ਪੰਨਾ:ਜ਼ਿੰਦਗੀ ਦੇ ਰਾਹ ਤੇ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਕੂਲ ਤੇ ਉਸਤਾਦ

ਸਕੂਲ ਉਹੋ ਚੰਗਾ, ਜਿਸ ਦੇ ਨਤੀਜੇ ਸੌ ਵਿਚੋਂ ਸੌ ਫ਼ੀ ਸਦੀ ਜਾਂ ਨੇੜੇ ਤੇੜੇ, ਉਸਤਾਦ ਉਹੋ ਲਾਇਕ, ਜਿਸ ਦਾ ਸ਼ਾਗਿਰਦ ਅੱਵਲ ਰਹੇ-ਇਹ ਹਨ ਸਾਡੇ ਸਕੂਲਾਂ ਦੀਆਂ ਕਾਮਯਾਬੀਆਂ ਦੀਆਂ ਕਸੌਟੀਆਂ, ਇਨ੍ਹਾਂ ਗੱਲਾਂ ਤੋਂ ਹੀ ਸਾਡੇ ਸਕੂਲ ਮਸ਼ਹੂਰ ਹੋਇਆ ਕਰਦੇ ਹਨ ਤੇ ਇਨ੍ਹਾਂ ਦੇ ਅਧਾਰ ਤੇ ਹੀ ਵਿਦਿਆਰਥੀਆਂ ਦੀ ਗਿਣਤੀ ਵਧਦੀ ਘਟਦੀ ਹੈ। ਸਾਲਾਨਾ ਰੂਪੋਰਟਾਂ ਵਿਚ, ਇਨਾਮਾਂ ਦੀ ਵੰਡ ਵੇਲੇ ਤੇ ਪਬਲਿਕ ਜਲਸਿਆਂ ਵਿਚ ਇਨ੍ਹਾਂ ਗੱਲਾਂ ਦਾ ਹੀ ਢੰਡੋਰਾ ਦਿੱਤਾ ਜਾਂਦਾ ਹੈ।

ਪਰ ਇਕ ਸਾਧਾਰਨ ਸਕੂਲ ਦੀ ਜ਼ਿੰਦਗੀ ਦੇਖੋ-ਇਮਤਿਹਾਨਾਂ ਦਾ ਖਪਤ, ਇਨਸਪੈਕਟ੍ਰਾਂ ਦਾ ਡਰ, ਹੈਡ ਮਾਸਟਰ ਦਾ ਰੋਅਬ, ਉਸਤਾਦ ਦੀ ਆਪਸ ਵਿਚ ਦੀ ਈਰਖਾ, ਸ਼ਾਗਿਰਦਾਂ ਨਾਲ ਬੇਰਹਿਮੀ ਦਾ ਸਲੂਕ-ਇਹ ਹਰੇਕ ਸਕੂਲ ਦੇ ਜਰੂਰੀ ਭਾਗ ਹਨ। ਨਾ ਉਸਤਾਦ ਨੂੰ ਪੜ੍ਹਾਣ ਦਾ ਸ਼ੌਂਕ ਤੇ ਨਾ ਸ਼ਾਗਿਰਦਾਂ ਨੂੰ ਪੜ੍ਹਨ ਦਾ ਸ਼ੌਕ। ਉਸਤਾਦ ਵਿਚਾਰਾਂ ਪੇਟ ਦੀ ਖ਼ਾਤਰ ਮੇਹਨਤਾਂ ਕਰ ੨ ਕੇ ਚੰਗੇ ਨਤੀਜੇ ਦਿਖਾਂਦਾ ਹੈ, ਮਾਸੂਮ ਸ਼ਾਗਿਰਦ ਮਾਪਿਆਂ ਤੋਂ ਤੇ ਉਸਤਾਦਾਂ ਤੋਂ ਡਰਦੇ ਮੇਹਨਤਾਂ ਕਰ ਕਰਕੇ ਨੰਬਰ ਲੈਂਦੇ

੧੧੪