ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੩੨)

ਹਿਕਾਯਤ ਯਾਰਵੀਂ

ਭਾਵ—ਉਹ ਉਸਤੇ ਦੋਨੋਂ ਵੱਡੇ ਘੋੜੇ ਲੈ ਗਈ ਅਤੇ ਦਿਆਲੂ ਦੀ ਆਗਿਆ (ਨਾਲ) ਉਸਨੂੰ (ਅਪਣੇ ਮਿੱਤ੍ਰ ਨੂੰ) ਜਾ ਦਿਤੇ।॥੫੭॥

ਕਿ ਓਰਾ ਦਰਾਵਰਦ ਖ਼ਾਨਹੁ ਨਿਕਾਹ॥
ਕਿ ਕੌਲੇ ਕੁਨਦ ਮੁਸ਼ਤਕੀਮ ਹੁਕਮਿ ਸ਼ਾਹ॥੫੮॥

ਕਿ = ਅਤੇ। ਓਰਾ = ਉਸਨੂੰ! ਦਰਾਵਰਦ = ਲਿਆਇਆ। ਖਾਹ = ਘਰ।
ਨਿਕਾਹ = ਮੁਸਲਮਾਨੀ ਅਨੰਦ। ਕਿ = ਜੋ। ਕੌਲੇ = ਵਚਨ। ਕੁਨਦ = ਕਰਦਾ ਹੈ।
ਮੁਸਤਕੀਮ = ਪੱਕਾ। ਹੁਕਮ = ਆਗਿਆ। ਇ = ਦੇ। ਸ਼ਾਹ = ਹਰੀ।

ਭਾਵ—ਅਤੇ ਉਸਨੂੰ ਅਪਣੇ ਘਰ ਨਿਕਾਹ ਵਿਚ ਲੈ ਆਇਆ ਅਤੇ ਵਾਹਿਗੁਰੂ ਦੀ ਆਗ੍ਯਾ ਨਾਲ ਵਚਨ ਪੱਕਾ ਕਰਦਾ ਭਇਆ॥੫੮॥

ਇਦੇਹ ਸਾਕੀਯਾ ਸਾਗਿਰਿ ਕੇਕਨਾਰ॥
ਕਿ ਦਰ ਵਕਤਿ ਜੰਗਸ਼ ਬਿਆਮਦ ਬਕਾਰ॥੫੯॥

ਬਿਦਿਹ = ਦੇਵੋ। ਸਾਕੀ = ਪ੍ਰਮਾਤਮਾ। ਯਾ = ਹੈ। ਸਾਗਿਰ = ਪਿਆਲਾ।
ਇ = ਦਾ। ਕੋਕਨਾਰ = ਡੋਡੇ (ਬੇਰ)। ਕਿ = ਜੋ। ਦਰ = ਵਿਚ ਵਕਤਿ = ਸਮਾਂ
ਜੰਗ = ਜੁਧ। ਸ਼ = ਉਹ। ਬਿਆਮਦ = ਆਉਂਦਾ ਹੈ। ਬਕਾਰ = ਕੰਮ ਵਿਚ।

ਭਾਵ—ਹੇ ਪ੍ਰਮਾਤਮਾਂ ਉਹ ਡੋਡਿਆਂ (ਪ੍ਰੇਮ) ਦਾ ਕਟੋਰਾ ਦੇਹ ਜੋ ਜੁਧ ਸਮੇਂ ਕੰਮ ਆਉਂਦਾ ਹੈ॥੫੬॥

ਕਿ ਖ਼ੂਬਸਤ ਦਰ ਵਕਤਿ ਖ਼ਸ਼ਮ ਅਫ਼ਗਨੀ॥
ਕਿ ਯਕ ਕੁਰਤਸ਼ ਫੀਲ ਰਾ ਪੈ ਕੁਨੀ॥੬੦॥

ਕਿ = ਜੋ। ਖ਼ੂਬ = ਚੰਗਾ। ਸਭ = ਹੈ। ਦਰੁ = ਵਿਚ। ਵਕਤਿ = ਸਮਾਂ।
ਖਸਮ ਅਫ਼ਗਨੀ = ਵੈਰੀ ਨੂੰ ਢੌਣ। ਕਿ = ਨਾਲ। ਯਕ = ਇਕ।
ਕੁਰਤ = ਘੁਟ। ਸ਼ = ਉਸ। ਫੀਲ = ਹਾਥੀ। ਰਾ = ਨੂੰ। ਪੈਕੁਨੀ = ਤੂੰ ਪਛਾੜੇਂ

ਭਾਵ—ਜੋ ਵੈਰੀ ਦੇ ਢੌਣ ਸਮੇਂ ਅਤੀ ਸੁੰਦਰ ਹੈ ਜੋ ਉਸਦੇ ਇਕ ਘੁਟ ਨਾਲ ਤੂੰ ਹਾਥੀ ਨੂੰ ਫੇਰ ਦੇਵੇਂ॥੬੦॥

ਸਾਖੀ ਦਾ ਭਾਵ— ਹੇ ਔਰੰਗੇ ਤੇਰੇ ਨਾਲੋਂ ਤਰੀਮਤਾਂ ਭੀ ਚੰਗੀਆਂ ਹਨ ਜੋ ਬਚਨ ਕਰਕੇ ਖਿਸਕਦੀਆਂ ਨਹੀਂ ਅਤੇ ਪੂਰਾ ਨਿਭੌਂਦੀਆਂ ਹਨ ਤੈਂ ਅਤੇ ਤੇਰੇ ਮੁਲਾਣਿਆਂ ਨੇ ਕੁਰਾਣ ਚੱਕ ਮਾਰਿਆ (ਤਾਤਪਰਯ ਕੁਰਾਨ ਚੱਕ ਕੇ ਪਰੇ ਸਿਟ ਦਿਤਾ ਕਿਉਂ ਜੋ ਉਸ ਬਚਨ ਨੂੰ ਪੂਰਾ ਨਾ ਕੀਤਾ) ਅਤੇ ਏਹ ਭੀ ਜਾਣ ਲੈ ਜੋ ਬਚਨ ਦਾ ਪੱਕਾ ਹੁੰਦਾ ਹੈ ਅਕਾਲ ਪੁਰਖ ਭੀ ਉਸਦੀ ਸਹੈਤਾ ਕਰਦਾ ਹੈ ਅਤੇ ਓਹ ਵੈਰੀਆਂ ਨੂੰ ਸ਼ੀਘਰ ਹੀ ਜਿਤ ਲੈਂਦਾ ਹੈ ਜਿਵੇਂ ਉਸ ਇਸਤ੍ਰੀ ਦੀ ਵਾਹਿਗੁਰੂ ਨੇ ਸਹਾਇਤਾ ਕੀਤੀ॥੧੧॥