ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੪)

ਹਿਕਾਯਤ ਅਠਵੀਂ

ਭਾਵ—ਜਦੋਂ (ਸ਼ਿਵਾਂ ਨੇ) ਪੁਛਿਆ ਤਾਂ ਅਦੇਸ ਕੀਤੀ ਅਤੇ ਉਹਦੇ ਪਾਸ ਧੀਰਜ ਨਾਲ ਬੋਲੀ॥੨੯॥

ਬਦੀਦਨ ਰਾਮਨ ਬਸਅਜ਼ੁਰਦਹਅਮ॥
ਬਿਗੋਈ ਤੋ ਹਰ ਚੀਜ਼ ਬਖ਼ਸ਼ੀਦਹਅਮ॥੩੦॥

ਬ = ਸੇ। ਦੀਦਨ = ਦੇਖਣਾ। ਤੁਰਾ = ਤੇਰੇ। ਮਨ = ਮੈਂ। ਬਸ = ਬਹੁਤ
ਆਜ਼ੁਰਦਹਅਮ = ਦੁਖੀ ਹੋਇਆ ਹਾਂ। ਬਿ = ਵਾਧੂ ਪਦ। ਗੋਈ = ਕਹੇ। ਤੋ = ਤੂੰ
ਹਰ ਚੀਜ਼ = ਕੋਈ ਵਸਤੂ। ਬਖਸ਼ੀਦਹਅਮ = ਮੈਂ ਦਿੱਤੀ ਹੈ।

ਭਾਵ—ਸ਼ਿਵ ਨੇ ਕਹਿਆ ਤੇਰੇ ਦੇਖਣੇ ਤੇ ਮੈਨੂੰ ਦੁਖ ਪ੍ਰਾਪਤ ਹੋਇਆ ਹੈ ਜੋ ਤੂੰ ਮੁਖੋਂ ਕਹੇਂ ਸੋ ਵਸਤੂ ਮੈਂ ਤੈਨੂੰ ਦਿੱਤੀ॥੩੦॥

ਬਹੰਗਾਮਿ ਪੀਰੀ ਜਵਾਂ ਮੇਸ਼ਵਮ॥
ਬਲਕਿ ਹਮਾਂ ਯਾਰ ਮਨਮੇਰਵਮ॥੩੧॥

ਬ = ਤੇ। ਹੰਗਾਮਿ = ਸਮਾਂ। ਪੀਰੀ = ਜਰਾ। ਜਵਾਂ = ਤਰਨ ਅਵਸਥਾ। ਮੇਸ਼ਵਮ = ਹੋ
ਜਾਵਾਂ। ਬ = ਵਿਚ। ਮੁਲਕ = ਦੇਸ। ਏ = ਦੇ। ਹਮਾਂ = ਉਸੀ। ਯਾਰ = ਮਿਤਰ।
ਮਨ = ਮੈਂ। ਮੇਰਵਮ = ਚਲੀ ਜਾਵਾਂ।

ਭਾਵ—(ਉਸ ਕਹਿਆ) ਜੋ ਮੈਂ ਜਰਾ ਅਵਸਥਾ ਤੇ ਤਰਨ ਹੋ ਜਾਵਾਂ ਅਤੇ ਉਸੇ ਹੀ ਮਿਤ੍ਰ ਦੇ ਦੇਸ ਚਲੀ ਜਾਵਾਂ॥੩੧॥

ਬਿਦਾਨਿਸ਼ਤੋ ਦਾਨੀ ਬਗਰਈਂ ਵਫ਼ਾ॥
ਬਿਯਾਦਆਮਦਸ ਬਦਤਰੀਂ ਬੇਵਫ਼ਾ॥੩੨॥

ਬਿ = ਨਾਲ। ਦਾਨਿਸ਼ = ਬੁਧੀ। ਤੋ = ਤੂੰ। ਦਾਨੀ = ਜਾਣਦੀ ਹੈਂ। ਬਗਰ = ਜੇਕਰ।
ਈਂ = ਏਹ! ਵਫਾ = ਭਲਾ ਕੰਮ। ਬਿ = ਵਿਚ। ਯਾਦ = ਚੇਤੇ। ਆਮਦ = ਆਇਆ।
ਸ਼ = ਉਹ। ਬਦਤਰੀਂ = ਅਤੀ ਬੁਰਾ। ਬੇਵਫ਼ਾ = ਖੋਟਾ।

ਭਾਵ—(ਸ਼ਿਵ ਨੇ ਕਹਿਆ) ਤੈਂ ਆਪਣੀ ਬੁਧੀ ਵਿਚ ਏਹ ਚੰਗੀ ਗਲ ਜਾਣੀ ਹੈ ਤੈਨੂੰ ਉਹ ਅਤੀ ਖੋਟਾ ਚੇਤੇ ਆਇਆ ਹੈ॥੩੨॥

ਵਜ਼ਾਂਜਾ ਬਿਯਾਮਦ ਬਗਿਰਦੇ ਚੁਚਾਹ॥
ਕਜ਼ਾਂਜਾ ਅਜ਼ੋ ਬੁਦ ਨਖ਼ਚੀਰਗਾਹ॥੩੩॥

ਵਜ਼ਾਂਜਾ = ਉਸ ਥਾਂ ਤੇ। ਬਿਆਮਦ = ਆਈ। ਬ = ਵਾਧੂ ਪਦ। ਗਿਰਦ = ਨੇੜੇ।
ਚ = ਜਦ। ਚਾਹ = ਖੂਹ। ਕਜ਼ਾਂ = (ਕਿ ਅਜ਼ ਆਂ) ਜੋ ਉਸਤੇ। ਜਾ = ਥਾਉਂ
ਅਜ਼ੋ = ਉਸਦੀ। ਬੂਦ = ਥੀ। ਨਖ਼ਚੀਰਗਾਹ = ਹੇਲਾ ਭੂਮੀ