ਜ਼ਫ਼ਰਨਾਮਾ ਸਟੀਕ
(੨੨੬)
ਹਿਕਾਯਤ ਯਾਰਵੀਂ
ਹਾਂ ਮੈਨੂੰ ਪਰਮੇਸ਼੍ਵਰ ਦੀ ਸੌਂਹ ਹੈ। ਮੇਰਾ ਵੱਡਾ ਘੋੜਾ ਕਉਣ ਕਿਥੇ ਲੈ ਗਿਆ ਮੈਨੂੰ ਪਰਮੇਸ੍ਵਰ ਦੀ ਸੌਂਹ ਹੈ ਮੈਂ ਓਹਨੂੰ ਛੱਡਿਆ॥੩੩॥
ਦਰੇਗ਼ਾ ਅਗਰ ਰੂਏ ਓ ਦੀਦਮੇ॥
ਬਸਦ ਗੰਜ ਸਰਬਸਤਹ ਬਖ਼ਸ਼ੀਦਮੈ॥੩੪॥
ਦਰੇਗ਼ = ਮਸੋਸ। ਅਗਰ = ਜੇ। ਰੂ = ਮੂੰਹ। ਏ = ਸਨਬੰਧ। ਓ = ਉਸ। ਦੀਦਮੇ = ਮੈਂ
ਦੇਖਦਾ ਹਾਂ। ਬ = ਵਾਧੂ | ਸਦ = ਸੌ। ਗੰਜ = ਨਿਧਾਨ।ਸਰਬਤਹ = ਭਰਪੂਰ।
ਬਖ਼ਸ਼ੀਦਮੇ = ਮੈਂ ਦਿੰਦਾ।
ਭਾਵ—ਅਫਸੋਸ ਜੋ ਮੈਂ ਓਹਦਾ ਦਰਸ਼ਨ ਕਰਦਾ ਤਾਂ ਸੈਂਕੜੇ ਭਰੇ (ਭੰਡਾਰ) ਦਿੰਦਾ॥੩੪॥
ਕਿ ਹੈਫ਼ਸਤ ਗਰਦੀਦਹ ਏ ਯਾਫ਼ਤਮ॥
ਬਜਾਇ ਦਿਗਰ ਦਿਲ ਨ ਜ਼ੋ ਤਾਫ਼ਤਮ॥੩੫॥
ਕਿ = ਜੋ। ਹੈਫ਼ = ਮਸੋਸ। ਸਤ = (ਅਸਤ) ਹੈ। ਗਰ = ਜੇਕਰ। ਦੀਦਹ ਏ = ਦੇਖਣਾ
ਯਾਫ਼ਤਮ = ਮੈਂ ਪਾਉਂਦਾ। ਬ = ਵਲ। ਜਾਇ = ਥਾਓਂ। ਦਿਗਰ = ਦੂਜੇ
ਦਿਲ = ਚਿੱਤ। ਨ = ਨਹੀਂ। ਜ਼ੋ = (ਅਜ਼ਓ) ਉਸਤੇ। ਤਾਫ਼ਤਮ = ਮੈਂ ਫੇਰਦਾ।
ਭਾਵ— ਜੋ ਅਫਸੋਸ ਹੈ ਜੇਕਰ ਮੈਂ ਓਹਨੂੰ ਦੇਖ ਪਉਂਦਾ। ਤਾਂ ਓਹਦੀ ਵਲੋਂ ਚਿੱਤ ਦੂਜੇ ਪਾਸੇ ਨਾ ਫੇਰਦਾ (ਕ੍ਰੋਧ ਨਾ ਕਰਦਾ)॥੩੫॥
ਕਿ ਦੀਦਾਰ ਬਖ਼ਸ਼ਦ ਅਗਰ ਓ ਮਰਾ॥
ਕਿ ਸਦ ਗੰਜ ਸਰ ਬਸਤਹ ਬਖ਼ਸ਼ਮ ਵਰਾ॥੩੬॥
ਕਿ = ਅਤੇ। ਦੀਦਾਰ = ਦਰਸ਼ਨ। ਬਖ਼ਸ਼ਦ = ਦੇਵੇ। ਓ = ਓਹ। ਮਰਾ = ਮੈਨੂੰ।
ਕਿ = ਬਧੀਕ। ਸਦ = ਸੌ। ਗੰਜ = ਨਿਧਾਨ। ਸਰਬਸਤਹ = ਭਰੇ ਹੋਏ। ਬਖਸ਼ਮ = ਮੈਂ
ਦੇਵਾਂਗਾ। ਵਰਾ = ਓਹਨੂੰ।(ਵਰਾ ਓਰਾ)
ਭਾਵ—ਅਤੇ ਜੇ ਓਹ ਮੈਨੂੰ ਦਰਸ਼ਨ ਦੇਵੇ ਤਾਂ ਮੈਂ ਸੈਂਕੜੇ ਭਰੇ ਕੋਸ਼ ਉਸਨੂੰ ਦੇਵਾਂਗਾ॥੩੬॥
ਚੋ ਸ਼ੁਹਰਤ ਕੁਨਾਨੀਦ ਸ਼ਹਰ ਅੰਦਰੂੰ॥
ਬਿ ਬਖ਼ਸ਼ੀਦ ਮਨ ਖ਼ੂਨ ਅਜ਼ਾਂ ਖ੍ਵਾਰ ਖੂੰ॥੩੭॥
ਚੋ = ਜਦ। ਸ਼ੁਹਰਤ = ਢੰਡੋਰਾ। ਕੁਨਾਨੀਦ = ਕਰਾਇਆ। ਸ਼ਹਰ = ਨਗਰੀ।
ਅੰਦਰੂ = ਵਿਖੇ। ਬਿ = ਬਧੀਕ। ਬਖ਼ਸ਼ੀਦ = ਛਡਿਆ। ਮਨ = ਮੈਂ। ਖ਼ੂੰ = ਨ।
ਅਜਾਂ = ਉਸ। ਖ਼ਾਰਖ਼ੂੰ = (ਖੂੰਖਾਰ) ਧਾੜਵੀ।