉਹੋ ਜਿਹੇ ਪਾ ਦਿੰਦੇ ਹਾਂ, ਦੂਸਰਾ ਉਨ੍ਹਾਂ ਨੂੰ ਹਰ ਵੇਲੇ ਗੰਦ ਬਲਾ ਖਾਣ ਪੀਣ ਨੂੰ ਦੇ ਕੇ ਉਹਨਾਂ ਨੂੰ ਮੌਕੇ ਦਿੰਦੇ ਹਾਂ ਕਿ ਸੌ ਕਿਸਮ ਦੇ ਦਾਗ਼ ਲਗਾ ਲੈਣ। ਸਾਡੇ ਘਰਾਂ ਵਿਚ ਜਾਂ ਗਲੀਆਂ ਵਿਚ ਉਹ ਗੰਦ ਹੁੰਦਾ ਹੈ ਕਿ ਬੱਚੇ ਖ਼ਾਹ ਮਖ਼ਾਹ ਆਪਣੇ ਕਪੜੇ ਵੀ ਦੇ ਕਰ ਲੈਂਦੇ ਹਨ। ਕਪੜੇ ਸਾਫ਼ ਰਖਣ ਦਾ ਚੱਜ ਵੀ ਅਸੀਂ ਬੱਚਿਆਂ ਨੂੰ ਨਹੀਂ ਸਿਖਾਂਦੇ, ਬੱਚਿਆਂ ਦੀਆਂ ਮਾਵਾਂ ਆਪ ਵੀ ਉਸੇ ਦੁਪੱਟੇ ਨਾਲ ਬੱਚੇ ਦਾ ਨਕੇ ਮੁੰਹ ਪੂੰਝ ਲੈਂਦੀਆਂ ਹਨ, ਉਸੇ ਨਾਲ ਬਾਲੀ ਸਾਫ਼ ਕਰ ਲੈਂਦੀਆਂ ਹਨ ਤੇ ਲੋੜ ਵੇਲੇ ਉਸੇ ਨਾਲ ਨਹੜੇ ਬੱਚੇ ਦਾ ਪਿੰਡਾ ਥ ਲੈਂਦੀਆਂ ਹਨ। ਐਸੀਆਂ ਮਾਵਾਂ ਦੇ ਬੱਚੇ ਭੀ ਏਹੋ ਕੁਝ ਸਿਖਦੇ ਹਨ। ਸਾਡੇ ਬੱਚੇ ਚਾਈਂ ਚਾਈਂ ਕਪੜੇ ਵੀ ਨਹੀਂ ਪਵਾਂਦੇ, ਉਨਾਂ ਨੂੰ ਜ਼ੋਰੀ ਫੜੇ ਕੇ ਤੇ ਬਹੁਤੀ ਦਫ਼ਾ ਮਾਰ ਕੁਟ ਕੇ ਕਪੜੇ ਪਾਣੇ ਪੈਂਦੇ ਹਨ। ਜਿਹੜੇ ਕਪੜੇ ਬੱਚਾ ਖ਼ੁਸ਼ੀ ਖੁਸ਼ੀ ਨਾ ਪਾਵੇ, ਉਨ੍ਹਾਂ ਨੂੰ ਸਾਫ਼ ਭੀ ਉਹ ਨਹੀਂ ਰਖ ਸਕਦਾ। ਜ਼ੋਰੀ ਬੰਨ ਕੇ ਸਾਨੂੰ ਕਪੜੇ ਇਸ ਲਈ ਪਾਣੇ ਪੈਂਦੇ ਹਨ, ਕਿਉਂਕਿ ਅਸੀਂ ਬੱਚੇ ਨੂੰ ਨੁਹਾਂਦੇ ਵੀ ਬੰਨ ਕੇ ਹੀ ਹਾਂ, ਉਹ ਨਹਾਉਂਦਾ ਵੀ ਸ਼ੌਕ ਨਾਲ ਨਹੀਂ। ਦੋਹਾਂ ਗੱਲਾਂ ਵਿਚ ਹੀ ਅਸਾਂ ਕਦੇ ਉਸ ਦੇ ਸਰੀਰ ਤੇ ਉਸ ਦੇ ਆਰਾਮ ਦਾ ਖ਼ਿਆਲ ਨਹੀਂ ਕੀਤਾ। ਪਾਣੀ ਠੰਢਾ ਹੋਵੇ, ਗਰਮ ਹੋਵੇ, ਕੋਈ ਪਰਵਾਹ ਨਹੀਂ, ਉਸ ਨੂੰ ਗੋਤਾ ਆਉਂਦਾ ਹੋਵੇ ਜਾਂ ਉਸ ਦੀਆਂ ਅੱਖਾਂ ਵਿਚ ਸਾਬਣ ਪੈਂਦਾ ਹੋਵੇ, ਅਸੀਂ ਜ਼ਰਾ ਖ਼ਿਆਲ ਨਹੀਂ ਕਰਦੇ। ਉੱਹ ਆਪਣੇ ਹਾਣੀਆਂ ਨਾਲ ਖੇਡਦਾ ਹੋਵੇ ਖਿਡੌਣਿਆਂ ਦੇ ਆਹਰੇ ਲੱਗਾ ਹੋਵੇ, ਰੀਂ ਰੀਂ ਕਰਦਾ ਹੋਵੇ, ਜਦ ਸਾਡਾ ਜੀ ਚਾਹੇ, ਅਸੀਂ ਫੜ ਕੇ ਹਾਣ ਦੀ ਕਰਦੇ ਹਾਂ। ਏਸੇ ਤਰ੍ਹਾਂ ਕਪੜੇ ਪਾਣ ਲਗਿਆਂ

੮੪