ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੭)

ਹਿਕਾਯਤ ਯਾਰਵੀਂ

ਭਾਵ—ਜਦ ਉਸਨੇ ਨਗਰੀ ਵਿਖੇ ਢੰਡੋਰਾ ਫੇਰਿਆ ਜੋ ਮੈਂ ਉਸ ਧਾੜਵੀ ਦੇ ਪ੍ਰਾਣ ਛੱਡੇ (ਮੈਂ ਉਸਤੇ ਖਿਮਾਂ ਕੀਤੀ)॥੩੭॥

ਬਿਬਸਤੰਦ ਦਸਤਾਰ ਅਜ਼ ਜਾਮਹ ਜ਼ਰ॥
ਬਪੇਸ਼ਿ ਸ਼ਾਹ ਆਮਦ ਚੁ ਜ਼ੱਰਰੀ ਸਿਪਰ॥੩੮॥

ਬਿ = ਬਧੀਕ। ਬਸਤੰਦ = ਬੱਧੀ। ਦਸਤਾਰ = ਪਗੜੀ। ਅਜ਼ = ਦੀ। ਜਾਮਹ = ਬਸਤ੍
ਜ਼ਰ = ਸੋਨਾ। ਬ = ਪਾਸੇ। ਪੇਸ਼ = ਅੱਗੇ। ਇ = ਦੇ। ਸ਼ਾਹ = ਰਾਜਾ। ਆਮਦ = ਆਈ
ਚੁ = ਨਿਆਈਂ। ਜ਼ੱਰਰੀ = ਸੁਨਹਿਰੀ। ਸਿਪਰ = ਢਾਲ (ਸੂਰਜ)।

ਭਾਵ—(ਤਾਂ ਸ਼ਾਹੂਕਾਰ ਦੀ ਪੁਤ੍ਰੀ ਨੇ) ਸੁਨਹਿਰੀ ਬਸਤ ਦਾ ਦਸਤਾਰਾ ਸਜਾਇਆ ਅਤੇ ਸੂਰਜ ਵਾਂਗੂੰ ਰਾਜਾ ਦੇ ਸਾਹਮਣੇ ਵਲ ਆਇ ਖੜੋਤੀ॥੩੮॥

ਬਿਗੋਯਦ ਕਿ ਸ਼ੇਰ ਅਫਗਨੋ ਸ਼ੇਰ ਸ਼ਾਹ॥
ਕਿ ਅਜ਼ ਰਾਹ ਰਾ ਮਨ ਬਿਬੁਰਦੰਦ ਰਾਹ॥੩੯॥

ਬਿਗੋਯਦ = ਬੋਲਦੀ ਹੈ। ਕਿ = ਜੋ। ਸ਼ੇਰ ਅਫਗਨ = ਸ਼ੀਂਹ ਨੂੰ ਮਾਰਨ ਵਾਲਾ।
ਓ = ਅਤੇ। ਸ਼ੇਰ ਸ਼ਾਹ = ਨਾਉਂ। ਕਿ = ਜੋ। ਅਜ਼ = ਨਾਲ਼। ਰਾਹ = ਢੰਗ। ਰਾ = ਨੂੰ
ਮਨ = ਮੈਂ। ਬਿਬੁਰਦੰਦ = ਲੈ ਗਏ। ਰਾਹ = (ਰਾਹੂ ਯਾ ਰਾਹਵਾਰ) ਘੋੜਾ।

ਭਾਵ—ਅਤੇ ਕਹਿਣ ਲੱਗੀ ਜੋ ਹੇ ਸ਼ੀਂਹ ਮਾਰਨ ਵਾਲੇ ਸ਼ੇਰ ਸ਼ਾਹ ਜੋ ਢੰਗ ਨਾਲ (ਓਹ) ਮੈਂ ਘੋੜੇ ਨੂੰ ਲੈਗਿਆ ਹਾਂ॥੩੯॥

ਅਜਬ ਮਾਂਦ ਸਾਹਿਬ ਖ਼ਿਰਦ ਈਂ ਕਬਾਬ॥
ਦਿਗਰ ਬਾਰ ਗੋਯਦ ਕਿ ਬਰਵੈ ਸਬਾਬ॥੪੦॥

ਅਜਬਮਾਂਦ = ਅਸਚਰਜ ਰਹਿਆ। ਸਾਹਿਬ ਖ਼ੁਰਦ = ਬੁਧੀ ਵਾਨ। ਈਂ = ਇਹ
ਜਬਾਬ = ਉਤਰ। ਦਿਗਰਬਾਰ = ਦੂਜੀ ਵੇਰ। ਗੋਯਦ = ਆਖਦਾ ਹੈ। ਕਿ = ਜੋ।
ਬਰਵੈ = ਉਸ ਪਰ। ਸਬਾਬ = ਠੀਕ।

ਭਾਵ—ਇਸ ਬੁਧੀਵਾਨ ਦੇ ਉਤਰ ਤੇ ਹੱਕ ਾਬੱਕਾ ਰਹਿ ਗਿਆ ਦੂਜੀ ਵੇਰਾਂ ਆਖਦਾ ਹੈ ਕਿ ਇਸ ਉਤੇ ਠੀਕ ਪਤਾ ਦੱਸ॥੪੦॥

ਕਿ ਨਕਲਸ਼ ਨਮਾਈ ਮਰਾ ਸ਼ੇਰਤਨ॥
ਬਵਜ਼ਾਏ ਚਰਾਂ ਬੁਰਦ ਅਸਪਿ ਕੁਹਨ॥੪੧॥

ਕਿ = ਜੋ। ਨਕਲ = ਦ੍ਰਿਸ਼ਟਾਂਤ। ਸ਼ = ਉਸ। ਨਮਾਈ = ਤੂੰ ਦਿਖਾਵੇ। ਮਰਾ = ਮੈਨੂੰ
ਸ਼ੇਰਤਨ = ਸੂਰਮਾ। ਬ = ਵਧੀਕ। ਵਜ਼ਾ = ਢੰਗ। ਏ = ਸੰਬੰਧਕ। ਚਰਾ = (ਚਿਰਾ)
ਕਿਸ। ਬੁਰਦ = ਲੈਗਿਆ। ਅਸਪਿ ਕੁਹਨ = ਪੁਰਾਣਾ ਘੋੜਾ।