ਪੰਨਾ:ਜ਼ਿੰਦਗੀ ਦੇ ਰਾਹ ਤੇ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਥੇ ਜਿਥੇ ਫਿਰਿਆ ਹੈ, ਉਥੋਂ ਦਾ ਸਾਰਾ ਗਿਆਨ ਹਾਸਲ ਕਰ ਚੁਕਾ ਹੈ। ਮਾਪਿਆਂ ਦਾ ਮੁਥਾਜ ਨਹੀਂ ਰਿਹਾ, ਟੱਟੀ ਪਿਸ਼ਾਬ ਬਾਰੇ ਖ਼ੁਦਮੁਖ਼ਤਾਰ ਹੋ ਚੁਕਾ ਹੈ, ਆਪੇ ਨਹਾ ਲੈਂਦਾ ਹੈ; ਆਪੇ ਕਪੜੇ ਬਦਲ ਕੇ ਆਪਣੀ ਮੰਜੀ ਤੇ ਸੌਂ ਜਾਂਦਾ ਹੈ, ਫੁਲਾਂ ਨੂੰ ਪਾਣੀ ਪਾ ਕੇ ਫੁਲਾਂ ਨੂੰ ਫੁਲਦਾਨਾਂ ਵਿਚ ਸਜਾ ਸਕਦਾ ਹੈ, ਆਪਣੀਆਂ ਚੀਜ਼ਾਂ ਦੀ ਆਪ ਸੰਭਾਲ ਕਰ ਸਕਦਾ ਹੈ।

ਕੀ ਅਸਾਂ ਕਦੀ ਸੋਚਿਆ ਹੈ ਕਿ ਇਹ ਸਾਰਾ ਕੁਝ ਬੱਚਾ ਕਿਵੇਂ ਸਿਖ ਗਿਆ? ਟੁਰਨ, ਫਿਰਨ ਤੇ ਦੌੜਨ ਭਜਣ ਸਿਖਾਣ ਲਈ ਕੀ ਅਸਾਂ ਉਸ ਨੂੰ ਕੋਈ ਮਾਸਟਰ ਲਾ ਦਿਤਾ ਸੀ? ਏਨੇ ਥੋੜੇ ਚਿਰ ਵਿਚ ਆਪਣੀ ਬੋਲੀ ਤੇ ਕਾਬੂ ਉਸ ਨੇ ਕਿਵੇਂ ਪਾ ਲਿਆ ਹੈ? ਕੀ ਤੁਸਾਂ ਜਾਂ ਕਿਸੇ ਉਸਤਾਦ ਨੇ ਉਸ ਨੂੰ ਇਹ ਸਾਰੀ ਬੋਲੀ ਸਿਖਾਈ ਹੈ? ਕੋਈ ਮੁਸ਼ਕਲ ਤੋਂ ਮੁਸ਼ਕਲ ਬੋਲੀ ਹੋਵੇ, ਬੱਚਾ ਓਸੇ ਰਫਤਾਰ ਨਾਲ, ਓਸੇ ਅਸਾਨੀ ਨਾਲ ਸਿਖ ਜਾਂਦਾ ਹੈ। ਇਕ ਓਪਰੀ ਬੋਲੀ ਸਿਖਣ ਲਈ ਅਸੀ ਪੰਦਰਾਂ ਵਰ੍ਹੇ ਵੀ ਉਸਤਾਦਾਂ ਕੋਲੋਂ ਪੜ੍ਹ ਸਿਖ ਲਈਏ ਤਾਂ ਵੀ ਉਸ ਬੋਲੀ ਵਿਚ ਪਲੇ ਚਾਰ ਸਾਲ ਦੇ ਬੱਚੇ ਜਿੰਨਾ ਵਹਿਣ ਸਾਡੀ ਬੋਲੀ ਵਿਚ ਨਹੀਂ ਆ ਸਕਦਾ, ਅਸੀ ਉਸ ਸਾਹਮਣੇ ਬੋਲਣੋਂ ਝਿਜਕਦੇ ਹਾਂ।

ਬੱਚੇ ਦੀ ਜ਼ਿੰਦਗੀ ਦੇ ਪਹਿਲੇ ਛੇ ਸਾਲ ਬੜੇ ਕੀਮਤੀ ਤੇ ਜ਼ਰੂਰੀ ਹਨ। ਮੈਡਮ ਮਾਂਟੇਸੋਰੀ ਨੇ ਇਨ੍ਹਾਂ ਸਾਲਾਂ ਨੂੰ ਬੜੀ ਮਹਾਨਤਾ ਦਿਤੀ ਹੈ। ਉਸ ਨੇ ਇਨ੍ਹਾਂ ਸਾਲਾਂ ਨੂੰ ਦੋਹ ਹਿਸਿਆਂ ਵਿਚ ਵੰਡਿਆ ਹੈ; 0-੩ ਤੇ ੩-੬। ਪਹਿਲੇ ਤਿੰਨਾਂ ਸਾਲਾਂ ਵਿਚ ਬੱਚਾ ਹਰ ਚੀਜ਼ ਬਾਰੇ ਗਿਆਨ ਹਾਸਲ ਕਰਨਾ ਚਾਹੁੰਦਾ ਹੈ। ਇਕ ਇਕ ਚੀਜ਼ ਬਾਰੇ ਪੰਜਾਹ ਪੰਜਾਹ ਸਵਾਲ ਪੁਛੇਗਾ, ਨਿਕੀ ਨਿਕੀ ਚੀਜ਼ ਨੂੰ ਬੜੇ ਗਹੁ ਨਾਲ ਦੇਖੇਗਾ, ਨਿਤੇ ਨਵੀਆਂ ਗੱਲਾਂ ਸਿਖੇਗਾ। ਅਸੀ ਸ਼ੁਰੂ ਤੋਂ ਵੇਖਦੇ ਹਾਂ ਬੱਚਾ ਕਿਸ ਤਰ੍ਹਾਂ

੧੨੬