ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/221

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੨੧)

ਹਿਕਾਯਤ ਯਾਰਵੀਂ

ਅਗਰ ਅਸਪ ਹਰਦੋ ਅਜ਼ਾਂ ਮੇ ਦਿਹਦ॥
ਵਜ਼ਾਂ ਪਸ ਤੁਰਾ ਖਾਨਹ ਬਾਨੁ ਕੁਨਦ॥੧੪॥

ਅਗਰ = ਜੇਕਰ। ਅਸਪ ਹਰਦੋ = ਦੋਨੋਂ ਘੋੜੇ। ਅਜ਼ਾਂ = ਉਸਤੇ। ਮੇਦਿਹਦ = ਲਿਆ
ਦਿੰਦੀ ਹੈਂ। ਵਜ਼ਾਂ = ਉਸਤੋਂ। ਪਸ = ਪਿਛੇ। ਤੁਰਾ = ਤੈਨੂੰ। ਖਾਨਹਬਾਨੂ = ਘਰ ਦੀ
ਇਸਤ੍ਰੀ। ਕੁਨਦ = ਕਰੂੰਗਾ।

ਭਾਵ—ਜੇਕਰ ਦੋਨੋਂ ਘੋੜੇ ਤੂੰ ਉਸਤੋਂ ਲਿਆ ਦਿੰਦੀ ਹੈਂ ਤਾਂ ਉਸਤੇ ਪਿਛੋਂ (ਏਹ ਸਰੀਰ) ਤੈਨੂੰ ਆਪਣੀ ਘਰਦੀ ਇਸਤ੍ਰੀ ਬਨਾਊਗਾ॥੧੪॥

ਸ਼ੁਨੀਦ ਈਂ ਸੁਖਨ ਰਾ ਹਮੀਸ਼ਦ ਰਵਾਂ॥
ਬਿਆਮਦ ਬਸ਼ਹਰਿ ਸ਼ਹ ਹਿੰਦੋਸਤਾਂ॥੧੫॥

ਸ਼ੁਨੀਦ = ਸੁਣੀ। ਈਂ = ਏਹ। ਸੁਖ਼ਨ = ਬਾਤ। ਰਾ = ਨੂੰ। ਹਮਸ਼ੁਦ ਰਵਾਂ = ਤੁਰ
ਪਈ। ਬਿਆਮਦ = ਆਈ। ਬ = ਵਿਚ। ਸ਼ਹਰ = ਨਗਰੀ। ਇ = ਦੀ
ਸ਼ਹ ਹਿੰਦੋਸਤਾਂ = ਭਾਰਤ ਭੂਮੀ ਦਾ ਰਾਜਾ।

ਭਾਵ—ਇਸ ਗਲ ਨੂੰ ਸੁਣਿਆਂ ਅਤੇ ਤੁਰ ਪਈ ਅਰ ਭਾਰਤ ਭੂਮੀ ਦੇ ਰਾਜੇ ਦੀ ਨਗਰੀ ਵਿਚ ਆਈ॥੧੫॥

ਨਸ਼ਸਤੰਦ ਬਰ ਰੋਂਦਿ ਜਮਨਾ ਲਬਿਆਬ॥
ਬਿ ਬੁਰਦੰਦ ਬਾਦਹ ਵ ਖ਼ੁਰਦਹ ਕਬਾਬ॥੧੬॥

ਨਸ਼ਸਤੰਦ = ਬੈਠੀ। ਬਰ = ਉਪਰ। ਰੋਦ = ਨਦੀ। ਇ = ਦੇ। ਜਮਨਾ = ਨਾਉਂ।
ਲਬ = ਕੰਢਾ। ਇ = ਦੇ। ਆਬ = ਪਾਣੀ। ਬਿਬੁਰਦੰਦ = ਲੈ ਗਈ। ਬਾਦਹ = ਸੁਰਾ
ਵ = ਅਤੇ। ਖੁਰਦਹ = ਖਾਪੇ। ਕਬਾਬ = ਮਾਸ ਦੇ ਭੁੰਨੇ ਹੋਏ ਡਲੇ।

ਭਾਵ—ਜਮਨਾਂ ਨਦੀ ਦੇ ਉਤੇ ਪਾਣੀ ਦੇ ਕੰਢੇ ਬੈਠ ਗਈ ਮਦ ਪੀਤੀ ਅਤੇ ਭੁੰਨਿਆਂ ਹੋਇਆ ਮਾਸ ਖਾਧਾ॥੧੬॥

ਪਸੇ ਦੋ ਬਰਾਮਦ ਸ਼ਬੇ ਚੂੰ ਸਿਆਹ॥
ਰਵਾਂ ਕਰਦ ਆਬਸ਼ ਬਸੇ ਪੁਸ਼ਤ ਕਾਹ॥੧੭॥

ਪਸੇਦੋ = ਦੋ ਪਹਿਰ। ਬਰਾਮਦ = ਬੀਤੇ। ਸ਼ਬੇ = ਰਾਤ੍ਰ। ਚੂੰ = ਜਦ। ਸਿਆਹ = ਕਾਲੀ
ਰਵਾਂਕਰਦ = ਰੋੜ੍ਹੇ। ਆਬ = ਪਾਣੀ। ਸ਼ = ਉਸ। ਬਸੇ ਬਹੁਤੇ।
ਪੁਸ਼ਤ = ਪੂਲੇ। ਕਾਹ = ਕਾਹੀ।

ਭਾਵ—ਜਦੋਂ ਕਾਲੀ ਰਾਤ੍ਰੀ ਦੇ ਦੋ ਪਹਰ ਬੀਤੇ ਤਾਂ ਉਸਨੇ ਕਾਹੀ ਦੇ ਬਹੁਤੇ ਪੂਲੇ ਪਾਣੀ ਰੋੜ੍ਹੇ॥੧੭॥