ਪੰਨਾ:ਜ਼ਿੰਦਗੀ ਦੇ ਰਾਹ ਤੇ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਸੇ ਸਕੂਲਾਂ ਦੀ ਲੋੜ ਹੈ, ਜਿਸ ਦਾ ਕੇਂਦਰ ਬੱਚਾ ਹੋਵੇ, ਜਿੱਥੇ ਦਾ ਸਾਰਾ ਪ੍ਰੋਗਰਾਮ ਬੱਚੇ ਦੀ ਬੇਹਤਰੀ ਤੇ ਉਸ ਦੀ ਪ੍ਰਫੁਲਤਾ ਵਾਸਤੇ ਬਣਾਇਆ ਜਾਏ; ਟਾਈਮ ਟੇਬਲ ਦੀਆਂ ਕਰੜੀਆਂ ਜ਼ੰਜੀਰਾਂ ਵਿਚ ਬਚਿਆਂ ਨੂੰ ਕੈਦ ਨਾ ਕੀਤਾ ਜਾਏ, ਬੱਚੇ ਆਪਣਾ ਰੋਜ਼ ਦਾ ਟਾਈਮ ਟੇਬਲ ਆਪ ਬਣਾਨ, ਕਲਾਸ ਦੀਆਂ ਜੇਹਲ-ਕੋਠੜੀਆਂ ਵਿਚ ਬੱਚੇ ਬੰਦ ਨਾ ਰਹਿਣ, ਸਕੂਲ ਦੀ ਆਜ਼ਾਦ ਫ਼ਿਜ਼ਾ ਵਿਚ ਫਿਰਨਾ ਉਨ੍ਹਾਂ ਦਾ ਨੇਮ ਹੋਵੇ, ਉਸਤਾਦ ਆਪਣੇ ਸ਼ਾਗਿਰਦਾਂ ਦੇ ਹਾਕਮ ਨਾ ਬਣਨ, ਉਨਾਂ ਦੇ ਦੋਸਤ ਤੇ ਸਲਾਹਕਾਰ ਹੋਣ। ਸਕੂਲ ਦੀ ਜ਼ਿੰਦਗੀ ਬਚਿਆਂ ਵਾਸਤੇ ਰੱਖੇ ਤੇ ਉਤਸ਼ਾਹ ਹੀਨ ਸਬਕਾਂ ਤੇ ਸਵਾਲਾਂ ਨੂੰ ਰਟਨ ਲਈ ਨਾ ਹੋਵੇ, ਉਹ ਆਪਣੇ ਸ਼ੌਕ ਤੇ ਆਪਣੀਆਂ ਰੁਚੀਆਂ ਅਨੁਸਾਰ ਪੜ੍ਹਦੇ ਲਿਖਦੇ ਜਾਣ। ਬਚਿਆਂ ਦੀ ਪੜ੍ਹਨ ਤੇ ਖੇਡਣ ਦੀ ਜ਼ਿੰਦਗੀ ਦੋ ਵਖੋ ਵਖ ਜ਼ਿੰਦਗੀਆਂ ਨਾ ਹੋਣ, ਉਹ ਪੜ੍ਹਦਿਆਂ ਪੜ੍ਹਦਿਆਂ ਵੀ ਖੇਡਦੇ ਮਲੂਮ ਹੋਣ ਤੇ ਖੇਡਦਿਆਂ ਖੇਡਦਿਆਂ ਵੀ ਪੜ੍ਹਦੇ ਮਲੂਮ ਹੋਣ। ਖੇਡ ਤੇ ਪੜ੍ਹਾਈ ਉਨ੍ਹਾਂ ਦੀ ਜ਼ਿੰਦਗੀ ਦੇ ਦੋ ਐਸੇ ਪਹਿਲੂ ਹਨ ਜੋ ਨਿਖੇੜੇ ਨਹੀਂ ਜਾ ਸਕਦੇ; ਉਹ ਖੇਡਾਂ ਰਾਹੀਂ ਹੀ ਪੜ੍ਹਦੇ ਲਿਖਦੇ ਹਨ। ਸਕੂਲ ਉਨਾਂ ਨੂੰ ਸਿਰਫ਼ ਪੜ੍ਹਨਾ ਲਿਖਨਾ ਸਿਖਾਣ ਵਾਸਤੇ ਨਾ ਹੋਣ, ਸਕੂਲ ਦਾ ਆਦਰਸ਼ ਹੋਵੇ-ਬੱਚਿਆਂ ਦੀ ਸ਼ਖ਼ਸੀਅਤ ਨੂੰ ਪੂਰੀ ਤਰ੍ਹਾਂ ਪ੍ਰਫੁਲਤ ਹੋਣ ਵਿਚ ਮਦਦ ਕਰਨੀ, ਉਨ੍ਹਾਂ ਨੂੰ ਜ਼ਿੰਦਗੀ ਦੇ ਹਰਕੇ ਪਹਿਲੂ ਤੇ ਵਾਕਫੀਅਤ ਤੇ ਤਜਰਬਾ ਹਾਸਲ ਕਰਨ ਦਾ ਮੌਕਾ ਦੇਣ, ਉਨ੍ਹਾਂ ਨੂੰ ਸਕੂਲ ਦੀ ਸਾਂਝੀ ਜ਼ਿੰਦਗੀ ਵਿਚ ਜੀਵਨ-ਜਾਚ ਸਿਖਣ ਦਾ ਅਵਸਰ ਦੇਣਾ।

ਪਰ ਐਸੀ ਕਿਸਮ ਦੇ ਸਕੂਲ ਤਾਂ ਹੀ ਚਲ ਸਕਦੇ ਤਨ ਜੋ ਬੱਚੇ ਦੀ ਘਰ ਦੀ ਜ਼ਿੰਦਗੀ ਤੇ ਸਕੂਲ ਦੀ ਜ਼ਿੰਦਗੀ ਇਕੋ ਨਦੀ ਦੇ ਦੋ ਕੰਢਿਆਂ ਵਾਗਣ ਹੋਵੇ, ਇਹ ਨਾ ਹੋਵੇ ਕਿ ਬੱਚਾ ਸਕੂਲ ਜਾ ਕੇ ਘਰ ਦਾ ਮੈਂਬਰ

੧੨੧