ਪੰਨਾ:ਜ਼ਿੰਦਗੀ ਦੇ ਰਾਹ ਤੇ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਕੁਝ ਸਿੱਖਣ ਦੀ ਲੋੜ ਨਹੀਂ। ਮਜ਼ਾ ਤਾਂ ਹੈ ਜੋ ਅਸੀਂ ਆਪਣੇ ਬੱਚੇ ਦਾ ਤੇ ਅਮਰੀਕਾ ਤੇ ਇੰਗਲਿਸਤਾਨ ਦੇ ਉਡੇ ਬਚੇ ਦਾ ਮੁਕਾਬਲਾ ਕਰਕੇ ਵੇਖੀਏ, ਅਕਲ ਦਾ ਸਮਝ ਦਾ ਤੇ ਹੋਰ ਹਰ ਪ੍ਰਕਾਰ ਦੇ ਗੁਣਾਂ ਦਾ। ਫੇਰ ਸਾਨੂੰ ਪਤਾ ਲਗੇਗਾ, ਅਸੀਂ ਕਿੰਨੇ ਕੁ ਪਾਣੀ ਵਿਚ ਹਾਂ। ਸਾਡੀ ਸਮਝ ਤੇ ਸਿਖਿਆ ਦੀ ਉਦਾਹਰਣ ਅਜ ਕਲ੍ਹ ਦੇ ਜਿਉਂਦੇ ਜਾਗਦੇ ਹਿੰਦੁਸਤਾਨੀ ਹਨ। ਇਨ੍ਹਾਂ ਦੇ ਮੁਕਾਬਲੇ ਤੇ ਸੰਸਾਰ ਦੀਆਂ ਹੋਰ ਕੌਮਾਂ ਦੀ ਪਰਖ ਕਰ ਦੇਖੋ। ਬਾਡੀ ਪਰਵਰਸ਼ ਤੇ ਸਿਖਿਆ ਵਿਚ ਕੀ ਊਣ ਤਾਈਆਂ ਹਨ ਤੇ ਅਸੀਂ ਉਨ੍ਹਾਂ ਨੂੰ ਦੂਰ ਕਰਨ ਦੇ ਕੀ ਸਾਧਨ ਕਰ ਰਹੇ ਹਾਂ? ਕੀ ਅਸੀਂ ਅਗੋਂ ਆਉਣ ਵਾਲੀਆਂ ਪੀੜੀਆਂ ਆਪਣੇ ਤੋਂ ਦਲੇਰ ਸਮਝਦਾਰ ਬਨਾਣ ਦਾ ਉਪਰਾਲਾ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਹਰ ਗਲ ਵਿਚ ਆਪਣੇ ਜਿਹਾ ਜਾਂ ਆਪਣੇ ਤੋਂ ਘਟ ਵੇਖ ਕੇ ਰਾਜ਼ੀ ਹਾਂ?

ਸਚ ਜਾਣੇ ਸਾਡੇ ਬੱਚਿਆਂ ਨੂੰ ਨਾ ਤਾਂ ਘਰ ਵਿਚ ਆਪਣੀ ਮਰਜ਼ੀ ਨਾਲ ਕੁਛ ਕਰਨ ਦੀ ਆਗਿਆ ਹੈ ਤੇ ਨਾ ਹੀ ਸਕੂਲ ਵਿਚ ਘਰਾਂ ਵਿਚ ਉਨ੍ਹਾਂ ਨੂੰ ਮਾਪਿਆਂ ਦੀ ਹਕੂਮਤ ਵਿਚ ਰਹਿਣਾ ਪੈਂਦਾ ਹੈ ਤੇ ਸਕੂਲ ਵਿਚ ਮਾਸਟਰ ਦੇ ਹੁਕਮ ਤੇ ਚਲਨਾ ਪੈਂਦਾ ਹੈ। ਨਾ ਮਾਪੇ ਉਨ੍ਹਾਂ ਦੇ ਖ਼ਿਆਲਾਂ

ਤੇ ਭਾਵਾਂ ਦੀ ਕਦਰ ਕਰਦੇ ਹਨ ਤੇ ਨਾ ਉਸਤਾਦ; ਨਾ ਘਰ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾ ਸਕੂਲ ਵਿਚ, ਘਰ ਵਿਚ ਮਾਪਿਆਂ ਤੇ ਵੱਡੇ ਭੈਣਾਂ ਭਰਾਵਾਂ ਦਾ ਰਾਜ ਹੈ, ਸਕੂਲ ਵਿਚ ਮਾਸਟਰਾਂ ਦਾ। ਬੱਚੇ ਦੀ ਦੁਨੀਆਂ ਉਸ ਦੇ ਖ਼ਿਆਲੀ ਮਹਿਲ ਹੀ ਹਨ। ਕੀ ਐਸੀ ਹਾਲਤ ਵਿਚ ਅਸੀਂ ਆਸ ਕਰ ਸਕਦੇ ਹਾਂ ਕਿ ਬੱਚਾ ਵੱਡਾ ਹੋ ਕੇ ਆਜ਼ਾਦੀ ਦੀ ਕਦਰ ਕਰਨ ਜੋਗਾ ਹੋਵੇਗਾ। ਜਿਸ ਨੂੰ ਕਦੇ ਆਜ਼ਾਦੀ ਪ੍ਰਾਪਤ ਹੀ ਨਹੀਂ ਹੋਈ, ਉਸ ਨੂੰ ਇਸ ਦਾ ਕੀ ਪਤਾ। ਸਾਡੇ ਘਰਾਂ ਵਿਚ

੬੮