ਪੰਨਾ:ਜ਼ਿੰਦਗੀ ਦੇ ਰਾਹ ਤੇ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਡ ਦੇਂਦੇ ਹੋ ਤੇ ਉਹ ਫੇਰ ਆਪਣੇ ਆਹਰ ਲਗ ਪੈਂਦਾ ਹੈ।

ਤੁਸੀਂ ਆਪਣੀ ਦੁਨੀਆਂ ਨੂੰ ਦੇਖ ਭਾਲ ਲਿਆ ਹੈ, ਪਰ ਤੁਹਾਡੇ ਬੱਚੇ ਨੇ ਅਜੇ ਇਸ ਦੁਨੀਆਂ ਨੂੰ ਦੇਖਣਾ ਤੇ ਸਮਝਣਾ ਹੈ। ਜਨਮ ਤੋਂ ਉਹ ਆਪਣੇ ਆਲੇ ਦੁਆਲੇ ਨੂੰ ਦੇਖਣ ਲਗਦਾ ਹੈ, ਉਸ ਦੀ ਪਰਖ ਕਰਦਾ ਹੈ। ਉਸ ਦੀ ਖੋਜ ਦਾ ਦਾਇਰਾ ਹੌਲੀ ਹੌਲੀ ਵਧਦਾ ਜਾਂਦਾ ਹੈ। ਜਿਹੜੀ ਨਵੀਂ ਚੀਜ਼ ਦੀ ਖੋਜ ਕਰਦਾ ਹੈ, ਉਸ ਨੂੰ ਖੂਬ ਚੰਗੀ ਤਰ੍ਹਾਂ ਦੇਖਦਾ ਪਰਖਦਾ ਹੈ।

ਇਸ ਦੇ ਇਲਾਵਾ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਕੰਮ ਉਹ ਆਪ ਕਰ ਸਕਦਾ ਹੈ, ਉਹ ਆਪ ਹੀ ਕਰੇ, ਉਸ ਦੀ ਆਤਮਾ ਪਰਾਧੀਨਤਾ ਦੀ ਕੈਦ ਤੋਂ ਛੁਟਕਾਰਾ ਪਾਣਾ ਚਾਹੁੰਦੀ ਹੈ। ਜੇ ਉਸ ਨੂੰ ਟੁਰਨ ਦੀ ਜਾਚ ਆਉਂਦੀ ਹੈ ਤਾਂ ਡਿਗਦਾ ਢਹਿੰਦਾ, ਗੋਡੇ ਗਿੱਟੇ ਮੂੰਹ ਮਥਾ ਫਟਦਾ ਵੀ ਆਪ ਹੀ ਟੁਰੇਗਾ, ਤੁਹਾਡੀ ਉਂਗਲੀ ਜਾਂ ਤੁਹਾਡਾ ਸਹਾਰਾ ਪਰਵਾਨ ਨਹੀਂ ਕਰੇਗਾ, ਜੇ ਉਹ ਕੌਲੀ ਵਿਚੋਂ ਹਥਾਂ ਨਾਲ ਆਪ ਚੌਲ ਖਾ ਸਕਦਾ ਹੈ, ਭਾਵੇਂ ਹੱਥ ਮੂੰਹ ਸਾਰਾ ਲਬੇੜ ਲਵੇ, ਅੱਧੇ ਚੌਲ ਥੱਲੇ ਡੁਲ੍ਹਣ, ਉਸਦੇ ਕਪੜਿਆਂ ਤੇ ਡਿੱਗਣ ਤੇ ਮੂੰਹ ਵਿਚ ਇਕ ਦੋ ਦਾਣੇ ਹੀ ਪਾ ਸਕੇ, ਪਰ ਉਸ ਦੀ ਤਸੱਲੀ ਆਪ ਆਪਣੇ ਹੱਥ ਨਾਲ ਮੂੰਹ ਵਿਚ ਪਾਣ ਨਾਲ ਹੀ ਹੋਵੇਗੀ, ਤੁਹਾਡੇ ਚੌਲਾਂ ਦੇ ਭਰੇ ਚਿਮਚੇ ਨੂੰ ਉਹ ਨਾਂਹ ਕਰ ਦਏਗਾ।

ਖੋਜ ਦੀ ਤੀਬਰ ਇਛਿਆ ਤੇ ਪਰਾਧੀਨਤਾ ਤੋਂ ਛੁਟਕਾਰਾ ਪਾਣ ਦੀ ਜ਼ਬਰਦਸਤ ਖ਼ਾਹਿਸ਼ - ਬੱਚੇ ਵਿਚ ਇਹ ਦੋ ਗੁਣ ਬੁਨਿਆਦੀ ਹਨ। ਇਹਨਾਂ ਖ਼ਾਹਿਸ਼ਾਂ ਨੂੰ ਕਦੇ ਦਬਾਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਹ ਉਸ ਦੀ ਵਧਦੀ ਮਾਨਸਕ ਪ੍ਰਫੁਲਤਾ ਦਾ ਮੁਢ ਹੈ।

ਘੱਟਾ ਮਿਟੀ ਛਾਣਦਾ, ਉਡਾਂਦਾ, ਸਿਰ ਵਿਚ ਪਾਂਦਾ, ਬੱਚਾ ਤੁਹਾਡੇ

੧੩੩