ਪੰਨਾ:ਜ਼ਿੰਦਗੀ ਦੇ ਰਾਹ ਤੇ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਭਾਈਚਾਰਕ ਬੇੜੀਆਂ ਨੂੰ ਲਾਹ ਕੇ ਪਰ੍ਹੇ ਸੁਟ ਰਹੀਆਂ ਹਨ ਤੇ ਬਗੈਰ ਸੋਚੇ ਸਮਝੇ ਆਜ਼ਾਦੀ ਨੂੰ ਗ਼ਲਤ ਤਰੀਕਿਆਂ ਨਾਲ ਵਰਤ ਕੇ ਭਾਈਚਾਰੇ ਲਈ ਦੁਖਦਾਈ ਹੋ ਰਹੀਆਂ ਹਨ। ਇਸਦਾ ਇਲਾਜ ਇਹ ਹੈ ਕਿ ਅਸੀਂ ਇਸਤ੍ਰੀਆਂ ਨੂੰ ‘ਵਿਸ਼ਿਆਂ ਦੀ ਖਾਣ’ ਨਾ ਸਮਝੀਏ ਤੇ ਉਹਨਾਂ ਸੰਬੰਧੀ ਆਪਣੇ ਖ਼ਿਆਲ ਬਦਲ ਦੇਈਏ। ਜਦ ਅਸੀਂ ਆਪਣਾ ਇਹ ਵਤੀਰਾ ਛੱਡ ਦਿਆਂਗੇ ਤਾਂ ਅਸੀਂ ਅਨੁਭਵ ਕਰਾਂਗੇ ਕਿ ਇਸਤ੍ਰੀ ਕਿਨ੍ਹਾਂ ਗੁਣਾਂ ਦੀ ਮਾਲਕ ਹੋ ਸਕਦੀ ਹੈ। ਇਹ ਠੀਕ ਹੈ ਕਿ ਕੱਲੀ ਦੁਕੱਲੀ ਇਸਤ੍ਰੀ ਆਪਣਾ ਆਪ ਨਹੀਂ ਸੰਭਾਲ ਸਕਦੀ, ‘ਇਖ਼ਲਾਕ’ ਇਤਨਾ ਗਿਰ ਚੁਕਾ ਹੈ ਕਿ ਇਸਤ੍ਰੀਆਂ ਦਾ ਖੁਲ੍ਹਿਆਂ ਫਿਰਨਾ ਬੜਾ ਹੀ ਖ਼ਤਰਨਾਕ ਹੈ ਤੇ ਬੁਰੇ ਆਦਮੀਆਂ ਨੂੰ ਸ਼ਹਿ ਦੇਣ ਵਾਲੀ ਗੱਲ ਹੈ, ਪਰ ਸਾਡਾ ‘ਇਖ਼ਲਾਕ’ ਤਦ ਤਕ ਨਹੀਂ ਸੁਧਰੇਗਾ, ਜਦ ਤਕ ਕਿ ਇਸਤ੍ਰੀਆਂ ਆਪ ਬੁਰਿਆਂ ਨੂੰ ਸਿੱਧਾ ਨਾ ਕਰਨਗੀਆਂ। ਜੇ ਅਸੀਂ ਇਸਤ੍ਰੀਆਂ ਨੂੰ ਆਪਣਿਆਂ ਪੈਰਾਂ ਤੇ ਖਲੋਣ ਹੀ ਨਾ ਦਿਤਾ ਤਾਂ ਉਹਨਾਂ ਖਲੋਣ ਜੋਗਾ ਕਿੱਥੇ ਹੋਣਾ ਹੈ? ਜੇ ਉਨ੍ਹਾਂ ਦਾ ਬੰਦ ਰਹਿਣਾ ਹੀ ਅਸੀਂ ਚੰਗਾ ਸਮਝੀਏ ਤਾਂ ਉਹਨਾਂ ਇਕੱਲਿਆਂ ਬਾਹਰ ਨਿਕਲਣ ਤੋਂ ਆਪੇ ਘਬਰਾਣਾ ਹੋਇਆ ਤੇ ‘ਬੁਰੀ ਨੀਅਤ’ ਵਾਲਿਆਂ ਆਪੇ ਹਰ ਵੇਲੇ ਇਸੇ ਤਾੜ ਵਿਚ ਰਹਿਣਾ ਹੋਇਆ। ਜੇ ਇਸਤ੍ਰੀ ਦਾ ਆਜ਼ਾਦ ਤੇ ਖੁਲਾ ਫਿਰਨਾ ਇਕ ਆਮ ਗੱਲ ਹੋ ਜਾਏ ਤਾਂ ਕਿਸੇ ਦਾ ਉਨ੍ਹਾਂ ਨੂੰ ਕੁਝ ਕਹਿਣ ਦਾ ਹੀਆ ਹੀ ਨਾ ਪਏ। ਜੇ ਇਸਤ੍ਰੀ ਦਲੇਰ ਤੇ ਅਝੱਕ ਹੋਏ ਤਾਂ ਕੋਈ ਉਸਦੇ ਸਾਹਮਣੇ ਅੱਖ ਨਹੀਂ ਉੱਚੀ ਕਰ ਸਕਦਾ। ਅਸਾਂ ਇਸਤ੍ਰੀਆਂ ਨੂੰ ਕਮਜ਼ੋਰ ਕਹਿ ਕਹਿ ਕੇ ਤੇ ਸਮਝ ਸਮਝ ਕੇ ਇਤਨਾ ਕਮਜ਼ੋਰ ਬਣਾ ਛਡਿਆ ਹੈ ਕਿ ਹੁਣ ਉਹ ਬਿਲਕੁਲ ਨਿਤਾ- ਣੀਆਂ ਹੋ ਗਈਆਂ ਹਨ। ਕਈ ਐਸੀਆਂ ਦਲੇਰ ਲੜਕੀਆਂ ਵੀ

੩੬