ਪੰਨਾ:ਜ਼ਿੰਦਗੀ ਦੇ ਰਾਹ ਤੇ.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨ੍ਹਾਂ ਲਈ ਵਿਦਿਆ ਪ੍ਰਾਪਤੀ ਉਤਨੀ ਹੀ ਜ਼ਰੂਰੀ ਸਮਝਦੇ ਹਾਂ ਜਿਤਨੀ ਕਿ ਮੁੰਡਿਆਂ ਲਈ। ਅਸੀਂ ਤਾਂ ਕਹਿੰਦੇ ਹੁੰਦੇ ਸੀ "ਹੇਖਾਂ, ਕੁੜੀਆਂ ਪੜ੍ਹ ਕੇ ਕੋਈ ਨੌਕਰੀ ਕਰਨੀ ਹੈ! ਅਜ ਕਲ ਮਾਪੇ ਜੇ ਕੁੜੀਆਂ ਨੂੰ ਪੜ੍ਹ ਰਹੇ ਹਨ ਤਾਂ ਕੇਵਲ ਏਸ ਲਈ ਕਿ ਅਤੇ ਉਨ੍ਹਾਂ ਦਾ ਸਾਕ ਕਿਧਰੇ ਨਾ ਹੋ ਸਕੇ। ਅਜ ਕਲ ਦੇ ਮੁੰਡੇ ਜਹੇ 'ਭੈੜੇ' ਹੋ ਗਏ ਹਨ ਕਿ ਪੜ੍ਹੀਆਂ ਹੋਈਆਂ ਕੁੜੀਆਂ ਮੰਗਦੇ ਹਨ। ਮਾਪੇ ਵਿਚਾਰੇ ਕੀ ਕਰਨ, ਪਏ ਝੂਰਦੇ ਰਹਿੰਦੇ ਹਨ। ਜ਼ਮਾਨਾ ਜਿਹਾ 'ਭੈੜਾ' ਆ ਗਿਆ ਹੈ ਕਿਧਰੇ ਕਿਸੇ ਮੁੰਡੇ ਨੂੰ ਸਾਕ ਵਾਸਤੇ ਆਖੋ ਜਾਂ ਅਖਵਾਉ ਤਾਂ ਪਹਿਲੀ ਗੱਲ ਉਹ ਇਹ ਪੁਛਦਾ ਹੈ ਕਿ ਕੁੜੀ ਕਿੰਨਾਂ ਕੁ ਪੜੀ ਹੋਈ ਹੈ। ਮਾਪੇ ਆਪਣੀ ਇੱਜ਼ਤ ਤੋਂ ਡਰਦਿਆਂ ਜਿਸ ਤਰ੍ਹਾਂ ਹੁੰਦਾ ਹੈ ਕੁੜੀਆਂ ਨੂੰ ਪੜਾਂਦੇ ਹਨ, ਭਲਕੇ ਲੋਕੀ ਕੀ ਆਖਣਗੇ ਕਿ ਕੋਠੇ ਜਿੱਡੀ ਧੀ ਹੋ ਗਈ ਲੁ, ਅਜੇ ਕਿਧਰੇ ਮੰਗੀ ਨਹੀਂ ਨੇ, ਲੋਕ ਸੌ ਗਲਾਂ ਕਰਦੇ ਨੇ। ਮਾਂ ਸੁਖ ਦੀ ਨੀਂਦਰ ਨਹੀਂ ਸੌਂ ਸਕਦੀ ਜਦ ਤਕ ਉਹਦੀ ਧੀ ਦਾ ਕਿਧਰੇ ਸਾਕ ਨਾ ਹੋ ਜਾਏ। ਜੇ ਜ਼ਰਾ ਕੁ ਭੀ ਵਡੇਰੀ ਹੋ ਜਾਏ ਤਾਂ ਦਿਨੇ ਰਾਤ ਉਹਦੇ ਵਿਆਹ ਦੀ ਚਿੰਤਾ ਤੇ ਗ਼ਮ, ਨਾ ਖਾਣ ਦਾ ਸੁਖ, ਨਾ ਹੰਝਾਣ ਦਾ ਸੁਖ। ਜਦ ਤਕ ਕੋਈ ਮੁੰਡਾ ਲਭ ਨਾ ਪਏ, ਮਾਂ ਨੂੰ ਚੈਨ ਨਹੀਂ ਆਉਂਦਾ। ਮੁੰਡੇ ਲੱਭਣੇ ਵੀ ਅਜ ਕਲ ਕਿਹੜੇ ਸੌਖੇ ਨ। ਬਸ ਸਾਨੂੰ ਇਹ ਗੱਲਾਂ ਮਾਰਦੀਆਂ ਨੇ

ਤੇ ਜੇ ਕੁੜੀਆਂ ਨੂੰ ਅਸੀਂ ਪੜ੍ਹਦੇ ਵੀ ਹਾਂ ਤਾਂ ਇਸ ਲਈ ਕਿ ਕੁੜੀ ਕਿਧਰੇ ਮੰਗੀ ਜਾਏ। ਜਾਂ ਇਸ ਤਰਾਂ ਹੁੰਦਾ ਹੈ ਕਿ ਜੇ ਕੁੜੀ ਦਾ ਸਾਕੇ ਪਹਿਲੋਂ ਕਿਧਰੇ ਹੋ ਚੁੱਕਾ ਹੋਇਆ ਹੋਵੇ ਤੇ ਜੋ 'ਮੁੰਡਾ' ਕਿਸੇ ਚੰਗੀ ਨੌਕਰੀ ਤੇ ਲਗ ਜਾਏ ਜਾਂ ਕਾਫ਼ੀ ਪੜ ਜਾਏ ਤਾਂ ਧੀ ਵਾਲਿਆਂ ਨੂੰ ਫਿਕਰ ਪੈ ਜਾਂਦਾ ਹੈ ਕਿ ਮਤੇ ਮੁੰਡਾ ਭਲਕੇ ਚਾ ਆਖੇ, ਕੁੜੀ ਪੜੀ ਹੋਈ ਨਹੀਂ ਮੈਂ ਏਥੇ ਵਿਆਹ ਨਹੀਂ ਕਰਦਾ। ਸੋ ਇਸ ਖਿਆਲ ਤੋਂ ਮਾਪੇ ਆਪ-

੪੬