ਜ਼ਫ਼ਰਨਾਮਾ ਸਟੀਕ
(੨੩੧)
ਹਿਕਾਯਤ ਯਾਰਵੀਂ
ਭਾਵ—ਅਨਗਿਣਤ ਘੋੜੇ ਪਿਛੇ ਪਏ ਪਰ ਉਸਨੂੰ ਕਿਸੇ ਘੋੜ ਚੜ੍ਹੇ ਨੇ ਭੀ ਨਾ ਫੜਿਆ॥੫੩॥
ਬਿਜ਼ਦ ਮਰਦ ਦਸਤਾਰਹਾ ਪੇਸ਼ਿ ਸ਼ਾਹ॥
ਕਿ ਐ ਸ਼ਾਹ ਸ਼ਾਹਾਨਿ ਆਲਮ ਪਨਾਹ॥੫੪॥
ਬਿਜ਼ਦ = ਮਾਰੀਆਂ। ਮਰਦ = ਸੂਰਮਾ। ਦਸਤਾਰਹਾ = ਪਗੜੀਆਂ। ਪੇਸ਼ਿ
ਸ਼ਾਹ = ਰਾਜੇ ਅਗੇ। ਕਿ = ਜੋ। ਐ = ਹੇ। ਸ਼ਾਹਸ਼ਾਹਾਨ = ਅਧਿਰਾਜ।
ਇ = ਉਸਤਤੀ। ਆਲਮ ਪਨਾਹ = ਜਗਤ ਸਹਾਰਾ।
ਭਾਵ—ਸੂਰਮਿਆਂ ਨੇ ਰਾਜੇ ਅੱਗੇ ਪੱਗਾਂ ਸੁਟੀਆਂ ਜੋ ਹੈ ਜਗਤ ਆਸਰੇ ਅਧਿਰਾਜ॥੫੪॥
ਬਿਗੀਰਦ ਕਸੇ ਹਰਦੋ ਆਹੂ ਬੁਰਾਕ॥
ਤੋ ਓਰਾ ਬਿਬਖ਼ਸ਼ੀਦ ਖ਼ੁਦ ਦਸਤ ਤਾਕ॥੫੫॥
ਬਿਗੀਰਦ = ਫੜੇ। ਕਸੇ = ਕੋਈ। ਹਰਦੋ = ਦੋਨੋਂ। ਆਹੂ ਬੁਰਾਕ = ਹਰਨ ਵਾਲੇ
ਤੋ = ਤੁਸੀਂ। ਓਰਾ = ਉਸਨੂੰ। ਬਿ = ਵਾਧੂ। ਬਖਸ਼ੀਦ = ਦੇ ਦਿੱਤਾ।
ਖੁਦ ਦਸਤ = ਅਪਣੀ ਹੱਥੀਂ। ਤਾਕ = ਟਾਂਕ (ਇਕ)।
ਭਾਵ— ਕੋਈ ਦੋਨਾਂ ਬਿਜਲੀ ਵਰਗੇ ਹਰਨਾਂ ਨੂੰ (ਕਿਕੁਰ) ਫੜਦਾ ਤੁਸੀਂ ਅਪਣੀ ਹੱਥੀਂ ਉਸਨੂੰ ਇਕ ਦੇ ਦਿਤਾ। ੫੫॥
ਚਿਰਾ ਮੇਕੁਨਦ ਕਾਰਹਾ ਬੇਖ਼ੁਦੀ॥
ਕਿ ਰਾਹਾ ਅਜ਼ੋ ਮਨ ਸੁਰਾਹਾ ਤੁਈ॥੫੬॥
ਚਿਰਾ = ਕਿਉਂ। ਮੇਕੁਨਦ = ਕਰਦਾ ਹੈ। ਕਾਰਹਾ = ਕੰਮ (ਬਹੁਵਾਕ)।
ਬੇਖਦੀ = ਬੇਸੁਰਤੀ। ਕਿ = ਜੋ। ਰਾਹਾ = ਰਾਹੂ (ਘੋੜਾ)। ਅਜ਼ੋ = ਉਸਤੇ
ਮਨ = ਨਿਸਚੇ। ਸੁਰਾਹਾ = ਨਾਉਂ। ਤੁਸੀਂ = ਤੁਸੀਂ।
ਭਾਵ— (ਰਾਜਾ)ਕਿਉਂ ਬੇਸੁਰਤੀਦੇ ਕੰਮ ਕਰਦਾ ਹੈਂ ਜੋ ਰਾਹਾ ਉਸਤੇ (ਚੁਰਾਯਾ ਗਿਆ) (ਅਤੇ) ਨਿਸਚੇ ਜਾਣੋ ਸੁਰਾਹਾ ਤੁਸੀਂ (ਦੇ ਦਿੱਤਾ) ॥੫੬॥
ਬਿ ਬੁਰਦਸ਼ ਅਜ਼ੋ ਅਸ਼ਪ ਹਰਦੋ ਅਜ਼ੀਮ॥
ਵਜ਼ਾਂ ਰਾ ਬਿਖ਼ਸ਼ੀਦ ਹੁਕਮਿ ਰਹੀਮ॥੫੭॥
ਬਿ = ਵਾਧੂ। ਬੁਰਦ = ਲੈ ਗਈ। ਸ਼ = ਓਹ। ਅਜ਼ੋ = ਉਸਤੇ। ਅਸ਼ਪ = ਘੋੜਾ।
ਹਰਦੋ = ਦੋਨੋਂ। ਅਜ਼ਮ ਵੱਡੇ। ਵ = ਅਤੇ। ਜ਼ਾਂ = ਉਸ। ਰਾ = ਨੂੰ।
ਬਿਖਸ਼ੀਦ = ਦੇ ਦਿਤੇ। ਹੁਕਮ = ਆਗਿਆ। ਇ = ਦੇ। ਰਹੀਮ = ਦਿਆਲੂ।