ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੬੭)

ਹਿਕਾਯਤ ਨੌਵੀਂ

ਭਾਵ—ਚਿਤ ਵਿਚ ਕਹਿਆ ਜੇ ਮੈਂ ਏਸਨੂੰ ਏਸ ਮੰਜੇ ਤੇ ਕੱਲੀ ਦੇਖਾਂ ਤਾਂ ਸੂਰਜ ਅਤੇ ਚੰਦ੍ਰਮੇ ਦੀ ਨਿਆਈਂ ਇਕ ਜੋੜਾ ਹੋ ਜਾਵਾਂ॥੩੦॥

ਵਜ਼ਾਂ ਰੋਜ਼ ਗਸ਼ਤਓ ਬਿਆਮਦ ਦਿਗਰ॥
ਹਮਾ ਖ਼ੁਫ਼ਤਹ ਦੀਦੰਦ ਯਕਜਾਇ ਬਬਰ॥੩੧॥

ਵ = ਅਤੇ। ਜਾਂ = ਉਸ। ਰੋਜ਼ = ਦਿਹਾੜਾ। ਗਸ਼ਤ = ਮੁੜਿਆ। ਓ = ਅਤੇ।
ਬਿਆਮਦ = ਆਇਆ। ਦਿਗਰ = ਦੂਜੇ। ਹਮਾ = ਉਸੇ ਪ੍ਰਕਾਰ। ਖੁਫਤਹ
ਦੀਦੰਦ = ਸੁਤੇ ਦੇਖੇ। ਯਕ ਜਾਇ = ਇਕ ਥਾਉਂ। ਬਬਰ = ਗਲਵੰਗੜ ਪਾਈ।

ਭਾਵ—ਉਸ ਦਿਨ ਮੁੜ ਆਇਆ ਅਤੇ ਦੂਜੇ ਦਿਨ ਫਿਰ ਗਿਆ ਉਸੇ ਪ੍ਰਕਾਰ ਇਕ ਥਾਉਂ ਜੱਫੀ ਪਾਈ ਸੁਤੇ ਦੇਖੇ॥ ੩੧॥

ਦਰੋਗ਼ਾ ਅਜ਼ਾਂਗਰ ਜੁਦਾ ਯਾਫ਼ਤੇਮ॥
ਯਕੇ ਹਮਲਹ ਚੁੰ ਸ਼ੇਰਿ ਨਰ ਸਾਖ਼ਤੇਮ॥੩੨॥

ਦਰੇਗ਼ਾ = ਮਸੋਸ। ਅਜ਼ਾਂ = ਉਸਤੇ। ਗਰ = ਜੇਕਰ। ਜੁਦਾ = ਕੱਲੀ। ਯਾਫ਼
ਤੇਮ = ਪੌਂਦਾ। ਯਕੇ = ਇਕ। ਹਮਲਹ = ਧਾਵਾ। ਚੂੰ = ਵਾਂਗੂੰ। ਸ਼ੇਰਨਰ = ਬਲੀ
ਸ਼ੀਂਹ। ਸਾਖ਼ਤੇਮ = ਮੈਂ ਕਰਦਾ।

ਭਾਵ—(ਚਿਤ ਵਿਚ ਕਹਿਆ) ਏਸ ਗੱਲ ਦਾ ਬੜਾ ਅਸਚਰਜ ਹੈ ਜੇ ਮੈਂ ਕੱਲੀ ਪੌਂਦਾਾ ਤਾਂ ਬਲਵਾਨ ਸ਼ੀਂਹ ਵਾਂਗੂੰ ਇਕ ਧਾਵਾ ਕਰਦਾ॥੩੨॥

ਦਿਗਰ ਰੋਜ਼ ਰਫ਼ਤਸ਼ ਸਿਵੁਮ ਆਮਦਸ਼॥
ਬਿਦੀਦੰਦ ਯਕਜਾਇ ਬਰਤਾਫ਼ਤਸ਼॥ ੩੩॥

ਦਿਗਰ ਰੋਜ਼ = ਦੂਜੇ ਦਿਨ। ਰਫ਼ਤ = ਗਿਆ। ਸ਼ = ਓ। ਸਿਵੁਮ = ਤੀਜੇ।
ਆਮਦ = ਆਇਆ। ਜ਼ = ਓਹ। ਬਿ = ਵਾਧੂ ਪਦ। ਦੀਦੰਦ = ਦੇਖੋ। ਯਕ
ਜਾਇ = ਇਕ ਥਾਉਂ। ਬਰਤਾਫ਼ਤ = ਮੁੜ ਆਇਆ। ਸ਼ = ਓਹ।

ਭਾਵ—ਓਹ ਦੂਜੇ ਦਿਨ ਗਿਆ ਅਤੇ ਤੀਜੇ ਭੀ ਆਯਾ ਓਹ ਕੱਠੇ ਦੇਖੇ ਅਰ ਮੁੜ ਆਇਆ॥ ੩੩॥

ਬਰੋਜ਼ੇ ਚਵੁਮ ਆਮ ਦੀਦੰਦ ਜੁਫ਼ਤ॥
ਬਹੈਰਤ ਫਿਰੋ ਰਫ਼ਤ ਬਾਦਿਲ ਬਿਗ਼ੁਫ਼ਤ॥੩੪॥

ਬਰੋਜ਼ੇ ਚਵੁਮ = ਚੌਥੇ ਦਿਨ ਨੂੰ। ਆਮਦ = ਆਇਆ। ਦੀਦੰਦ ਦੇਖੇ। (ਆਮ
ਦੀਦੰਦ = ਆਮਦ ਦੀਦੰਦ) ਜੁਫਤ = ਜੋੜਾ। ਬ = ਵਿਚ। ਹੈਰਤ = ਅਸਚਰਜ।
ਫਿਰੋਰਫ਼ਤ = ਪਿਆ। ਬਾ = ਨਾਲ। ਦਿਲ = ਚਿਤ।ਬਿ = ਵਾਧੂ। ਗੁਫ਼ਤ = ਕਹਿਆ।