ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/187

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੮੭)

ਹਿਕਾਯਤ ਦਸਵੀਂ

ਦਿਗਰ ਪੇਸ਼ਤਰ ਬੂਦ ਕਹਰੇ ਬਲਾ॥
ਦੋ ਦਸਤਸ਼ ਤੂੰ ਕਰਦ ਬੇਸਰਨਮਾ॥੬੩॥

ਦਿਗਰ = ਦੂਜੀ। ਪੇਸ਼ਤਰ = ਸਾਹਮਣੇ। ਬੂਦ = ਸੀ। ਕਹਰੇ = ਕ੍ਰੂਰ। ਬਲਾ = ਡੈਣ
ਦੋ = ੨। ਦਸਤ = ਹੱਥ। ਸ਼ = ਉਸਨੇ। ਸਤੂੰ = ਥੰਮ੍ਹ। ਕਰਦ = ਕੀਤੇ।
ਬੇਸਰਨਮਾ = ਬਿਨਾਂ ਸਿਰ ਤੇ ਦਖਾਈ ਦੇਣ ਵਾਲੇ।

ਭਾਵ—ਦੂਜੀ ਸਾਹਮਣੇ ਇਕ ਭਿਆਨਕ ਡੈਣ ਸੀ ਉਸਨੇ ਆਪਣੇ ਦੋਨੋਂ ਹੱਥ ਥੰਮ੍ਹਾਂ ਵਾਂਗੂੰ ਕੀਤੇ ਅਤੇ ਓਹ ਬਿਨਾਂ ਸਿਰ ਤੇ ਦਖਾਈ ਦੇਣ ਵਾਲੇ ਹੋਇ (ਅਰਥਾਤ ਉਨ੍ਹਾਂ ਦੇ ਸਿਰ ਛਪਾਇ ਲਏ)॥੬੩॥

ਮਿਯਾਂ ਰਫ਼ਤਹ ਖ਼ੁਦ ਕਿਸ਼ਤੀਏ ਹਰਦੋ ਦਸਤ॥
ਬਨੇਸ਼ੇ ਦੁਮਾਨਦ ਅਜ਼ੋ ਮਾਰ ਮਸਤੁ॥੬੪॥

ਮਿਯਾਂ = ਵਿਚਕਾਰ। ਰਫ਼ਤਹਸ਼ੁਦ = ਚਲੀ ਗਈ। ਕਿਸ਼ਤੀਏ = ਇਕ ਬੇੜੀ।
ਹਰਦੋ = ਦੋਨੋਂ। ਦਸਤ = ਹੱਥ। ਬ = ਤੇ। ਨੇਸ਼ = ਢੰਗ। ਏ = ਇਕ
ਦੁ = ੨। ਮਾਨਦ = ਬਚ ਗਏ। ਅਜ਼ੋ = (ਅਜ਼ ਓ) ਉਸਤੇ। ਮਾਰ = ਸਰਪ
ਮਸਤ = ਮਤਿਆ ਹੋਇਆ।

ਭਾਵ—ਬੇੜੀ ਦੋਨਾਂ ਹੱਥਾਂ ਦੇ ਵਿਚਕਾਰ ਦੀ ਲੰਘ ਗਈ ਅਤੇ ਓਹ ਦੋਨੋਂ ਮੱਤੇ ਹੋਏ ਸੱਪ ਦੇ ਡੰਗ ਤੋਂ ਬਚ ਗਏ (ਉਨ੍ਹਾਂ ਨੂੰ ਇਕ ਡੰਗ ਵੀ ਨਾ ਲੱਗਿਆ)॥੬੪॥

ਗ੍ਰਿਫਤੰਦ ਓਰਾ ਬਦਸਤ ਅੰਦਰੂੰ॥
ਬਿ ਬਖ਼ਸ਼ੀਦ ਓਰਾ ਨ ਖੁਰਦੰਦ ਖੂੰ॥੬੫॥

ਗ੍ਰਿਫ਼ਤੰਦ = ਫੜਿਆ। ਓਰਾ = ਉਸਨੂੰ। ਬ = ਵਾਧੂ ਪਦ। ਦਸਤ = ਹੱਥ।
ਅੰਦਰੂੰ = ਵਿਚ। ਬਿ = ਵਾਧੂ ਪਦ ਜੋੜਕ। ਬਖ਼ਸ਼ੀਦ = ਕ੍ਰਿਪਾ ਕੀਤੀ।
ਓਰਾ = ਉਸਨੂੰ। ਨ ਖ਼ੁਰਦੰਦ = ਨਾ ਖਾਧਾ। ਖੂੰ = ਲਹੂ।

ਭਾਵ—(ਬਲਾਵਾਂ) ਨੇ ਉਸ ਜੋੜੇ ਨੂੰ ਹੱਥ ਵਿਚ ਫੜਿਆ ਅਤੇ ਅੰਤ ਨੂੰ ਉਨ੍ਹਾਂ ਤੇ (ਈਸ਼੍ਵਰ ਨੇ) ਕ੍ਰਿਪਾ ਕੀਤੀ। ਉਨ੍ਹਾਂ ਉਸਦਾ ਲਹੂ ਨਾ ਪੀਤਾ॥੬੫॥

ਚੁਨਾ ਜੰਗ ਸ਼ੁਦ ਅਜ਼ਦਹਾ ਓ ਬਲਾ॥
ਕਿ ਬੇਰੂੰ ਨਿਆਂਮਦ ਬ ਹੁਕਮੇ ਖ਼ੁਦਾ॥੬੬॥

ਚੁਨਾ = ਅਜੇਹੀ। ਜੰਗ = ਲੜਾਈ। ਸ਼ੁਦ = ਹੋਈ। ਅਜ਼ਦਹਾ = ਸਰੂਪ
ਓ = ਅਤੇ। ਬਲਾ = ਡਾਾਇਣ। ਕਿ = ਜੋ। ਬੇਰੂੰ = ਬਾਹਰ। ਨਿਆਂਮਦ = ਨਾ