ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੭)

ਹਿਕਾਯਤ ਅਠਵੀਂ

ਕਿ ਖ਼ੂਨਿ ਸਿਆਵਸ਼ ਨਮਾਨਦ ਨਸਾਂ॥੪੧॥

ਬਿ = ਵਾਧੂ ਪਦ। ਬੀਂ = ਦੇਖ। ਗਰਦਸ਼ = ਚੱਕ। ਇ = ਦਾ
ਬੇਵਫ਼ਾਏ ਜ਼ਮਾਂ = ਚਬੋਲ ਸਮਾ (ਕੂੜਾ ਸਮਾ)। ਕਿ = ਜੋ। ਖੂੰਨਿ = ਜਿੰਦੋਂ
ਮਾਰਨਾ। ਸਤਾ = ਲਈ। ਸ਼ = ਉਸ। ਨਮਾਨਦ = ਨਾ ਰਹਿਆ। ਨਸ਼ਾਂ = ਚਿੰਨ੍ਹ।
ਸਤਾਦਸ਼ ਵੀ ਪਾਠ ਹੈ)। ਸਿਆਵਸ਼ = ਇਕ ਰਾਜ ਪੁਤ੍ਰ ਦਾ ਨਾਉਂ ਹੈ) ਜੋ
ਅਪਨੇ ਪਿਤਾ ਕੈਕਾਉਸ ਨਾਲ ਅਨਜੋੜ ਹੋਣ ਕਰਕੇ ਅਫ਼ਰਾ ਸਿਆਬ
ਪਾਸ ਚਲਾ ਗਿਆ ਸੀ ਉਸਨੇ ਪਹਿਲਾਂ ਇਸਦਾ ਆਦਰ ਕਰਕੇ ਅਪਣਾ ਜਵਾਈ
ਬਣਾ ਲਿਆ ਭਰ ਫੇਰ ਇਸ ਵਿਚਾਰੇ ਨੂੰ ਨਿਰਦੋਸ਼ ਝਟਕਾ ਦਿਤਾ ਸੀ)

ਭਾਵ—(ਗੁਰੂ ਜੀ ਮਹਾਰਾਜ ਔਰੰਗੇ ਨੂੰ ਕਹਿੰਦੇ ਹਨ) ਬਿਪਰਜੇ ਸਮੇਂ ਦਾ ਚੱਕ੍ਰ ਦੇਖ ਜੋ (ਉਸ ਇਸਤ੍ਰੀ ਨੇ ਉਨ੍ਹਾਂ ਨੂੰ ਜਿੰਦੋਂ ਮਾਰਿਆ ਔਰ (ਅਜੇਹਾ ਭੁਲਾਇਆ) ਜੋ ਉਨ੍ਹਾਂ ਦਾ ਚਿੰਨ੍ਹ ਨਾ ਰਹਿਆ ਵਾ ਸਿਆਵਸ਼ ਜਹੇ ਨਰਦੋਸ਼ ਮਾਰੇ ਗਏ॥੪੧॥

ਕੁਜਾਂ ਸ਼ਾਹਿ ਕੈ ਖ਼ੁਸਰੋ ਓ ਜਾਮ ਜਮ॥
ਕੂਜਾ ਸ਼ਾਹਿ ਆਦਮ ਮੁਹੰਮਦ ਖ਼ਤਮ॥੪੨॥

ਕੁਜਾ = ਕਿਥੇ। ਸ਼ਾਹਿ = ਰਾਜਾ। ਕੈ ਖੁਸਰੋ = ਨਾਉਂ। ਜਾਮ = ਛੱਨਾ।
ਜਮ = ਜਮਸ਼ੈਦ (ਇਕ ਰਾਜੇ ਦਾ ਨਾਉਂ)। ਕੁਜਾ = ਕਿਥੇ ਹੈ। ਸ਼ਾਹਿਆਦਮ = ਮੁਸ-
ਲਮਾਨਾਂ ਦੇ ਕਥਨ ਅਨੁਸਾਰ ਆਦਮ ਸਾਰੀ ਸ੍ਰਿਸ਼ਟੀ ਦੇ ਪਹਿਲਾਂ ਜੰਮਿਆ
ਸੀ ਰੱਬ ਨੇ। ਮੁਹੰਮਦ = ਨਾਉਂ (ਮੁਸਲਮਾਨਾਂ ਦੇ ਆਗੂ ਦਾ)। ਖਤਮ = ਪਛਾੜੀ।

ਭਾਵ—ਕਿਥੇ ਹੈ ਕੈਖੁਸਰੋ ਰਾਜਾ ਅਤੇ ਜਮਸ਼ੈਦ ਦਾ ਪਿਆਲਾ (ਜੋ ਉਸਨੇ ਹੀਰੇ ਮੋਤੀ ਲਾਇਕੇ ਗਣਤ ਵਿਦਿਆ ਨਾਲ ਭਰਿਆ ਸੀ) ਅਤੇ ਕਿਥੇ ਹੈ ਆਦਮ ਅਰ ਪਛਾੜੀ ਦਾ ਰਸੂਲ ਮੁਹੰਮਦ ਕਿਥੇ ਹੈ॥੪੨॥

ਫਿਰੇਦੂੰ ਕੁਜਾ ਬਹਮਨ ਅਸਫੰਦ ਯਾਰ॥
ਨ ਦਾਰਾਬ ਦਾਰਾ ਦਰਾਮਦ ਸ਼ੁਮਾਰ॥੪੩॥

ਫਿਰੇਦੂੰ = ਨਾਉਂ। ਕੁਜਾ = ਕਿਥੇ ਹੈ। ਬਹਮਨ ਅਸਫ਼ੰਦਯਾਰ = ਦੋਨੋਂ
ਨਾਉਂ ਹਨ। ਨ = ਨਹੀਂ। ਦਾਰਾਬ ਦਾਰਾ = ਨਾਉਂ ਹਨ। ਦਰਾਮਦ = ਆਈ।
ਸ਼ੁਮਾਰ = ਗਿਣਤੀ।

ਭਾਵ—ਭਾਵ ਫਿਰੇਦੂੰ ਬਹਮਨ ਅਸਫ਼ੰਦਯਾਰ ਆਦਿਕ ਰਾਜੇ ਕਿਥੇ ਹਨ ਦਾਰਾਬ ਦਾਰਾ ਦੀ ਭੀ ਗਿਣਤੀ ਨਹੀਂ ਰਹੀ (ਉਨ੍ਹਾਂ ਦਾ ਕੋਈ ਨਾਉਂ ਨਹੀਂ ਲੈਂਦਾ)॥੪੩॥