ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/210

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੨੧੦)

ਹਿਕਾਯਤ ਦਸਵੀਂ

ਭਾਵ—ਸੂਮ (ਮੰਤ੍ਰੀ ਦੀ ਪੁਤ੍ਰੀ) ਨੇ ਉਸਦੇ ਅਜੇਹੀ ਤਲਵਾਰ ਮਾਰੀ ਜੋ ਉਹ ਘੋੜੇ ਦੀ ਪਿਠ ਤੋਂ ਧਰਤੀ ਵਿਚ ਆ ਪਿਆ॥੧੫੧॥

ਕਿ ਪੰਜਮ ਦਰਾਮਦ ਚੋ ਦੇਵੇ ਅਜ਼ੀਮ॥
ਯਕੇ ਜ਼ਖਮ ਰਾ ਜਦ ਬ ਹੁਕਮਿ ਕਰੀਮ॥੧੫੨॥

ਕਿ = ਜੋ। ਪੰਜਮ = ਪੰਜਵਾਂ। ਦਰਾਮਦ = ਆਇਆਚੋ = ਨਿਆਈਂ। ਦੇਵੇ = ਇਕ
ਦੈਂਤ। ਅਜ਼ੀਮ = ਵੱਡਾ। ਯਕੇ = ਇਕ। ਜ਼ਖਮ = ਫੱਟ। ਰਾ = ਨੂੰ। ਜ਼ਦ = ਕੀਤਾ।
ਬ = ਨਾਲ। ਹੁਕਮ = ਆਗਯਾ। ਇ = ਦੀ। ਕਰੀਮ = ਕ੍ਰਿਪਾਲੂ।

ਭਾਵ—ਜੋ ਪੰਜਵਾਂ ਇਕ ਵੱਡਾ ਦੈਂਤ ਵਾਂਗੂੰ ਆਇਆ ਉਸਨੂੰ ਕ੍ਰਿਪਾਲੂ ਦੀ ਆਗਿਆ ਨਾਲ ਇਕ ਫੱਟ ਬਾਹਿਆ ॥੧੫੨॥

ਚੁਨਾਂ ਤੇਗ ਬਰਵੈ ਜ਼ਦਹ ਖੂਬ ਰੰਗ॥
ਜ਼ਿ ਸਰ ਤਾ ਕਦਮ ਆਮਦ ਜ਼ੋਰ ਤੰਗ॥੧੫੩॥

ਚੁਨਾਂ = ਅਜੇਹੀ। ਤੇਗ = ਤਲਵਾਰ। ਬਰ = ਉਤੇ। ਵੈ = ਉਸ। ਜ਼ਦਹ = ਮਾਰੀ।
ਖੂਬ ਰੰਗ = ਸੁੰਦਰੀ। ਜਿ = ਤੇ। ਸਰ = ਸਿਰ। ਤਾ = ਤਾਈਂ। ਕਦਮ = ਪੈਰ।
ਆਮਦਹ = ਆਈ। ਜ਼ੇਰ = ਹੇਠ। ਤੰਗ = ਖੇਂਜ।

ਭਾਵ—ਉਸ ਸੁੰਦਰੀ ਨੇ ਉਸਤੇ ਅਜੇਹੀ ਤਲਵਾਰ ਮਾਰੀ ਜੋ ਸਿਰ ਪੈਰਾਂ ਤੇ ਘੋੜੇ ਦੀ ਖੇਂਜ ਤਾਈਂ ਵਢ ਗਈ॥ ੧੫੩॥

ਸ਼ਸ਼ਮ ਦੇਵ ਆਮਦ ਚੋ ਇਫਰੀਤਿ ਮਸਤ॥
ਚੋ ਤੀਰੇ ਕਮਾਂ ਹਮਚੋ ਕਬਜ਼ਹ ਗੁਜ਼ਸ਼ਤ॥੧੫੪॥

ਸ਼ਸ਼ਮ = ਛੇਵਾਂ। ਦੇਵ = ਦੈਂਤ । ਆਮਦ = ਆਇਆ। ਚੋ = ਵਾਂਗੂੰ। ਇਫ
ਰੀਤਿ = ਰਾਖਸ਼ । ਮੁਸ਼ਤ = ਮਤਵਾਲਾ। ਚੋ = ਜਿਉਂ। ਤੀਰ = ਬਾਣ।
ਏ = ਦਾ। ਕਮਾਂ = ਧਨਖ। ਹਮਚੋ = ਨਿਆਈਂ। ਕਬਜ਼ਹ =
(ਚਿੱਲਾ)। ਗੁਜ਼ਸ਼ਤ = ਨਿਕਲੀ।

ਭਾਵ—ਛੇਵਾਂ ਇਕ ਦੈਂਤ ਮਤਵਾਲੇ ਰਾਖਸ਼ ਵਾਂਗੂੰ ਆਇਆ ਜਿਵੇਂ ਧਨੁਖ ਦਾ ਬਾਣ ਚਿਲਿਓਂ ਜਾਂਦਾ ਹੈ॥ ੧੫੪॥

ਬਿਜ਼ਦ ਤੇਗ ਓਰਾ ਕਿ ਓ ਨੀਮ ਸ਼ੁਦ॥
ਕਿ ਦੀਗਰ ਯਲਾਂ ਰਾ ਅਜੋ ਬੀਮ ਸ਼ਦ॥੧੫੫॥