ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/147

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੭)

ਹਿਕਾਯਤ ਅਠਵੀਂ

ਭਾਵ—ਈਸ਼੍ਵਰ ਜੋ ਸਰਬ ਨੂੰ ਸੁਖ ਦੇਣ ਵਾਲਾ ਅਤੇ ਆਗੂ ਅਰ ਦੋਨੋਂ ਲੋਕਾਂ ਦਾ ਪੂਜਯ ਹੇ॥੨॥

ਹਕਾਯਤ ਸੁਨੀਦੇਮ ਸ਼ਾਹੇ ਅਜ਼ਮ॥
ਕਿ ਹੁਸਨਲ ਜਮਾਲਸਤ ਸ੍ਵਾਹਿਬ ਕਰਮ॥੩॥

ਹਿਕਾਯਤ = ਸਾਖੀ। ਸੁਨੀਦੇਮ = ਸੁਨੀ ਹੈ। ਸ਼ਾਹੇ ਅਜ਼ਮ = ਪਾਰਸ ਦਾ ਰਾਜਾ।
ਕਿ = ਜੋ। ਹੁਸਨਲ ਜਮਾਲ = ਸੁੰਦ੍ਰ ਸਰੂਪ। ਅਸਤ ਹੈ। ਸਾਹਿਬਕਰਮ = ਦਾਤਾ

ਭਾਵ—ਪਾਰਸ ਦੇਸ ਦੇ ਰਾਜੇ ਦੀ ਸਾਖੀ ਸੁਣੀ ਹੈ ਜੋ ਸੁੰਦਰ ਸਰੂਪ ਅਤੇ ਦਾਤਾ ਸੀ॥੩॥

ਕਿ ਸੂਰਤ ਜਮਾਲਸਤ ਹੁਸਨਲ ਤਮਾਮ॥
ਹਮਹ ਰੋਜ਼ ਆਸਾਇਸ਼ ਰੋਦਓ ਜਾਮ॥੪॥

ਕਿ = ਜੋ। ਸੂਰਤ = ਸਰੂਪ। ਜਮਾਲ = ਪ੍ਰਗਾਸ। ਅਸਤ = ਹੈ। ਹੁਸਨਲ
ਤਮਾਮ = ਪੂਰਨ ਸੁੰਦਰਤਾ। ਹਮਹ ਰੋਜ਼ = ਸਾਰਾ ਦਿਨ। ਆਸਾਇਸ਼ = ਸੁਖ।
ਇ = ਦੀ। ਰੋਦ = ਰਾਗ। ਓ = ਅਤੇ। ਜਾਮ = ਕਟੋਰਾ।

ਭਾਵ—ਜੋ ਪ੍ਰਗਾਸ ਸਰੂਪ ਅਤੇ ਪੂਰਨ ਸੁੰਦਰ ਸੀ ਅਰ ਸਾਰਾ ਦਿਨ ਪਿਆਲੇ ਅਤੇ ਰਾਗ ਦੇ ਵਿਚ ਬੀਤਦਾ ਸੀ॥੪॥

ਕਿ ਸਰਹੰਗ ਦਾਨਿਸ਼ ਜ਼ਫਰਜ਼ਾਨਗੀ।
ਕਿ ਅਜ਼ ਮਸ੍ਵਲਿਹਤ ਮੌਜਿ ਮਰਦਾਨਗੀ॥੫॥

ਕਿ = ਜੋ। ਸਰਹੰਗ = ਸੂਰਬੀਰ। ਦਾਨਿਸ਼ = (ਦਾਨਸ਼ਮੰਦ) ਬੁਧਵਾਨ। ਜ਼ = ਵਿਚ।
ਫਰਜ਼ਾਨਗੀ = ਬੁਧੀ। ਕਿ = ਜੋ। ਅਜ਼ = ਨਾਲ। ਮਸ੍ਵਲਿਹਤ = ਭਲੀ ਕਾਰ
ਮੌਜ = ਠਾਠ। ਇ = ਦੀ। ਮਰਦਾਨਗੀ = ਸੂਰਮਤਾਈ॥੫॥

ਵਜ਼ਾਂ ਬਾਨੂਏ ਹਮਚੁ ਮਾਹਿ ਜਵਾਂ॥
ਕਿ ਕੁਰਬਾਂ ਸ਼ਵਦ ਹਰ ਕਸੇ ਨਾਜ਼ਦਾਂ॥੬॥

ਵਜ਼ਾਂ = ਉਸਦੀ। ਬਾਨੂਏ = ਇਕ ਇਸਤ੍ਰੀ। ਹਮਚੁ = ਨਿਆਈਂ। ਮਾਹਿ
ਜਵਾਂ = ਪੂਰਨਮਾਸ਼ੀ ਦਾ ਚੰਦ੍ਰਮਾਾ। ਕਿ = ਜੋ। ਕੁਰਬਾਂ = ਬਲਿਹਾਰ। ਸ਼ਵਦ = ਜਾਵੇ।
ਹਰਕਸੇ = ਸਭੇ। ਨਾਜ਼ਦਾਂ = ਸੂਖਮ ਪਾਰਖੂ।

ਭਾਵ—ਉਸਦੀ ਇਕ ਇਸਤ੍ਰੀ ਪੂਰਨ ਚੰਦ੍ਰਮੇਂ ਦੀ ਨਿਆਈਂ ਸੀ, ਜੋ ਸਭੇ ਸੂਖਮ ਪਾਰਖੂ ਉਸਤੇ ਬਲਿਹਾਰ ਜਾਂਦੇ ਸਨ॥੬॥

ਕਿ ਖ਼ੁਸ਼ ਰੰਗ ਖੁਸ਼ ਖੋਇਓ ਖੁਸ਼ਬੂ ਜਮਾਲ॥