ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੫੦)

ਹਿਕਾਯਤ ਦੂਸਰੀ

ਨ ਗੁਫਤਾਰ ਖੁਸ਼ਤਰ ਨ ਰਫ਼ਤਾਰ ਨਗ਼ਜ਼॥੫੨॥

ਸਿ = (ਸਿਹ) ਤਿੰਨ। ਓ = ਉਹ। ਹਸਤ = ਹਨ। ਬੇਅਕਲ = ਮੂਰਖ।
ਅਲੂਦਹ = ਗੰਦਾ। ਮਗਜ਼ = ਵਿਚਾਰ। ਨ = ਨਹੀਂ। ਗੁਫਤਾਰ = ਬੋਲੀ।
ਖੁਸ਼ਤਰ = ਸੁੰਦਰ। ਨ = ਨਹੀਂ। ਰਫ਼ਤਾਰ = ਤੋਰ। ਨਗਜ਼ = ਪਿਆਰੀ।

ਭਾਵ— ਓਹ ਤਿੰਨੇ ਮੂੜ੍ਹ ਅਤੇ ਗੰਦੀ ਵਿਚਾਰ ਵਾਲੇ ਹਨ, ਨਾ ਓਨ੍ਹਾਂ ਦੀ ਬੋਲੀ ਸੁੰਦਰ ਹੈ, ਨਾਂ ਹੀ ਤੋਰ ਪਿਆਰੀ ਹੈ॥੫੩॥

ਹਮੀ ਖ਼੍ਵਾਸ਼ਤ ਕਿਓਰਾ ਬਸ਼ਾਹੀ ਦਿਹਮ॥
ਕਿ ਦੌਲਤ ਖ਼ੁਦਸ਼ ਰਾ ਆਗਾਹੀ ਦਿਹਮ॥੫੪॥

ਹਮ=ਅਤੇ। ਈ =ਏਹ। ਖ਼੍ਵਾਸ਼ਤ=ਚਾਹਿਆ। ਕਿ=ਜੋ। ਓਰਾ=ਉਸਨੂੰ। ਬ=ਪਦ
ਜੋੜਕ (ਵਾਧੂ)। ਸ਼ਾਹੀ-ਰਾਜ ਗੱਦੀ। ਦਿਹਮ=ਦੇਵਾਂ। ਕਿ=ਤੇ। ਦੌਲਤ-ਧਨ।
ਖੁਦ = ਅਪਣੇ। ਸ਼ = ਉਸ। ਰਾ - ਨੂੰ। ਆਗਾਹੀ = ਪਤਾ। ਦਿਹਮ=ਦੇਵਾਂ।

ਭਾਵ— ਅਤੇ ਏਹ ਚਾਹਿਆ ਜੋ ਉਸਨੂੰ ਰਾਜ ਗੱਦੀ ਦੇਵਾਂ ਤੋ ਅਪਣੇ ਧਨ ਦਾ ਉਸਨੂੰ ਪਤਾ ਦੇਵਾਂ॥੫੪॥

ਬਜ਼ੇਬਦ ਬਰ ਔਰੰਗਿ ਸ਼ਾਹਨ ਸ਼ਹੀ॥
ਕਿ ਸ੍ਵਾਹਿਬ ਸ਼ਊਰ ਅਸਤੁ ਵ ਮਾਲਿਕਮਹੀ॥੫੫॥

ਬਜ਼ੇਬਦ = ਸੋਭਾ ਦਿੰਦਾ ਹੈ। ਬਰ = ਉਪਰ। ਔਰੰਗ = ਗੱਦੀ। ਏ = ਦੀ।
ਸ਼ਾਹਨ ਸ਼ਹੀ = ਰਾਜਧਾਨੀ। ਕਿ= ਜੋ। ਸ੍ਵਾਹਿਬ = ਪਤੀ। ਸ਼ਊਰ-ਬੁਧੀ।
ਅਰਥਾਤ ਬੁਧੀਵਾਨ। ਅਸਤ = ਹੈ। ਵਾ = ਅਤੇ। ਮਾਲਿਕ = ਪਤੀ।
ਮਹੀ = ਜੱਥੇਦਾਰੀ।

ਭਾਵ— ਓਹ ਰਾਜ ਗੱਦੀ ਤੇ ਸਜਦਾ ਹੈ ਕਿਉਂ ਜੋ ਬੁਧੀਵਾਨ ਅਤੇ ਜਥੇਦਾਰੀ ਦੇ ਯੋਗ ਹੈ॥੫੫॥

ਖਿਤਾਬਸ਼ ਅਜ਼ੋਗਸ਼ਤ ਰਾਜਹ ਦਲੀਪ॥
ਖ਼ਿਲਾਫ਼ਤ ਬਬਖ਼ਸ਼ੀਦ ਮਾਨੋ ਮਹੀਪ॥੫੬॥

ਖਿਤਾਬ = ਉਸਤਤੀ ਵਾਲਾ ਨਾਉਂ। ਸ਼=ਉਸ। ਅਜ਼ੋ= (ਅਜ਼ ਓ, ਅਜ਼ = ਤੇ
ਓ - ਉਸ) ਉਸਤੇ। ਗਸ਼ਤ = ਹੋਇਆ। ਰਾਜਾ ਦਲੀਪ = ਨਾਉਂ।
ਖ਼ਿਲਾਫ਼ਤ=ਰਾਜ। (ਬ=ਵਾਧੂ ਪਦ ਜੋੜਕ) ਬਖ਼ਸ਼ੀਦ-ਦਿਤਾ।
ਮਾਨੋ ਮਹੀਪ = ਮਾਨਧਾਤਾ ਪ੍ਰਿਥੀ ਪਤ