ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੨)

ਹਿਕਾਯਤ ਤੀਸਰੀ

ਸਬਜ਼ ਰੰਗ-ਹਰਿਆ ਰੰਗ। ਕਿ = ਜੋ। ਮਾਰਾ = ਸਾਨੂੰ। ਬਕਾਰ =ਲੋੜੀਦਾ।
ਅਸਤ = ਹੈ। ਦਰ = ਵਿਚ। ਵਕਤਿ = ਸਮੇਂ। ਜੰਗ = ਯੁੱਧ।

ਭਾਵ— ਹੇ ਮਦ ਪਿਲੌਣ ਵਾਲੇ ਹਰੇ ਰੰਗ ਦਾ ਪਿਆਲਾ ਦੇਹ ਕਿਉਂ ਜੋ ਸਾਨੂੰ ਯੁੱਧ ਸਮੇਂ ਲੋੜੀਂਦਾ ਹੈ।

ਅਰਥਾਤ ਹੁਣ ਸ੍ਰੀ ਗੁਰੂ ਦਸਮੇਸ਼ ਜੀ ਅਕਾਲ ਪੁਰਖ ਨੂੰ ਇਕ ਸਾਕੀ ਦੀ ਨਿਆਈਂ ਠਹਿਰਾਇਕੇ ਪ੍ਰਾਥਨਾ ਕਰਦੇ ਹਨ ਹੇ ਅਕਾਲ ਪੁਰਖ ਸਾਨੂੰ ਹਰੇ ਰੰਗ ਦਾ ਪਿਆਲਾ ਦੇਹੋ ਅਰਥਾਤ ਸਹਾਇਤਾ ਕਰ (ਹਰਾ ਰੰਗ ਹਰੇ ਭਰੇ ਨੂੰ ਆਖਦੇ ਹਨ) ਜੋ ਸਾਨੂੰ ਹਰੇ ਭਰੇ ਰਖ ਸਾਡਾ ਵਾਲ ਵਿੰਗਾ ਨਾ ਹੋਵੇ॥੬੦॥

ਬਮਨ ਦੇਹ ਕਿ ਬਖ਼ਤ ਆਜ਼ਮਾਈ ਕੁਨਮ॥
ਜ਼ਤੇਗ਼ੇ ਖ਼ਦਸ਼ ਕਾਰਰਵਾਈ ਕੁਨਮ॥੬੧॥

ਬਮਨ = ਮੈਨੂੰ। ਦੇਹ = ਦਿਓ। ਕਿ = ਜੋ। ਬਖਤ = ਭਾਗ। ਆਜ਼
ਮਾਈ = ਪ੍ਰੀਖ੍ਯਾ। ਕੁਨਮ = ਕਰਾਂ। ਜ਼ - ਤੇ! ਤੇਗ਼ ਤਲਵਾਰ। ਏ = ਣੀ
ਖੁਦ = ਆਪ। ਸ਼ = ਉਸ। ਕਾਰਰਵਾਈ =ਕੰਮ ਚਲੌਣਾ। ਕੁਨਮ =ਕਰਾਂ।

ਭਾਵ— ਮੈਨੂੰ ਦਿਓ ਜੋ ਮੈਂ ਆਪਣੇ ਭਾਗਾਂ ਦੀ ਪ੍ਰੀਖ੍ਯਾ ਕਰਾਂ ਅਤੇ ਆਪਣੀ ਤਲਵਾਰ ਤੇ ਉਸਦਾ ਕੰਮ ਲਵਾਂ ਅਰਥਾਤ ਆਪਣੀ ਤਲਵਾਰ ਬਾਹਵਾਂ। ਸਾਰੀ ਦਾ ਸਿਧਾਂਤ ਸ੍ਰੀ ਗੁਰੂ ਮਹਾਰਾਜ ਜੀ ਔਰੰਗੇ ਨੂੰ ਦਸਦੇ ਹਨ ਜੋ ਬੁਧੀਵਾਨ ਰਾਜੇ ਪੁਤ੍ਰਾਂ ਦੀ ਪ੍ਰੀਖਿਆ ਕਰਕੇ ਰਾਜ ਦਿੰਦੇ ਹੁੰਦੇ ਹਨ, ਅਰਥਾਤ ਈਸ਼੍ਵਰ ਦਿਆਲੂ ਤੇਰੇ ਜਹੇ ਅਨਿਆਈ ਅਤੇ ਝੂਠੇ ਬਚਨ ਕਰਨੇ ਵਾਲੇ ਨੂੰ (ਬਚਨੁ ਕਰੈ ਤੈ ਖਿਸਕਿ ਜਾਇ ਬੋਲੈ ਸਭੁ ਕਚਾ) ਰਾਜ ਨਹੀਂ ਦੇਊਗਾ ਅਰਥਾਤ ਖੋਹ ਲਊਗਾ॥ ੬੧॥

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

ਹਿਕਾਇਤ ਤੀਸਰੀ ਚਲੀ

ਸਾਖੀ ਤੀਜੀ ਅਰੰਭ ਹੋਈ।

ਖ਼ੁਦਾਵੰਦ ਦਾਨਿਸ਼ ਦਿਹੋ ਦਾਦਗਰ॥
ਰਜ਼ਾ ਬਖ਼ਸ਼ ਰੋਜ਼ੀ ਦਿਹੋ ਹਰ ਹੁਨਰ॥੧॥

ਖੁਦਾਵੰਦ = ਵਾਹਿਗੁਰੂ। ਦਾਨਿਸ਼ ਦਿਹ = ਸਮਝ ਦੇਣ ਵਾਲਾ। ਓ = ਅਤੇ।
ਦਾਦਗਰ - ਨਿਆਉਂ ਕਰਨ ਵਾਲਾ। ਰਜ਼ਾ ਬਖਸ਼ = ਅਨੰਦ ਦੇਣ ਵਾਲਾ
ਰੋਜ਼ੀ ਦਿਹੋ= ਅੰਨ ਦਾਤਾ। ਹਰ ਹੁਨਰ - ਸਾਰੀ ਵਿੱਦਿਆ।