ਪੰਨਾ:ਜ਼ਿੰਦਗੀ ਦੇ ਰਾਹ ਤੇ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਨ੍ਹਾਂ ਨੂੰ ਉਹ ਮੂੰਹ ਵਿਚ ਪਾ ਲਵੇ। ਹੁਣ ਭੱਜਣ ਵਾਲੀਆਂ ਚੀਜ਼ਾਂ ਉਸ ਦੀ ਪਹੁੰਚ ਵਿਚ ਨਾ ਰਖੋ, ਜਿਨ੍ਹਾਂ ਬਦਲੇ ਤੁਹਾਨੂੰ ਬੱਚੇ ਨੂੰ ਝਿੜਕਣਾ ਪਵੇ। ਇਸ ਉਮਰ ਤੇ ਬੱਚੇ ਦਾ ਰਿੜਨਾ ਹੀ ਆਹਰ ਹੈ, ਇਹ ਹੀ ਉਸ ਦੀ ਖੇਡ ਹੈ, ਇਹ ਉਸ ਦੀ ਵਰਜ਼ਿਸ਼ ਹੈ।

ਬੱਚਾ ਕਦਮ ਪੁਟਦਾ ਹੈ, ਟੁਰਨਾ ਸਿਖਦਾ ਹੈ, ਉਸ ਦੀ ਹਰ ਵਕਤ ਟੁਰਨ ਦੀ ਖ਼ਾਹਿਸ਼ ਹੈ, ਕਦਮ ਕਦਮ ਤੇ ਡਿਗੇਗਾ। ਹਜ਼ਾਰ ਵਾਰੀ ਡਿਗਣ ਨਾਲ ਵੀ ਉਸਦੀ ਰੀਝ ਨੂੰ ਕੋਈ ਠੇਸ ਨਹੀਂ ਪਹੁੰਚਦੀ। ਉਹ ਓਸੇ ਰੀਝ ਤੇ ਤੜਪ ਨਾਲ ਫੇਰ ਉਠਕੇ ਟਰੇਗਾ, ਇਸ ਵਕਤ ਟੁਰਨਾ ਹੀ ਉਸਦਾ ਆਹਰ ਹੈ। ਜਿੰਨਾ ਹੋ ਸਕੇ ਟੁਰਨ ਲਈ ਥਾਂ ਤੇ ਸਾਥ ਮੁਹੱਈਆ ਕਰੋ, ਉਸ ਨੂੰ ਜਕੜ ਕੇ ਗੋਡੇ ਮੁਢ ਨਾ ਬਿਠਾ ਛਡੋ, ਛਣਕਣੇ ਨਾਲ ਖੇਡਣਾ ਉਸ ਲਈ ਕੋਈ ਦਿਲਚਸਪੀ ਨਹੀਂ ਰਖਦਾ, ਕਮਰੇ ਵਿਚ ਡਕ ਕੇ ਉਸਨੂੰ ਕੈਦ ਨਾ ਕਰੋ, ਉਸ ਨੂੰ ਖੁਲ੍ਹੀਆਂ ਉਡਾਰੀਆਂ ਲਾਣ ਦਿਓ। ਸਰਦੀ ਗਰਮੀ ਤੋਂ ਹਿਫ਼ਾਜ਼ਤ ਰਖਣੀ ਤੁਹਾਡਾ ਫ਼ਰਜ਼ ਹੈ, ਆਪਣੇ ਸੁਖ ਆਰਾਮ ਦੀ ਖ਼ਾਤਰ ਉਸ ਦੀਆਂ ਰੀਝਾਂ ਨੂੰ ਕੁਚਲਣਾ ਤੁਹਾਡਾ ਹੋਕੇ ਨਹੀਂ।

ਡੇਢ ਦੋ ਸਾਲ ਦੇ ਬੱਚੇ ਦੀ ਲੰਮੀ ਸੈਰ ਕਰਨ ਦੀ ਖ਼ਾਹਿਸ਼ ਹੈ। ਬੱਚੇ ਨੂੰ ਸੈਰ ਕਰਾਣ ਲਗਿਆਂ ਤੁਹਾਡਾ ਇਹ ਮੁੱਖ ਮੰਤਵ ਹੋਣਾ ਚਾਹੀਦਾ ਹੈ, ਤੁਸੀਂ ਬੱਚੇ ਨੂੰ ਆਪਣੇ ਨਾਲ ਸੈਰ ਕਰਨ ਨਾ ਲਿਜਾਓ, ਬਲਕਿ ਤੁਸੀਂ ਬੱਚੇ ਦੇ ਨਾਲ ਸੈਰ ਕਰਨ ਜਾਓ। ਤੁਸਾਂ ਸੈਰ ਕਰਨੀ ਹੈ ਤਾਂ ਇਕੱਲੇ ਕਰ ਆਓ, ਬੱਚੇ ਨੂੰ ਨਾਲ ਲਿਜਾਣ ਦੀ ਜ਼ਰੂਰਤ ਨਹੀਂ। ਬੱਚਾ ਇਕ ਦੋ ਮੀਲ ਭੀ ਸੈਰ ਕਰ ਸਕਦਾ ਹੈ, ਪਰ ਬੱਚੇ ਦੀ ਸੈਰ ਕਿਸ ਤਰ੍ਹਾਂ ਦੀ ਹੋਵੇਗੀ। ਅਸੀਂ ਚਾਹੁੰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਅਸੀਂ ਆਪਣੀ ਮੰਜ਼ਲੇ-ਮਕਸੂਦ ਤੇ ਪਹੁੰਚ ਜਾਈਏ, ਅਸੀਂ ਚਾਹੁੰਦੇ ਹਾਂ ਬੱਚਾ ਵੀ ਸਾਡੇ

੧੩੦