ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੯੮)

ਹਿਕਾਇਤ ਚੌਥੀ

ਬਸੇ = ਬਹੁਤੇ। ਕੁਸ਼ਤਹ = ਮਾਰੇ ਗਏ। ਸਰਹੰਗ = ਤਲੰਗੇ
ਸ਼ਾਇਸਤਹ = ਸੁੰਦਰ। ਸ਼ੇਰ = ਸ਼ੀਂਹ। ਬ = ਵਿਚ। ਵਕਤ = ਸਮਾ।
ਏ = ਦੇ। ਤਰੱਦਦ = ਜੁਧ। ਬ = ਵਿਚ। ਕਾਰੇ = ਕੰਮ। ਦਲੇਰ = ਸੂਰਮੇ।

ਭਾਵ— ਬਹੁਤੇ ਸ਼ੀਹਾਂ ਵਰਗੇ ਸੁੰਦਰ ਤਲੰਗੇ ਜੋ ਲੜਾਈ ਦੇ ਸਮੇਂ ਅਤੇ ਕੰਮ ਵਿਚ ਸੂਰਮੇਂ ਸਨ ਮਾਰੇ ਗਏ॥੧੧੦॥

ਬਗੁਰਰੀਦਨ ਆਮਦ ਦੋ ਅਬਰੇ ਸਿਆਹ॥
ਨਮੇਖੂੰਨ ਮਾਹੀ ਤਫੇ ਤੇਗ਼ ਮਾਹ॥੧੧੧॥

ਬ = ਵਿਚ। ਗੁਰਰੀਦਨ = ਗੱਜਣਾ। ਆਮਦ = ਆਏ। ਦੋ = ਦੋਨੋਂ
ਅਬਰ = ਬੱਦਲ। ਏ = ਉਸਤਤੀ ਸੰਬੰਧਕ। ਸਿਆਹ = ਕਾਲਾ।
ਨਮ = ਬੂੰਦ। ਏ = ਦੀ | ਖੂੰਨ = ਲਹੂ। ਮਾਹੀ = ਮੱਛੀ (ਇਨ੍ਹਾਂ ਲੋਕਾਂ ਨੇ
ਮੰਨਿਆਂ ਹੋਇਆ ਹੈ, ਜੋ ਧਰਤੀ ਨੂੰ ਮੱਛ ਨੇ ਚੁਕਿਆ ਹੋਇਆ
ਅਰਥਾਤ ਧਰਤੀ ਦੇ ਥੱਲੇ ਮੱਛੀ ਹੈ)। ਤਫ = ਚਮਕ। ਏ = ਦੀ।
ਤੇਗ਼ = ਤਲਵਾਰ। ਮਾਹ = ਚੰਦਰਮਾਂ।

ਭਾਵ— ਦੋ ਕਾਲੇ ਬੱਦਲ (ਦੋਨੋਂ ਪਾਸਿਆਂ ਦੀ ਸੈਨਾਂ) ਗੱਜਣ ਲੱਗੇ ਅਤੇ ਲਹੂ ਦੀ ਬੂੰਦ ਮੱਛੀ ਤਾਈਂ ਅਤੇ ਤਲਵਾਰ ਦੀ ਚਮਕ ਚੰਦ੍ਰ੍ਮਾਂ ਤਾਈਂ ਪੁੱਜੀ।੧੧੧॥

ਬਜੰਗ ਅੰਦਰੂੰ ਗ਼ੌਗਹ ਇ ਗ਼ਾਜੀਆਂ॥
ਜ਼ਮੀਂ ਤੰਗਸ਼ੁਦ ਅਜ਼ ਸੁਮੇਤਾਜ਼ੀਆਂ॥੧੧੨॥

ਬ = ਵਿਚ: ਜੰਗ = ਜੁਧ। ਅੰਦਰੂੰ = ਵਿਚ। ਗੌਗਹ = ਰੌਲਾ। ਇ= ਦਾ।
ਗਾਜ਼ੀਆਂ = ਧਰਮ ਜੁਧ ਕਰਨ ਵਾਲੇ। ਜ਼ਮੀਂ = ਧਰਤੀ।
ਤੰਗਸ਼ੁਦ = ਛੋਟੀ ਹੋਈ। ਅਜ਼ = ਤੇ। ਸੁਮ = ਪਉੜ।
ਤਾਜ਼ੀਆਂ = ਦੌੜਨ ਵਾਲੇ ਘੋੜੇ [ਅਰਬੀ]।

ਭਾਵ— ਰਣ ਭੂਮੀ ਵਿਚ ਸੂਰਮਿਆਂ ਨੇ ਰੌਲਾ ਮਚਾਇਆ ਅਤੇ ਘੋੜਿਆਂ ਦੇ ਪਉੜ ਇਤਨੇ ਸਨ ਜੋ ਧਰਤੀ ਉਤੇ ਪੈਰ ਰੱਖਣ ਨੂੰ ਥਾਂਉਂ ਨਾ ਰਹਿਆ॥੧੧੨॥

ਸੁਮੇਬਾਦ ਪਾਯਾਂਨੇ ਫ਼ੌਲਾਦ ਨਾਲ॥
ਜ਼ਮੀ ਗਸ਼ਤ ਪੁਸ਼ਤੇ ਪਲੰਗੇ ਮਸਾਲ॥੧੧੩॥

ਸੁਮ = ਪਉੜ। ਏ = ਦੇ। ਬਾਦ ਪਾਇ = ਪਉਣ ਵੇਗ[ਘੋੜਾ]। ਬਾਦ, ਲੋਹੇ
ਦੀ ਖੁਰੀ। ਪਾਯਾਨ = ਬਹੁ ਵਾਚਕ। ਏ = ਉਸਤਤੀ ਸੰਬੰਧਕ
ਫੌਲਾਦ = ਲੋਹਾ। ਜ਼ਮੀਂ = ਧਰਤੀ। ਗਸ਼ਤ = ਹੋਈ।
ਪੁਸ਼ਤੇ ਪਲੰਗ = ਚਿਤ੍ਰੇ ਦੀ ਪਿੱਠ। ਮਸਾਲ-ਨਿਆਈਂ।