ਜ਼ਫ਼ਰਨਾਮਾ ਸਟੀਕ
(੫੫)
ਹਿਕਾਯਤ ਤੀਸਰੀ
ਅਜ਼ੋ ਬਾਦਸ਼ਾਹੀ ਬ ਆਖ਼ਿਰ ਸ਼ੁਦ ਅਸਤ॥
ਨਸ਼ਸਤੰਦ ਵਜ਼ੀਰਾਂਨਿ ਓ ਪੇਸੁ ਪਸਤ॥੯॥
ਅਜ਼ੋ = ਉਸਤੇ। ਬਾਦਸ਼ਾਹੀ = ਰਾਜ ਗੱਦੀ। (ਬ-ਬਾਧੂ ਪਦ ਜੋੜਕ)
ਆਖਿਰ-ਓੜਕ। ਸ਼ੁਦਅਸਤ=ਹੋਈ। ਨਸ਼ਸਤੰਦ = ਬੈਠੇ। ਵਜ਼ੀਰਾਂਨ = ਮੰਤ੍ਰੀ।
ਇ = ਦੇ। ਓ = ਉਸ। ਪੇਸ਼ = ਅਗੇ। ਓ = ਅਤੇ। ਪੁਸਤ=ਪਿਛੇ।
ਭਾਵ— ਜਦ ਉਸਦੀ ਰਾਜ ਗੱਦੀ ਦਾ ਓੜਕ ਸਮਾਂ ਹੋਇਆ ਤਾਂ ਉਸਦੇ ਮੰਤ੍ਰੀ ਅਗੇ ਪਿਛੇ ਬੈਠੇ॥੯॥
ਜ਼ਿਤੋ ਪਸ ਕਿਰਾ ਬਾਦਸ਼ਾਹੀ ਦਹੇਮ॥
ਕਿਰਾ ਤਾਜਿ ਇਕਬਾਲ ਬਰਸਰ ਨਹੈਮ॥੧੦॥
ਜ਼ਿਤੋ = ਤੈਥੋਂ। ਪਸ = ਪਿਛੇ। ਕਿਰਾ = ਕਿਸਨੂੰ। ਬਾਦਸ਼ਾਹੀ = ਰਾਜ।
ਦਹੇਮ = ਅਸੀ ਦਈਏ। ਕਿਰਾ = ਕਿਸਦੇ। ਤਾਜ = ਛਤ੍ਰ। ਇ = ਦਾ।
ਇਕਬਾਲ = ਪਰਤਾਪ। ਬਰ = ਉਪਰ। ਸਰ = ਸਿਰੁ। ਨਹੇਮ = ਰਖੀਏ
ਭਾਵ— ਤੈਥੋਂ ਪਿਛੇ ਅਸ ਕਿਸਨੂੰ ਰਾਜ ਦੇਈਏ ਅਤੇ ਕਿਸਦੇ ਸਿਰ ਉਤੇ ਪਰਤਾਪ ਵਾਲਾ ਛਤ ਰਖੀਏ॥੧੦॥
ਕਿਰਾ ਮਰਦ ਅਜ਼ ਖ਼ਾਨਾ ਬੇਰੂੰ ਕੁਨੇਮ॥
ਕਿਰਾ ਬਖ਼ਤਿ ਇਕਬਾਲੁ ਬਰ ਸਰ ਨਹੇਮ॥੧੧॥
ਕਿਰਾ = ਕਿਸਨੂੰ। ਮਰਦ = ਪੁਰਸ਼। ਅਜ਼ - ਤੇ। ਖਾਨਾ =ਘਰ। ਬੇਰੂੰ=ਬਾਹਰ
ਕੁਨੇਮ =ਕਰੀਏ। ਕਿ=ਕਿਸ। ਰਾ=ਦੇ। ਬਖ਼ਤਿ ਇਕਬਾਲ = ਪਰਤਾਪ
ਵਾਲਾ ਭਾਗ। ਬਰ = ਉਪਰ। ਸਰ = ਸਿਰ। ਨਹੇਮ = ਅਸੀ ਰਖੀਏ।
ਭਾਵ— ਕਿਸੇ ਪੁਰਖ ਨੂੰ ਘਰ ਤੇ ਬਾਹਰ ਕਰੀਏ ਅਤੇ ਕਿਸਦੇ ਸਿਰ ਉਤੇ ਪਰਤਾਪ ਵਾਲਾ ਭਾਗ ਰਖੀਏ॥੧੧॥
ਬਹੋਸ਼ ਅੰਦਰ ਆਮਦ ਕੁਸ਼ਾਦਹ ਦੋਚਸ਼ਮ॥
ਬਗੁਫ਼ਤਹ ਸੁਖਨ ਸ਼ਾਹ ਪੇਸ਼ੀਨਹ ਰਸਮ॥੧੨॥
ਬ = ਵਿਚ। ਹੋਸ਼ = ਸੋਝੀ। ਅੰਦਰ = ਵਿਚ। ਆਮਦ = ਆਇਆ।
ਕੁਸ਼ਾਦਹ = ਖੋਹਲੀਆਂ। ਦੋ ਚਸ਼ਮ = ਦੋ ਅੱਖਾਂ। ਬਗੁਫ਼ਤਹ = ਕਹੀ।
ਸੁਖ਼ਨ = ਗਲ। ਸ਼ਾਹ = ਰਾਜਾ। ਪੇਸ਼ੀਨਹ = ਪਹਿਲੀ। ਰਸਮ=ਰੀਤੀ।
ਭਾਵ— ਸੁਰਤਿ ਵਿਚ ਆਇਆ ਅਤੇ ਦੋਨੋਂ ਅੱਖਾਂ ਖੋਲੀਆਂ ਰਾਜੇ ਨੇ ਪਹਿਲੀ ਮਰਯਾਦਾ ਦੀ ਗਲ ਕਹੀ॥੧੨॥