ਪੰਨਾ:ਜ਼ਿੰਦਗੀ ਦੇ ਰਾਹ ਤੇ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਗਿਆ ਹੋਇਆ ਬੁਰਸ਼ ਲੈ ਦਿਓ ਤਾਂ ਕਿ ਆਪਣੇ ਕਮਰੇ ਦੀ ਆਪ ਸਫ਼ਾਈ ਕਰ ਕੇ ਰੀਝ ਪੂਰੀ ਕਰ ਸਕੇ। ਯੋਗ ਪ੍ਰਬੰਧ ਕਰ ਦਿਓ, ਛੋਟਾ ਜਗ ਤੇ ਛੋਟੀ ਚਿਲਮਚੀ ਲੈ ਦਿਓ, ਆਪਣਾ ਰੁਮਾਲ, ਤੌਲੀਆ, ਏਪਰਿਨ ਆਪੇ ਧੋ ਸਕੇ, ਛੋਟਾ ਜਿਹਾ ਤੌਲਦਾਨ ਬਣਵਾ ਦਿਓ, ਜਿਸ ਤੇ ਆਪਣੇ ਕਪੜੇ ਸੁਕਣੇ ਪਾ ਸਕੇ। ਉਹਦੇ ਹਥਾਂ ਨੇੜੇ ਕਿੱਲੀਆਂ ਲਾ ਦਿਓ, ਆਪਣੇ ਕਪੜੇ ਆਪ ਟੰਗ ਸਕੇ। ਉਸ ਨੂੰ ਆਪੇ ਕਪੜੇ ਲਾਹਣ ਪਾਣ ਦਾ ਮੌਕਾ ਦਿਓ, ਆਪੇ ਬਟਨ ਖੋਲ੍ਹਣ ਮੇਲਣ ਦਿਓ, ਆਪੇ ਨਹਾਉਣ ਦਿਓ। ਆਪਣੇ ਬੂਟ ਆਪ ਸਾਫ਼ ਕਰਨਾ ਚਾਹੁੰਦਾ ਹੈ ਤਾਂ ਛੋਟੇ ਛੋਟੇ ਹਥਿਆਰ ਲੈ ਦਿਓ, ਛੋਟਾ ਫੁਹਾਰਾ ਬਾਲਟੀ ਲੈ ਦਿਓ, ਆਪੇ ਬੂਟਿਆਂ ਨੂੰ ਪਾਣੀ ਪਾ ਸਕੇ। ਹਰ ਇਕ ਕੰਮ ਹਥੀ ਕਰਨ ਦਾ ਉਸ ਨੂੰ ਮੌਕਾ ਦਿਓ।

ਮੈਡਮ ਮਾਂਟੇਸੋਰੀ ਦੁਨੀਆਂ ਦੇ ਚੋਟੀ ਦੇ ਵਿਗਿਆਨਕਾਂ ਵਿਚੋਂ ਹੈ। ਬਚਿਆਂ ਦੀ ਰਹਿਬਰ ਹੈ, ਉਹ ਕਹਿੰਦੀ ਹੈ,"ਬਚਿਆਂ ਨੂੰ ਖਿਡਾਉਣੇ ਨਾ ਦਿਓ, ਅਸਲੀ ਘਰ ਦਿਓ, ਬਚਿਆਂ ਲਈ ਖਿਡਾਉਣੇ ਨਹੀਂ, ਉਨ੍ਹਾਂ ਨੂੰ ਕੰਮ ਕਰਨ ਲਈ ਜ਼ਮੀਨਾਂ ਦਿਓ, ਹਥਿਆਰ ਦਿਓ। ਬਚਿਆਂ ਲਈ ਗੁਡੀਆਂ ਨਹੀਂ, ਅਸਲੀ ਰੂਪ ਵਿਚ ਬਚਿਆਂ ਦਾ ਸਾਥ ਦਿਓ। ਬੱਚੇ ਨੂੰ ਉਹ ਆਲਾ ਦੁਆਲਾ ਨਾਂ ਦਿਓ, ਜਿਸ ਵਿਚ ਬੱਚਾ ਬੁਤ ਬਣ ਕੇ ਕੁਰਸੀ ਤੇ ਬੈਠ ਰਹੇ ਤੇ ਉਸਤਾਦ ਜੋ ਚਾਹੇ ਕਰੇ, ਬਲਕਿ ਇਸ ਤੋਂ ਉਲਟ ਹੋਵੇ। ਬੱਚੇ ਦਾ ਉਹੋ ਜਿਹਾ ਸਕੂਲ ਹੋਵੇ, ਜਿਥੇ ਬੱਦਲ ਖੇਡ ਸਕੇ, ਕੰਮ ਕਰ ਸਕੇ, ਗੱਲਾਂ ਕਰ ਸਕੇ, ਕਹਾਣੀਆਂ ਸੁਣਾ ਸਕੇ ਤੇ ਹਰ ਇਕ ਕੰਮ ਕਰਨ ਲਈ ਸਾਰਾ ਸਾਮਾਨ ਮੌਜੂਦ ਹੋਵੇ।"

ਬੱਚਾ ਅਵਾਰਾ ਗਰਦ ਫਿਰ ਕੇ ਖ਼ੁਸ਼ ਨਹੀਂ, ਕੰਮ ਕਰਨਾ ਚਾਹੁੰਦਾ ਹੈ। ਵੇਹਲਿਆਂ ਫਿਰ, ਕੇ ਬੱਚੇ ਦੇ ਅੰਦਰਲੇ ਨੂੰ ਤਸੱਲੀ ਨਹੀਂ ਮਿਲ

੧੪੨