ਜ਼ਫ਼ਰਨਾਮਾ ਸਟੀਕ
(੬੩)
ਹਿਕਾਯਤ ਤੀਸਰੀ
ਹੈ ਜਿਸਦੇ ਤੀਰ ਅਤੇ ਧਨੁਖ ਬਣਦੇ ਹਨ ਬੋਲੀ ਵਿਚ ਖ਼ਦੰਗ ਤੀਰ ਨੂੰ
ਆਖ ਦਿੰਦੇ ਹਨ) ਤੀਰ॥
ਭਾਵ— ਲੜਾਈ ਦੇ ਸਮੇਂ ਵੈਰੀ ਨੂੰ ਥਾਉਂ ਨ ਦੇਵੇ ਅਰਥਾਤ ਟਿਕਣ ਨ ਦੇਵੇ। ਅਤੇ ਤੀਰ ਅਤੇ ਬਾਣਾਂ ਦੀ (ਅਤੀ) ਬਰਖਾ ਕਰੇ ਭਥੇ ਵਿਚੋਂ ॥੩੮॥
ਨ ਰਾਮਸ਼ ਦਿਹਦ ਅਸਪ ਰਾ ਵਕਤਿ ਕਾਰ॥
ਨਜਾਇਸ਼ ਅਦੂਰਾ ਦਿਹਦ ਦਰ ਦਿਯਾਰ॥੩੯॥
ਨ=ਨਹੀਂ। ਰਾਮਸ਼=ਸੁਖ। ਦਿਹਦ=ਦੇਵੇ। ਅਸਪ = ਘੋੜਾ। ਰਾ = ਨੂੰ।
ਵਕਤ = ਸਮਾ। ਇ = ਦੇ। ਕਾਰ = ਕੰਮ। ਨ = ਨਹੀਂ। ਜਾਇ = ਟਿਕਾਣਾ।
ਸ਼ = ਓਹ। ਅਦੂ = ਵੈਰੀ। ਰਾ = ਨੂੰ। ਦਿਹਦ… ਦੇਵੇ। ਦਰ = ਵਿਚ। ਦਿਯਾਰ =ਦੇਸ।
ਭਾਵ— ਨ ਓਹ ਕੰਮ ਦੇ ਵੇਲੇ ਘੋੜੇ ਨੂੰ ਸੁਖ ਦੇਵੇ ਅਤੇ ਨ ਵੈਰੀ ਨੂੰ ਦੇਸ ਵਿਚ ਟਿਕਣ ਦੇਵੇ॥੩੯॥
ਕਿ ਬੇ ਦਸਤ ਓ ਹਸਤ ਗੋ ਪੁਰ ਹੁਨਰ॥
ਬਆਲੂਦਗੀ ਦਰ ਨ ਬਸਤਨ ਕਮਰ॥੪੦॥
ਕਿ = ਜੋ। ਬੇਦਸਤ = (ਬਿਨਾਂ ਹੱਥਾਂ ਤੇ, ਲੁੰਜਾ। ਓ = ਓਹ। ਹਸਤ = ਹੈ।
ਗੋ = ਕਹੁ। ਪੁਰ ਹੁਨਰ = ਗੁਣ ਪ੍ਰਵੀਨ। ਬ = ਪਦ ਜੋੜਕ। ਆਲੂਦਗੀ = ਖੋਟੇ
ਕੰਮ। ਦਰ = ਵਿਚ। ਨ = ਨਹੀਂ । ਬਸਤਨ = ਬੰਨ੍ਹਣਾਂ। ਕਮਰ = ਲੱਕ।
ਭਾਵ— -ਜੋ ਹੇ ਗੁਣ ਪ੍ਰਵੀਨ (ਮੰਤ੍ਰੀਓ) ਲੂੰਜਾ ਓਹ ਹੈ ਜੋ ਕਿਸੇ ਦੇ ਖੋਟੇ ਕੰਮਾਂ ਲਈ ਲੱਕ ਨਹੀਂ ਬੰਨ੍ਹਦਾ॥੪੦॥
ਨਗੋਯਦ ਕਸੇ ਬਦ ਸ਼ੁਖ਼ਨ ਜ਼ੀਂ ਜ਼ਬਾਂ॥
ਕਿ ਓ ਬੇਜ਼ਬਾਨਸਤ ਜ਼ਾਹਿਰ ਜਹਾਂ॥੪੧॥
ਨਗੋਯਦ = ਨ ਕਹੇ। ਕਸੇ = ਕਿਸੇ। ਬਦ = ਖੋਟੀ। ਸੁਖਨ = ਬਾਤ। ਜ਼ੀਂ =(ਅਜ਼,
ਈਂ। ਅਜ਼ - ਤੇ । ਈਂ - ਇਸ) ਇਸਤੇ। ਜ਼ਬਾਂ = ਰਸਨਾ। ਕਿ = ਜੋ।
ਓ = ਓਹ। ਬੇਜ਼ਬਾਨ = ਗੂੰਗਾ। ਅਸਤ = ਹੈ। (ਬੇਜ਼ਬਾਨਸਤ
ਬੇਜ਼ਬਾਨ ਅਸਤ) ਜ਼ਾਹਿਰ = ਪਰਗਟ। ਜਹਾਂ = ਜਗਤ।
ਭਾਵ— ਕਿਸੇ ਦੀ ਬੁਰੀ ਗੱਲ ਜੋ ਇਸ ਰਸਨਾਂ ਤੇ ਨਾ ਕਹੇ ਓਹ ਜਗਤ ਵਿਚ ਗੁੰਗਾ ਪਰਗਟ ਹੈ ॥੪੧॥
ਸ਼ੁਨੀਦਨ ਨ ਬਦ ਸੁਖਨਿ ਕਸਰਾ ਬਗੋਸ਼॥
ਕਿ ਓ ਹਸਤ ਬਗੋਸ਼ ਗੋਈ ਬਹੋਸ਼ ॥੪੨॥