ਪੰਨਾ:ਜ਼ਿੰਦਗੀ ਦੇ ਰਾਹ ਤੇ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਮਤਿਹਾਨ ਦੇ ਕੇ ਫੇਰ ਨਿਰੀ ਅੰਗਰੇਜ਼ੀ ਦੀ ਦਸਵੀਂ, ਐਫ. ਏ, ਜਾਂ ਬੀ. ਏ. ਪਾਸ ਕਰ ਲੈਂਦੀਆਂ ਹਨ।

ਕੁੜੀਆਂ ਵਿਚ ਦੋਹ ਤਰ੍ਹਾਂ ਦੀ ਪੜਾਈ ਦਿਨੋ ਦਿਨ ਵਾਧੇ ਤੇ ਹੈ, ਸ਼ਹਿਰਾਂ ਵਿਚ ਸਵੇਰੇ ਸਾਈਕਲਾਂ, ਬਸਾਂ ਤੇ ਜਾਂ ਪਾਲਾਂ ਦੀਆਂ ਪਾਲਾਂ ਪੈਦਲ ਹੀ ਸਕੂਲਾਂ ਕਾਲਜਾਂ ਵਲ ਜਾਂਦੀਆਂ ਦਿਸਦੀਆਂ ਹਨ। ਪਿੰਡਾਂ ਵਿਚ ਅਜੇ ਏਨਾਂ ਰਿਵਾਜ ਨਹੀਂ ਪਿਆ ਪਰ ਵਡੇ ਵਡੇ ਪਿੰਡਾਂ ਵਿਚ ਵੀ ਕੁੜੀਆਂ ਦੇ ਸਕੂਲ ਖੁਲ੍ਹ ਗਏ ਹਨ। ਛੋਟੇ ਪਿੰਡਾਂ ਵਿਚ ਕੁੜੀਆਂ ਗੁਰਦਵਾਰਿਆਂ ਮੰਦਰਾਂ ਤੇ ਮਸੀਤਾਂ ਵਿਚ ਹੀ ਪੜ੍ਹ ਆਉਂਦੀਆਂ ਹਨ। ਗਲ ਕੀ ਇਸਤ੍ਰੀ ਵਿਦਿਆ ਦਾ ਕਾਫ਼ੀ ਪਰਚਾਰ ਹੋ ਰਿਹਾ ਹੈ। ਤੇ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਕੁਝ ਸਾਲਾਂ ਨੂੰ ਮਰਦਾਂ ਦੀ ਥਾਵੇਂ ਸਭ ਇਸਤ੍ਰੀਆਂ ਨੌਕਰੀਆਂ ਕਰਦੀਆਂ ਦਿਸਣਗੀਆਂ। ਜਿਹੜੀਆਂ ਘਰ ਬਹਿਣਗੀਆਂ ਉਹ ਸਿਆਣੀਆਂ ਮਾਵਾਂ, ਸੁਚੱਜੀਆਂ ਵਹੁਟੀਆਂ ਤੇ ਸੁਘੜ ਭੈਣਾਂ ਹੋਣਗੀਆਂ, ਜਿਹੜੀਆਂ ਦੇਸ ਤੇ ਸੰਸਾਰ ਦੇ ਰਾਜਸੀ, ਧਾਰਮਕ ਜਾਂ ਹੋਰ ਕਿਸੇ ਮੈਦਾਨ ਵਿਚ ਹਿੱਸਾ ਲੈਣਗੀਆਂ ਉਹ ਆਪਣੇ ਚਮਤਕਾਰ ਉਥੇ ਦਿਖਾਣਗੀਆਂ ਤੇ ਜਿਹੜੀਆਂ ਸਾਹਿਤ ਦੀ ਸੇਵਾ ਕਰਨਗੀਆਂ ਉਨ੍ਹਾਂ ਦੀ ਲੇਖਣੀ ਆਪਣੇ ਜੌਹਰ ਦਿਖਾਇਗੀ। ਅਰਥਾਤ ਇਸਤ੍ਰੀਆਂ ਸੰਸਾਰ ਦੇ ਹਰ ਮੈਦਾਨ ਵਿਚ ਆਪਣਾ ਆਪ ਉਸੇ ਤਰ੍ਹਾਂ ਦਿਖਾਣਗੀਆਂ ਜਿਸ ਤਰ੍ਹਾਂ ਕਿ ਆਦਮੀ ਅਜ ਤਕ ਦਿਖਾਂਦੇ ਰਹੇ ਹਨ। ਪਰ ਇਹ ਉਮੈਦਾਂ ਅਸੀਂ ਤਾਂ ਬੰਨ੍ਹ ਸਕਦੇ ਹਾਂ ਜੋ ਸਾਡੀ ਵਰਤਮਾਨ ਇਸਤ੍ਰੀ-ਵਿਦਿਆ ਠੀਕ ਰਸਤੇ ਤੇ ਜਾ ਰਹੀ ਹੋਵੇ ਤੇ ਇਸ ਵਿਚ ਉਣੇ ਤਾਈਆਂ ਕੋਈ ਨਾ ਹੋਣ।

ਇਸਤ੍ਰੀ ਵਿਦਿਆ ਵੀ ਸਾਡੇ ਵਿਚ ਅਜਬ ਤਰੀਕੇ ਨਾਲ ਸ਼ੁਰੂ ਹੋਈ ਹੈ। ਜੇ ਅਸੀਂ ਕੁੜੀਆਂ ਨੂੰ ਪੜ੍ਹਦੇ ਹਾਂ ਤਾਂ ਏਸ ਲਈ ਨਹੀਂ ਕਿ ਅਸੀਂ

੪੫