ਪੰਨਾ:ਜ਼ਿੰਦਗੀ ਦੇ ਰਾਹ ਤੇ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲੂਮ ਨਹੀਂ ਹੁੰਦਾ। ਅਸਲ ਵਿਚ ਸਾਡਾ ਤਾਲੀਮੀ ਸਿਸਟਮ ਸਾਡੇ ਭਾਈਚਾਰਕ ਜੀਵਨ ਨਾਲ ਬਿਲਕੁਲ ਕੋਈ ਸੰਬੰਧ ਨਹੀਂ ਰਖਦਾ। ਮੁੰਡਿਆਂ ਨੂੰ ਤੇ ਅਸੀਂ ਇਸ ਲਈ ਪੜ੍ਹਦੇ ਹਾਂ ਕਿ ਆਪਣੀ ਰੋਜ਼ੀ ਕਮਾਣ ਜੋਗੇ ਹੋ ਜਾਣ ਤੇ ਕੁੜੀਆਂ ਨੂੰ ਸਿਰਫ ਇਸ ਲਈ ਕਿ ਉਹ ਵਿਆਹ ਕਰਾਣ ਜੋਗੀਆਂ ਹੋ ਜਾਣ। ਪਰ ਸਾਡੀ ਵਿਦਿਅਕ ਪਰਨਾਲੀ ਐਸੀ ਹੈ ਕਿ ਨਾ ਮੁੰਡਿਆਂ ਨੂੰ ਤੇ ਨਾ ਕੁੜੀਆਂ ਨੂੰ ਉਨ੍ਹਾਂ ਦੇ ਨੀਯਤ ਕੰਮ ਦੇ ਜੋਗ ਬਣਾਂਦੀ ਹੈ। ਮੁੰਡੇ ਦੇ ਕੁਝ ਰਹਿੰਦੇ ਹਨ, ਸਿਰ ਖਪਾਈ ਉਨ੍ਹਾਂ ਨੂੰ ਕਈਆਂ ਮਜ਼ਮੂਨਾਂ ਨਾਲ ਕਰਨੀ ਪੈਂਦੀ ਹੈ ਪਰ ਇਨ੍ਹਾਂ ਮਜ਼ਮੂਨਾਂ ਵਿਚੋਂ ਉਹਨਾਂ ਦੇ ਕੰਮ ਕੋਈ ਵੀ ਨਹੀਂ ਆਉਂਦਾ। ਕੁੜੀਆਂ ਵਿਚਾਰੀਆਂ ਆਪਣਾ ਮਗਜ਼ ਹੋਰਨਾਂ ਗੱਲਾਂ ਨਾਲ ਹੀ ਸਕੂਲਾਂ ਕਾਲਜਾਂ ਵਿਚ ਖ਼ਾਲੀ ਕਰਦੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਨੂੰ ਜੀਵਨ ਵਿਚ ਜਿਨ੍ਹਾਂ ਗੱਲਾਂ ਨਾਲ ਵਾਹ ਪੈਂਦਾ ਹੈ, ਉਸ ਸੰਧੰਧੀ ਉਹਨਾਂ ਨੂੰ ਕੋਈ ਸਿਖਿਆ ਨਹੀਂ ਦਿਤੀ ਗਈ ਹੁੰਦੀ ਤੇ ਅੜ ਦੀਆਂ ਅੜ ਹੀ ਰਹਿੰਦੀਆਂ ਹਨ। ਜੇ ਮੁੜ ਇਸਤ੍ਰੀਆਂ ਨੇ ਬਾਲ ਹੀ ਸਾਂਭਣੇ ਹਨ ਤਾਂ ਕਿਉਂ ਨਾ ਉਨ੍ਹਾਂ ਨੂੰ ਇਸ ਸੰਬੰਧੀ ਸਿਖਿਆ ਦਿਤੀ ਜਾਏ, ਜੇ ਉਨ੍ਹਾਂ ਦੇ ਹੋਬ ਘਰ ਦਾ ਪ੍ਰਬੰਧ ਹੀ ਰਹਿਣਾ ਹੈ ਤਾਂ ਉਨ੍ਹਾਂ ਨੂੰ ਘਰੋਗੀ ਜੀਵਨ ਸੁਧਾਰਨ ਸੰਬੰਧੀ ਕਿਉਂ ਨਾ ਕੁਝ ਪੜ੍ਹਾਇਆ ਜਾਏ। ਜੇ ਪੜ੍ਹ ਲਿਖ ਕੇ ਵੀ ਇਸਤਰੀਆਂ ਉਹੀ ਦੁਖੀ ਜੀਵਨ ਗੁਜ਼ਾਰਨਾ ਹੈ ਜੋ ਅਣਪੜ ਇਸਤ੍ਰੀਆਂ ਗੁਜ਼ਾਰ ਰਹੀਆਂ ਹਨ ਤਾਂ ਐਸੀ ਵਿਦਿਆ ਦਾ

ਕੀ ਲਾਭ? ਸਭ ਤੋਂ ਪਹਿਲੋਂ ਸਾਨੂੰ ਇਸ ਗੱਲ ਦੀ ਵਿਚਾਰ ਦੀ ਲੋੜ ਹੈ, ਕਿ ਸਾਡੇ ਭਾਈਚਾਰਕ ਜੀਵਨ ਵਿਚ ਇਸ ਦੀ ਕੀ ਥਾਂ ਹੋਣੀ ਹੈ, ਫੇਰ ਉਸ ਅਨੁਸਾਰ ਸਾਡੀ ਇਸਤ੍ਰੀ-ਵਿਦਿਆ ਦੀ ਪਰਨਾਲੀ ਹੋਣੀ ਚਾਹੀਦੀ ਹੈ। ਵਿਦਿਆ ਪਰਾਪਤੀ

੫੧