ਪੰਨਾ:ਜ਼ਿੰਦਗੀ ਦੇ ਰਾਹ ਤੇ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸਾਂ ਪਰਾ ਕਰ ਲਿਆ, ਪਰ ਬੱਚੇ ਦੀ ਦਿਲਚਸਪੀ ਲਈ ਆਪ ਨੇ ਕੋਈ ਉਪਰਾਲਾ ਨਾ ਕੀਤਾ, ਓਸ ਦਾ ਸ਼ੌਕ ਪੂਰਾ ਨਾ ਹੋਇਆ, ਉਸ ਨੂੰ ਜਾਚ ਸਿਖਣ ਦਾ ਤੁਸਾਂ ਮੌਕਾ ਨਾ ਦਿੱਤਾ।

ਆਪਣੇ ਬੱਚੇ ਦੀਆਂ ਵਧਦੀਆਂ ਦਿਲਚਸਪੀਆਂ ਦਾ ਨਿਤ ਮੁਤਾਲਿਆ ਕਰਦੇ ਰਹੇ ਤੇ ਓਸ ਦੇ ਨਿਤ ਨਵੇਂ ਸ਼ੌਕਾਂ ਨੂੰ ਪੂਰਨ ਕਰਨ ਦਾ ਮੁਨਾਸਬ ਇੰਤਜ਼ਾਮ ਕਰੋ। ਜੇ ਆਪ ਦਾ ਬੱਚਾ ਸਬਜ਼ੀ ਕੱਟਣ ਦੀ ਰੀਝ ਰਖਦਾ ਹੈ ਤਾਂ ਉਸ ਨੂੰ ਨਿਕੀ ਜਿਹੀ ਘੱਟ ਤੇਜ਼ ਛੁਰੀ ਲੈ ਦਿਓ, ਜਿਸ ਨਾਲ ਉਸ ਨੂੰ ਹਥ ਕੱਟਣ ਦਾ ਖ਼ਤਰਾ ਨਾ ਹੋਏ। ਉਸ ਨੂੰ ਪਹਿਲਾਂ ਐਸੀ ਚੀਜ਼ ਦਿਓ, ਜਿਹੜੀ ਅਸਾਨੀ ਨਾਲ ਕਰ ਸਕੇ। ਜੇ ਆਪ ਦਾ ਬੱਚਾ ਆਪ ਨੂੰ ਬਹਾਰੀ ਫੇਰਦਿਆਂ ਦੇਖ ਕੇ ਬਹਾਰੀ ਫੇਰਨੀ ਸ਼ੁਰੂ ਕਰ ਦੇਂਦਾ ਹੈ ਤਾਂ ਘੱਟੇ ਤੋਂ ਨਾ ਘਬਰਾਓ, ਉਸ ਨੂੰ ਆਪਣਾ ਸ਼ੌਕ ਪੂਰਾ ਕਰ ਲੈਣ ਦਿਓ। ਜੇ ਆਪ ਨੂੰ ਬਿਸਤਰਾ ਕਰਦਿਆਂ ਦੇਖ ਕੇ ਉਹ ਭੀ ਬਿਸਤਰਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਹੀ ਬਿਸਤਰਾ ਕਰ ਲੈਣ ਦਿਓ। ਪਰ ਉਸ ਦੇ ਕੀਤੇ ਕੰਮਾਂ ਤੇ ਹਸ ਨਾ ਛੱਡੋ, ਉਸ ਦੇ ਨਤੀਜੇ ਦੀ ਪਰਖ ਆਪਣੇ ਨੁਕਤੇ ਤੋਂ ਨਾ ਕਰੋ, ਉਸ ਦੀ ਦ੍ਰਿਸ਼ਟੀਕੋਨ ਤੋਂ ਪਰਖੋ। ਕੰਮ ਕਰਦਿਆਂ ਉਸ ਦੇ ਕੰਮ ਵਿਚ ਦਖ਼ਲ ਨਾ ਦਿਓ, ਉਸ ਨੂੰ ਆਪਣੇ ਹਥੀ ਕਰਨ ਦੀ ਖੁੱਲ੍ਹ ਦਿਓ। ਜਿਤਨਾ ਕੁਝ ਉਹ ਆਪ ਕਰ ਸਕਦਾ ਹੈ, ਉਤਨਾ ਉਸ ਨੂੰ ਕਰਨ ਦਿਓ, ਜਿਥੇ ਉਹ ਆਪ ਦੀ ਸਲਾਹ ਜਾਂ ਮਦਦ ਮੰਗੇ, ਖ਼ੁਸ਼ੀ ਨਾਲ ਦਿਓ। ਜੇ ਉਹ ਹਾਰ ਕੇ ਛਡ ਦਏ ਤਾਂ ਉਸ ਨੂੰ ਫੇਰ ਭੀ ਥਾਪੀ ਦਿਓ ਤੇ ਆਪ ਕਰ ਕੇ ਉਸ ਨੂੰ ਜਾਚ ਦਸੋ। ਜਿਤਨਾ ਕੁ ਕੰਮ ਉਹ ਕਾਮਯਾਬੀ ਨਾਲ ਕਰ ਲਏ, ਉਸ ਦੀ ਦਾਦ ਦਿਓ। ਤੁਹਾਡੀ "ਸ਼ਾਬਾਸ਼ ਉਸ ਦਾ ਹੌਸਲਾ ਵਧਾਂਦੀ ਹੈ। ਬੱਚੇ ਨੂੰ ਆਪਣੀ ਹਥੀਂ ਕੋਈ ਕੰਮ ਕਰ ਕੇ ਜਿਤਨੀ ਖ਼ੁਸ਼ੀ ਹੁੰਦੀ ਹੈ, ਉਤਨੀ

੧੩੯