ਪੰਨਾ:ਜ਼ਿੰਦਗੀ ਦੇ ਰਾਹ ਤੇ.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਦਿਆਰਥਣਾਂ ਦੀ ਇਕ ਹੋਰ ਸ਼੍ਰੇਣੀ ਵੀ ਹੈ ਜੋ ਵਿਚਾਰੀਆਂ ਕਿਸਮਤ ਦੀਆਂ ਮਾਰੀਆਂ ਪੜ੍ਹਦੀਆਂ ਹਨ। ਜਿਹੜੀਆਂ ਇਸਤ੍ਰੀਆਂ ਛੋਟੀ ਉਮਰ ਵਿਚ ਹੀ ਵਿਧਵਾ ਹੋ ਜਾਂਦੀਆਂ ਹਨ, ਉਨ੍ਹਾਂ ਦੇ ਸਾਕ ਅੰਗ ਉਨ੍ਹਾਂ ਨੂੰ ਥੋੜਾ ਬਹੁਤ ਪੜ੍ਹ ਕੇ ਉਨ੍ਹਾਂ ਨੂੰ ਕਿਸੇ ਸਕੂਲ ਵਿਚ ਮਾਸਟਰਾਣੀ ਲਗਵਾ ਦੇਂਦੇ ਹਨ। ਕਈ ਵਿਧਵਾ ਇਸਤੂਆਂ ਕਾਫ਼ੀ ਪੜ ਜਾਂਦੀਆਂ ਹਨ ਤੇ ਚੰਗੇ ਗੁਜ਼ਾਰੇ ਤੇ ਲਗ ਜਾਂਦੀਆਂ ਹਨ?

ਪੜ੍ਹੀਆਂ ਕੁੜੀਆਂ ਦੀ ਦਿਨੋ ਦਿਨ ਵਧਦੀ ਗਿਣਤੀ ਵਿਚ ਬਾਹਲਾ ਹਿੱਸਾ ਇਨ੍ਹਾਂ ਚਹੁੰ ਸ਼੍ਰੇਣੀਆਂ ਦਾ ਹੈ-ਇਕ ਤੇ ਉਹ ਜਿਨ੍ਹਾਂ ਨੂੰ ਮਾਪੇ ਵਿਆਹੁਣ ਦੀ ਖ਼ਾਤਰ ਪੜ੍ਹਦੇ ਹਨ, ਦੂਜੀਆਂ ਉਹ ਜੋ ਵੇਖੋ ਵੇਖੀ ਤੇ ਰੀਸੋ ਰੀਸੀ ਪੜਦੀਆਂ ਹਨ, ਤੀਜੀਆਂ ਨਵੇਂ ਜ਼ਮਾਨੇ ਦੀਆਂ ਮਰਦਾਂ ਦੀਆਂ ਵੈਰਨਾਂ ਤੇ ਪਰਾਧੀਨਤਾ ਦੀਆਂ ਵਿਰੋਧਨਾਂ ਕੁੜੀਆਂ ਤੇ ਚੌਥੀਆਂ ਕਿਸਮਤ ਦੀਆਂ ਮਾਰੀਆਂ ਵਿਚਾਰੀਆਂ ਜਵਾਨ ਵਿਧਵਾ ਇਸਤ੍ਰੀਆਂ। ਇਨ੍ਹਾਂ ਤੋਂ ਛੁੱਟ ਬਾਕੀ ਬਹੁਤ ਥੋੜੀਆਂ ਰਹਿ ਜਾਂਦੀਆਂ ਹਨ, ਜਿਨ੍ਹਾਂ ਨੂੰ ਅਸਲੀ ਵਿਦਿਆ ਪਰਾਪਤੀ ਦਾ ਸ਼ੌਕ ਹੁੰਦਾ ਹੈ ਤੇ ਜੋ ਉਚ ਵਿਦਿਆ ਕੇਵਲ ਸ਼ੌਕ ਨਾਲ ਪ੍ਰਾਪਤ ਕਰਦੀਆਂ ਹਨ। ਮਤਲਬ ਇਹ ਨਹੀਂ ਕਿ ਉਪਰ ਦੱਸੀਆਂ ਚਹੁੰ ਸ਼੍ਰੇਣੀਆਂ ਵਿਚ ਸਾਨੂੰ ਵਿਦਵਾਨ ਇਸਤ੍ਰੀਆਂ ਨਹੀਂ ਮਿਲਦੀਆਂ। ਨਹੀਂ, ਉਨ੍ਹਾਂ ਵਿਚ ਕਈ ਬੜੀ ਯੋਗਤਾ ਪਰਾਪਤ ਕਰ ਲੈਂਦੀਆਂ ਹਨ। ਅਸੀਂ ਅਜੇ ਸਿਰਫ ਇਸਤ੍ਰੀ-ਵਿਦਿਆ ਦੇ ਵਖੋ ਵਖ ਮੰਤਵਾਂ ਦੀ ਵਿਚਾਰ ਕਰ ਰਹੇ ਹਾਂ। ਮੁੰਡੇ ਵੀ ਕਿਹੜਾ ਵਿਦਿਆ

ਪ੍ਰਾਪਤੀ ਦੇ ਸ਼ੌਕ ਨਾਲ ਪੜ੍ਹਾਏ ਜਾਂਦੇ ਹਨ, ਉਨ੍ਹਾਂ ਦਾ ਬਾਹਲਾ ਮੰਤਵੇ ਤੇ ਨੌਕਰੀਆਂ ਕਰਨਾ ਹੀ ਹੁੰਦਾ ਹੈ। ਪਰ ਸ਼ੈਰ, ਇਨ੍ਹਾਂ ਵਿਦਿਅਕ ਮਸਲਿਆਂ ਸੰਬੰਧੀ ਫੇਰ ਵਿਸਥਾਰ ਨਾਲ ਵਿਚਾਰ ਕੀਤੀ ਜਾਏਗੀ, ਅਜੇ ਤਾਂ ਇਸਤ੍ਰੀ ਵਿਦਿਆ ਬਾਬਤ ਸਿਰਫ ਉਥੇ ਤਕ ਵਿਚਾਰ ਕਰ ਰਹੇ ਹਾਂ,

੪੮