ਪੰਨਾ:ਜ਼ਿੰਦਗੀ ਦੇ ਰਾਹ ਤੇ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰਾਵਾਂ ਨੂੰ ਸਾਂਭਦਿਆਂ ਹਾਸਲ ਕੀਤਾ ਹੁੰਦਾ ਹੈ - ਉਹਨਾਂ ਨੂੰ ਚੁਕੀ ਫਿਰਨਾ, ਖਿਡਾਣਾ, ਪਰਚਾਣਾ, ਉਹਨਾਂ ਨੂੰ ਲੋੜ ਪੈਣ ਤੇ ਨੁਹਾਣਾ ਧੂਆਣਾ ਤੇ ਮਾਂ ਦੀ ਗੈਰ ਹਾਜ਼ਰੀ ਵਿਚ ਹਰ ਤਰ੍ਹਾਂ ਸਾਂਭਣਾ ਤੇ ਪਰਚਾਣਾ।

ਏਨੇ ਕੁ ਤਜਰਬੇ ਦੇ ਆਧਾਰ ਤੇ ਨਵੀਂ ਬਣੀ ਮਾਂ ਸਮਝਦੀ ਹੈ ਕਿ ਉਹ ਆਪਣੇ ਬੱਚੇ ਸਾਂਭਣ ਜੋਗੀ ਹੋ ਪਵੇਗੀ। ਕਈਆਂ ਨੂੰ ਇਹ ਮੌਕਾ ਵੀ ਨਹੀਂ ਮਿਲਿਆ ਹੁੰਦਾ। ਜਿਨ੍ਹਾਂ ਦੇ ਘਰ ਛੋਟੇ ਭੈਣ ਭਰਾ ਨਹੀਂ ਸਨ, ਉਹ ਬਿਲਕੁਲ ਕੋਰੀਆਂ ਹੀ ਆਉਂਦੀਆਂ ਹਨ। ਪਰ ਆਮ ਤੌਰ ਤੇ ਪਹਿਲੇ ਬੱਚੇ ਵੇਰੀ ਨਵੀਂ ਬਣੀ ਮਾਂ ਨੂੰ ਬਹੁਤਾ ਔਖਿਆਂ ਨਹੀਂ ਹੋਣਾ ਪੈਂਦਾ ਕਿਉਂਕਿ ਦਾਦਕੇ ਨਾਨਕ ਉਸ ਦੀ ਮਦਦ ਵਾਸਤੇ ਹੁੰਦੇ ਹਨ, ਖ਼ਾਸ ਕਰ ਬੱਚੇ ਦੀ ਦਾਦੀ, ਨਾਨੀ ਤੇ ਮਾਸੀ, ਭੂਆ ਅੱਗੇ ਹੀ ਏਸ ਮੌਕੇ ਨੂੰ ਉਡੀਕ ਰਹੀਆਂ ਹੁੰਦੀਆਂ ਨੇ। ਉਹਨਾਂ ਨੂੰ ਮਾਂ ਪਿਉ ਨਾਲੋਂ ਬਹੁਤਾ ਚਾਅ ਹੁੰਦਾ ਹੈ ਕਿ ਸਾਰੀਆਂ ਰਲ ਕੇ ਬੱਚੇ ਦੀ ਸ਼ਾਮਤ ਲਿਆਉਂਦੀਆਂ ਹਨ। ਉਸ ਨੂੰ ਆਰਾਮ ਨਾਲ ਪੈਣ ਨਹੀਂ ਦੇਂਦੀਆਂ, ਉਸਨੂੰ ਟਪਾਂਦੀਆਂ ਭੁੜਕਾਂਦੀਆਂ, ਟਪੋਸੀਆਂ ਲਵਾਂਦੀਆਂ ਤੇ ਹਸਾਂਦੀਆਂ ਰੁਆਂਦੀਆਂ ਹਨ। ਅਜੇ ਮਾਂ ਨੇ ਕੁਛੜ ਲਿਆ ਹੀ ਹੁੰਦਾ ਹੈ ਕਿ ਦੂਜੀਆ ਖੋਂਹਦੀ ਹੈ, ਮਾਂ ਵਿਚਾਰੀ ਨਾਂਹ ਨਹੀਂ ਕਰ ਸਕਦੀ ਕਿ ਗੁਸਾ ਨਾ ਲੱਗੇ। ਏਸ ਤਰ੍ਹਾਂ ਬੱਚਾ ਹੱਥ ਪੜੱਬੀ ਰਹਿੰਦਾ ਹੈ। ਇਕ ਮਿੰਟ ਨਹੀਂ ਮੰਜੀ ਤੇ ਪੈਂਦਾ। ਫੇਰ ਜਦ ਮਾਸੀਆਂ ਭੂਆ ਚਲੀਆਂ ਜਾਂਦੀਆਂ ਹਨ ਤਾਂ ਉਹ ਸਾਰਾ ਦਿਨ ਰੀਂ ਰੀਂ ਕਰਦਾ ਰਹਿੰਦਾ ਹੈ। ਮਾਂ ਵਿਚਾਰੀ ਕੋਲੋਂ ਉਸ ਨੂੰ ਸਾਰਾ ਦਿਨ ਪਾਣ ਕੁੜਕਾਣ ਹੁੰਦਾ ਨਹੀਂ ਤੇ ਬੱਚੇ ਨੂੰ ਉਸ ਦੀਆਂ ਮਾਸੀਆਂ ਭੂਆ ਭੈੜੀ ਹਿਲਤਰ ਪਾ ਕੇ ਮਾਂ ਜੋਗਾ ਵਖਤ ਪਾ

੭੫