ਪੰਨਾ:ਜ਼ਿੰਦਗੀ ਦੇ ਰਾਹ ਤੇ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀਆਂ ਲਈ ਉਤਨੀ ਹੀ ਜ਼ਰੂਰੀ ਹੈ ਜਿਤਨੀ ਮਰਦਾਂ ਲਈ, ਪਰ ਹਰੇਕ ਦੀ ਵਿਦਿਆ ਆਪਣੀਆਂ ਆਪਣੀਆਂ ਲੋੜਾਂ ਤੇ ਜ਼ਰੂਰਤਾਂ ਅਨੁਸਾਰ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਉਚੀ ਵਿਦਿਆ ਪਰਾਪਤ ਕਰ ਕੇ ਸਾਹਿਤ ਜਾਂ ਹੋਰ ਕਿਸੇ ਮੈਦਾਨ ਵਿਚ ਵਿਸ਼ੇਸ਼ਤਾ ਹਾਸਲ ਕਰਨੀ ਹੈ ਉਹ ਜੰਮ ਜੰਮ ਕਰਨ, ਬਾਕੀਆਂ ਨੂੰ ਜਿਨ੍ਹਾਂ ਗੱਲਾਂ ਨਾਲ ਜੀਵਨ ਵਿਚ ਵਾਹ ਪੈਣਾ ਹੈ ਉਨਾਂ ਸੰਬੰਧੀ ਹੀ ਸਿਖਿਆ ਦੇਣੀ ਯੋਗ ਹੈ। ਪੜ੍ਹਾਈ ਦਾ ਇਸਤ੍ਰੀਆਂ ਨੂੰ ਤਾਂ ਹੀ ਫ਼ਾਇਦਾ ਹੋਵੇ ਜੇ ਉਨ੍ਹਾਂ ਦੇ ਰੋਜ਼ ਦੇ ਨੇਮ ਵਿਚ ਪੜ੍ਹਾਈ ਲਿਖਾਈ ਲਈ ਕੋਈ ਸਮਾਂ ਹੋਵੇ। ਜਿਨ੍ਹਾਂ ਵਿਚਾਰੀਆਂ ਨੇ ਸਾਰਾ ਦਿਨ ਰੋਟੀ ਟੁੱਕਰ ਵਿਚ, ਬਾਲ ਸਾਂਭਣ ਤੇ ਹੋਰ ਘਰ ਦੇ ਤੇ ਭਾਈਚਾਰੇ ਦੇ ਕੰਮ ਧੰਦਿਆਂ ਵਿਚ ਹੀ ਬਿਤਾ ਦੇਣਾ ਹੈ, ਉਨ੍ਹਾਂ ਨੂੰ ਵਿਦਿਆ ਪ੍ਰਾਪਤੀ ਕੀਤੀ ਹੋਈ ਕਿਸ ਕੰਮ ਆਈ । ਲੋੜ ਤਾਂ ਇਸ ਗਲ ਦੀ ਹੈ ਕਿ ਅਸੀ ਇਸਤ੍ਰੀ ਦਾ ਭਾਈਚਾਰਕ ਜੀਵਨ ਸੁਖੀ ਬਣਾਈਏ ਤੇ ਇਸ ਲਈ ਉਨ੍ਹਾਂ ਨੂੰ ਐਸੀ ਵਿਦਿਆ ਦਈਏ ਜਿਸ ਨਾਲ

ਉਹ ਆਪਣਾ, ਬਾਲਾਂ ਦਾ ਤੇ ਆਪਣੇ ਘਰਾਂ ਦਾ ਜੀਵਨ ਸੁਖੀ ਤੇ ਲਾਭਦਾਇਕ ਬਣਾ ਸਕਣ।

੫੨