ਪੰਨਾ:ਜ਼ਿੰਦਗੀ ਦੇ ਰਾਹ ਤੇ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੱਚੇ ਲਈ ਤੀਬਰ ਇੱਛਾ

ਅਸੀਂ ਵਿਆਹ ਕਰਦੇ ਹੀ ਬੱਚੇ ਪੈਦਾ ਕਰਨ ਵਾਸਤੇ ਹਾਂ, ਸਾਡੇ ਭਾਰੀਚਾਰੇ ਵਿਚ ਬੱਚੇ ਜੰਮਣਾ ਇਕ ਬੜਾ ਨੇਕ ਕੰਮ ਸਮਝਿਆ ਜਾਂਦਾ ਹੈ ਅਤੇ ਇਸਤ੍ਰੀ ਲਈ ਸਭ ਤੋਂ ਉਚੇ ਦਰਜੇ ਦਾ ਕੰਮ ਬੱਚੇ ਜੰਮਣਾ ਖ਼ਿਆਲ ਕੀਤਾ ਜਾਂਦਾ ਹੈ। ਜਦ ਨਵੀਂ ਵਿਆਹੀ ਵਹੁਟੀ ਆਉਂਦੀ ਹੈ ਤਾਂ ਹਰੇਕ

ਰਿਸ਼ਤੇਦਾਰ ਤੇ ਸੱਜਣ ਮਿੱਤਰ ਉਸ ਸਮੇਂ ਦੀ ਉਡੀਕ ਕਰਦੇ ਹਨ ਕਿ ਕਦ ਵਹੁਟੀ ਦੇ ਘਰ ਕੋਈ ਬਾਲ ਕੁੜੀ ਹੋਵੇ। ਸਹੁਰੇ ਘਰ ਤੇ ਸਹੁਰੇ ਸਾਕਾਂ ਵਿਚ ਏਸ ਮੌਕੇ ਦੀ ਖ਼ਾਸ ਉਡੀਕ ਕੀਤੀ ਜਾਂਦੀ ਹੈ। ਵਿਆਹ ਸਮੇਂ ਸਭ ਤੋਂ ਵਡੀ ਅਸੀਸ ਇਹੋ ਦਿੱਤੀ ਜਾਂਦੀ ਹੈ ਕਿ ਵਹੁਟੀ ਦੀ 'ਗੋਦ ਹਰੀ' ਹੋਵੇ। ਨਵੀਂ ਵਿਆਹੀ ਵਹੁਟੀ ਦੀ ਝੋਲੀ ਵਿਚ ਉਸੇ ਵੇਲੇ ਕੋਈ ਬਾਲ ਬਿਠਾਇਆ ਜਾਂਦਾ ਹੈ ਤੇ ਇਹ ਇਕ ਬੜਾ ਚੰਗਾ ਸ਼ਗਣ ਗਿਣਿਆ ਜਾਂਦਾ ਹੈ। ਗ਼ਰੀਬ ਗੁਰਬਾ; ਸਾਧੂ ਫ਼ਕੀਰ; ਮੰਗਤੇ ਤੇ ਜੋਤਸ਼ੀ ਵੀ ਇਹੋ ਅਸੀਸ ਦੇਂਦੇ ਹਨ ਕਿ “ਰੱਬ ਦੁੱਧ ਪੁੱਤਰ ਦਏ ਵਡੇ ਤੋਂ ਲੈ ਕੇ ਨਿੱਕੇ ਬੱਚੇ ਤਕ ਸਾਰੇ ਵਿਆਹ ਦਾ ਮਤਲਬ ਬੱਚੇ ਪੈਦਾ ਕਰਨਾ ਹੀ ਸਮਝਦੇ ਹਨ।

੭੨