ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/235

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੫)

ਹਿਕਾਯਤ ਬਾਰਵੀਂ

ਬ ਚਸ਼ਮਸ਼ ਜ਼ਨਦ ਕੈਂਬਰਿ ਕਹਰਗੀਂ॥੭॥

ਬ = ਨਾਲ। ਅਬਰੂ = ਭਰਵੱਟੇ। ਕਮਾਨ = ਧਨਖ। ਇ = ਉਸਤਤਿ ਸਬੰਧੀ।
ਸ਼ੁਦਹ = ਬਣਿਆਂ ਹੋਯਾ। ਨਾਜ਼ਨੀ = ਸੁੰਦ੍। ਬ = ਨਾਲ। ਚਸ਼ਮ = ਅੱਖ।
ਸ਼ = ਆਪਣੀ। ਜਨਦ = ਮਾਰੇ। ਕੈਂਬਰਿ = ਤੀਰ। ਕਹਰਗੀ = ਕ੍ਰੋਧ ਭਰੇ।

ਭਾਵ—ਭਰਵੱਟਿਆਂ ਨਾਲ ਇਕ ਸੁੰਦਰ ਧਨਖ ਬਣਿਆਂ ਹੋਯਾ ਸੀ ਅਤੇ ਆਪਣੇ ਨੇਤ੍ਰਾਂ ਨਾਲ ਕ੍ਰੋਧ ਭਰੇ ਤੀਰ ਮਾਰਦੀ ਸੀ॥੭॥

ਬ ਮਸਤੀ ਦਿਹਦ ਹਮਚੂਨੀ ਰੂਇ ਮਸਤ॥
ਗੁਲਿਸਤਾਂ ਕੁਨਦ ਬੂਮ ਸ਼ੋਰੀਦਹ ਦਸਤ॥੮॥

ਬ = ਵਿਚ। ਮਸਤੀ = ਬਿਸੁਰਤੀ। ਦਿਹਦ = ਦੇਵੇ। ਹਮਚੁਨੀ = ਅਜੇਹਾ।
ਰੂਇ = ਮੁਖੜਾ। ਮਸਤ = ਮਦ। ਗੁਲਿਸਤਾਂ = ਫੁਲਵਾੜੀ। ਕੁਨਦ = ਕਰੇ।
ਬੂਮ = ਭੂਮੀ। ਸ਼ੌਰੀਦਹ = ਕਲਰ। ਦਸ਼ਤ = ਉਜਾੜ।

ਭਾਵ—ਅਜੇਹਾ ਮੁਖੜਾ ਜੋ ਮੱਦ ਨੂੰ ਭੀ ਬਿਸੁਰਤ ਕਰ ਦੇਵੇ ਅਤੇ ਫੁਲਵਾੜੀ ਨੂੰ ਕੱਲਰ ਉਜਾੜ ਬਣਾ ਦੇਵੇ (ਅਰਥਾਤ ਉਹਦੇ ਸਾਮ੍ਹਣੇ ਮੱਦ ਦੀ ਮੱਤ ਮਾਰੀ ਜਾਂਦੀ ਸੀ ਅਤੇ ਫੁਲਵਾੜੀ ਉਜਾੜ ਜਾਪਦੀ ਸੀ)॥੮॥

ਖ਼ੁਸ਼ੇਖ਼ਸ਼ ਜਮਾਲੋ ਕਮਾਲਿ ਹੁਸਨ॥
ਬਸੂਰਤ ਜਵਾਂਨਸਤ ਫ਼ਿਕਰਿ ਕੁਹਨ॥੯॥

ਖ਼ੁਸ਼ੇ = ਸੁੰਦਰ। ਖ਼ੁਸ਼ਜਮਾਲ = ਸਰੂਪ। ਓ = ਅਤੇ। ਕਮਾਲਿਹੁਸਨ = ਅਤੀ
ਸੁੰਦ੍ਰ। ਬਸੂਰਤ = ਦੇਖਣ ਨੂੰ। ਜਵਾਨ = ਮੁਟਿਆਰ। ਸਤ = (ਅਸਤ) ਹੈਸੀ।
ਫ਼ਿਕਰ = ਸੋਚ। ਇ = ਉਸਤਤਿ ਸਬੰਧੀ। ਕੁਹਨ = ਬ੍ਰਿਧ।

ਭਾਵ—ਇਕ ਸੁੰਦ੍ਰ ਸਰੂਪ ਅਤੀ ਸੋਹਣੀ ਸੀ ਦੇਖਣ ਮਾਤ੍ਰ ਮੁਟਿਆਰ ਹੈਸੀ ਅਤੇ ਬ੍ਰਿਧਾਂ ਦੀ ਸੋਚ ਵਾਲੀ॥੯॥

ਯਕੇ ਹੁਸਨਖ਼ਾਂ ਬੂਦ ਓਜਾ ਫ਼ਗਾਂ॥
ਬਦਾਨਿਸ਼ ਹਮੀਬੂਦ ਅਕਲਸ਼ ਜਵਾਂ॥੧੦॥

ਯਕੇ = ਇਕ। ਹੁਸਨਖ਼ਾਂ = ਨਾਉਂ। ਬੂਦ = ਸੀ। ਓਜਾ = ਉਥੇ।
ਫ਼ਗ = ਪਠਾਣ। ਬ = ਵਿਚ। ਦਾਨਿਸ਼ = ਬੁਧੀ। ਹਮੀ = ਨਿਸਚੇ।
ਬੂਦ = ਸੀ। ਅਕਲ = ਸੋਚ। ਸ਼ = ਉਸ। ਜਵਾਂ = ਯੁਵਾ।

ਭਾਵ—ਉਥੇ ਇਕ ਹੁਸਨਖਾਂ ਨਾਮੇ ਪਠਾਣ ਸੀ ਬੁਧੀ ਵਿਚ ਉਸਦੀ ਸੋਚ ਬਲਵਾਨ ਸੀ॥੧੦॥