ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੯)

ਹਿਕਾਯਤ ਨੌਵੀਂ

ਧਿਆਨ ਯੋਗ— ਹੇ ਔਰੰਗਿਆ ਸਮਝ ਜਾ ਉਪਰ ਲਿਖੀ ਇਸਤ੍ਰੀ ਦੀ ਨਿਆਈਂ ਆਪਣੇ ਸਨਬੰਧੀਆਂ ਨੂੰ ਮਾਰਕੇ ਅਰ ਅਧਰਮ ਨਾਲ ਤੂੰ ਰਾਜ ਕਰਨਾ ਚਾਹੁੰਦਾ ਹੈਂ ਏਹ ਕਦਾਚਿਤ ਨਹੀਂ ਹੋ ਸਕਦਾ ਸਮੇਂ ਦਾ ਚੱਕ ਦੇਖ ਕੈਖੁਸਰੋ, ਜਮਸ਼ੈਦ ਆਦਿਕ ਵਡੇ ੨ ਰਾਜੇ ਨਹੀਂ ਰਹੇ ਹੋਰ ਤਾਂ ਹੋਰ ਤੈਮੂਰ ਅਕਬਰ ਆਦਿਕ ਤੇਰੇ ਵੱਡੇ ਕਿਥੇ ਹਨ ਤੇਰਾ ਮੂਲ ਖੋਜ ਨ ਰਹੂਗਾ॥੪੮॥

十○十

ੴ ਸ੍ਰੀ ਵਾਹਿਗੁਰੂ ਜੀ ਕੀ ਫਤਹ॥

੧ ਜੋ ਮੰਗਲ ਸਰੂਪ ਸੁਭਾਇਮਾਨ ਧੰਨਤਾ ਜੋਗ ਚੇਤਨ ਸੋਈ ਜੀਵ ਦੀ ਜਿੱਤ ਕਰੌਣ ਵਾਲਾ ਹੈ।

ਹਿਕਾਇਤ ਨੌਵੀਂ ਚੱਲੀ

ਸਾਖੀ ਨਾਵੀਂ ਅਰੰਭ ਹੋਈ

ਕਮਾਲਸ਼ ਕਰਾਮਾਤ ਆਜ਼ਮ ਕਰੀਮ॥
ਰਜ਼ਾ ਬਖ਼ਸ਼ ਰਾਸ਼ਿਕ ਰਿਹਾਕੋ ਰਹੀਮ॥੧॥

ਕਮਾਲ = ਪੂਰਨ। ਸ਼ = ਉਸ। ਕਰਾਮਾਤ = ਵਡਿਆਈ। ਆਜ਼ਮ = ਬਹੁਤ ਵੱਡਾ।
ਕਰੀਮ = ਦਾਤਾ। ਰਜ਼ਾਬਖਸ਼ = ਭਾਣਾਂ ਵਰਤੋਂਣ ਵਾਲਾ। ਰਾਜ਼ਿਕ ਅੰਨ ਦਾਤਾ।
ਰਿਹਾ = ਛੁਟਕਾਰਾ ਦੇਣ ਵਾਲਾ। ਕੋ = ਜੋ ਓਹ (ਕਿ ਓ)। ਰਹੀਮ ਦਿਆਲੂ।

ਭਾਵ—ਜੋ ਓਹ (ਪਰਮੇਸ਼ਰ) ਭਾਣਾਂ ਵਰਤਾਉਣ ਵਾਲਾ ਅਰ ਅੰਨ ਦਾਤਾ ਛੁਟਕਾਰਾ ਕਰਨ ਹਾਰਾ ਦਿਆਲੂ ਹੈ ਉਸਦੀ ਵਡਿਆਈ ਪੂਰਨ ਹੈ॥੧॥

ਬਜ਼ਾਕਿਰ ਦਿਹਦ ਈਂ ਜ਼ਮੀਨੋ ਜ਼ਮਾਂ।
ਮਲੂਕੋ ਮਲਾਇਕ ਹਮਹ ਆਂ ਜਹਾਂ॥੨॥

ਬ = ਨੂੰ। ਜ਼ਾਕਿਰ = ਜਪਣੇ ਵਾਲਾ। ਦਿਹਦ = ਦਿੰਦਾ ਹੈ। ਈਂ = ਏਹ।
ਜ਼ਮੀਨ = ਧਰਤ। ਓ = ਅਤੇ। ਜ਼ਮਾਂ = ਸਮਾ। ਮਲੂਕੋ = ਰਾਜਾ (ਬਹੁ ਵਾਕ ਮਲਿਕ
ਦਾ) ਮਲਾਇਕ-ਦੇਵਤੇ। (ਬਹੁ ਵਾਕ ਮਲਕ ਦਾ) ਹਮਹ=ਸਾਰੇ।
ਆਂ = ਉਸ। ਜਹਾਂ = ਜਗਤ।

ਭਾਵ—ਜੋ ਉਸਦਾ ਜਾਪ ਕਰਦਾ ਹੈ ਉਸਨੂੰ ਏਸ ਧਰਤੀ ਅਤੇ ਪ੍ਰਲੋਕ ਵਿਚ ਦੇਵਤਿਆਂ ਅਤੇ ਸਾਰੇ ਜਗਤ ਦਾ ਰਾਜਾ ਬਣਾ ਦਿੰਦਾ ਹੈ॥੨॥