ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੫੦)

ਹਿਕਾਯਤ ਅਠਵੀਂ

ਸ਼ਬਾਂਗਾਹ = ਰਾਤ ਦੇ ਸਮੇਂ। ਦਰ = ਵਿਚ। ਖ੍ਵਾਬਗਾਹ = ਸੌਣ ਦਾ ਥਾਉਂ
ਆਮਦੰਦ = ਆਏ। ਕਿ = ਅਤੇ। ਜ਼ੋਰਾਵਰਾਂ = ਬਲੀ। ਦਰ = ਵਿਚ।
ਨਿਗਾਹ = ਜਾਂਚ। ਆਮਦੰਦ = ਆਏ।

ਭਾਵ—ਰਾਤ ਦੇ ਸਮੇਂ (ਓਹ ਦੋਨੋਂ) ਸੌਣ ਦੇ ਥਾਉਂ ਆਏ ਅਤੇ (ਦੋਨੋਂ ਪੁਤ੍ਰ) ਬਲੀ ਜਾਣ ਗਏ॥੧੪॥

ਬਖ੍ਵਾਂਦੰਦ ਪਸ ਪੇਸ਼ ਖੁਰਦੋ ਕਲਾਂ।
ਮੈਂ ਓ ਰੋਦ ਰਾਮਸ਼ਗਰਾਰਾਂ ਹਮਾਂ॥੧੫॥

ਬਖ੍ਵਾਂਦੰਦ = ਸਦਿਆ। ਪਸ = ਪਿਛੇ। ਪੇਸ਼ = ਅਗੇ। ਖੁਰਦ = ਛੋਟਾ।
ਓ = ਅਤੇ। ਕਲਾਂ = ਵੱਡਾ। ਮੈ = ਸੂਰਾ। ਓ = ਅਤੇ ਰੋਦ = ਰਾਗ।
ਰਾਮਸ਼ਗਰਾਰਾਂ = (ਬਹੁ ਵਾਕ ਰਾਮਸ਼ਾਗਰ ਦਾ) ਗਵੱਈਏ। ਹਮਾਂ =ਓਨਾਂ।

ਭਾਵ—ਅਗੇ ਪਿਛੇ ਕਰਕੇ ਉਸ ਛੋਟੇ ਵਡੇ ਨੂੰ ਸਦਿਆ ਅਤੇ ਗਵੱਯਾਂ ਦਾ ਗਾਉਣ ਸੁਣਿਆਂ (ਉਨ੍ਹਾਂ ਦੀ ਮਾਈ ਨੇ ਸੁਰਾ ਪਿਲਾਕੇ ਬਿਸੁਰਤ ਕਰਾ ਦਿਤੇ)॥੧੫॥

ਬਿ ਦਾਨਿਸਤ ਕਿ ਅਜ਼ ਮਸਤੀ ਅਸ਼ਮਸਤ ਗਸ਼ਤ॥
ਬਿਜ਼ਦ ਤੇਗ ਖੁਦ ਦਸਤ ਹਰਦੋ ਸ਼ਿਕਸਤ॥੧੬॥

ਬਿ = ਵਾਧੂ ਪਦ। ਦਾਨਿਸ਼ਤ = ਜਾਣਿਆ। ਕਿ = ਜੋ। ਅਜ = ਨਾਲ।
ਮਸਤੀ = ਅਮਲ। ਸ਼ = ਉਸ। ਮਸਤ = ਮਤਵਾਲੇ। ਗਸ਼ਤ = ਹੋਇ।
ਬਿਜ਼ਦ = ਮਾਰੀ। ਤੇਗ = ਤਲਵਾਰ। ਖ਼ੁਦ = ਅਪਣੇ। ਦਸਤ = ਹੱਥ।
ਹਰਦੋ = ਦੋਨੋਂ। ਸ਼ਿਕਸਤ = ਵਢੇ।

ਭਾਵ—(ਜਦੋਂ ਉਸ ਇਸਤ੍ਰੀ ਨੇ) ਜਾਣਿਆ ਜੋ ਉਸ ਮਦ ਦੇ ਅਮਲ ਨਾਲ ਮਤਵਾਲੇ ਹੋ ਗਏ ਹਨ ਤਾਂ ਆਪਣੇ ਹੱਥੀਂ ਤਲਵਾਰ ਮਾਰ ਕੋ ਦੋਨਾਂ ਨੂੰ ਵਢਿਆ॥੧੬।

ਬਿਜ਼ਦ ਹਰਦੋ ਦਸਤਸ਼ ਸਰੇ ਖ੍ਵੇਸ਼ ਜ਼ੋਰ॥
ਬ ਜੁੰਬਸ਼ ਦਰਾਮਦ ਬਿ ਕਰਦੰਦ ਸ਼ੋਰ॥੧੭॥

ਬਿਜ਼ਦ = ਮਾਰੇ। ਹਰਦੋ = ਦੋਨੋਂ। ਦਸਤ = ਹੱਥ। ਸ਼=ਉਸ। ਸਰ = ਸਿਰ। ਏ=ਪਦ
ਜੋੜਕ। ਖ੍ਵੇਸ਼ = ਆਪਣੇ। ਜ਼ੋਰ = ਬਲ। ਬ = ਵਿਚ। ਜੁੰਬਸ਼ = ਹਿਲਣਾ।
ਦਰਾਮਦ = ਆਈ। ਬਿ = ਵਾਧੂ ਪਦ। ਕਰਦੰਦ = ਕੀਤਾ। ਸ਼ੋਰ = ਰੌਲਾ।

ਭਾਵ—(ਫੇਰ) ਉਸਨੇ ਦੋਨੋਂ ਹਥ ਬਲ ਨਾਲ ਸਿਰ ਉਤੇ ਮਾਰੇ (ਪਿਟਣ ਲੱਗੀ) ਅਤੇ ਲੋਕਾਂ ਰੌਲਾ ਮਚਾਇਆ॥ ੧੭॥

ਬਿਗੋਯਦ ਕਿ ਐ ਮੁਸਲਮਾਨਾਨ ਪਾਕ॥