ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੪੨)

ਹਿਕਾਯਤ ਸਤਵੀਂ

ਬਿ = ਵਾਧੂ। ਗੋਯਮ = ਆਖਦੀ ਹਾਂ। ਤੁਰਾ = ਤੈਨੂੰ। ਹਮ ਚੁਨੀ = ਇਸ ਪ੍ਰਕਾਰ
ਯਾਫਤੇਮ = ਅਸੀਂ ਲੱਭਿਆ ਹੈ। ਨਮਾਯਮ = ਪ੍ਰਗਟ ਕਰਦੀ ਹਾਂ। ਬਤੋ = ਤੈਨੂੰ।
ਹਾਲ = ਵਰਤਾਂਤ। ਚੂੰ = ਜਿਸ ਪ੍ਰਕਾਰ। ਸਾਖਤੇਮ = ਅਸੀਂ ਕੀਤਾ ਹੈ।

ਭਾਵ—ਓਨ ਕਹਿਆ ਮੈਂ ਤੈਨੂੰ ਦਸਦੀ ਹਾਂ ਜੋ ਅਸੀਂ ਇਸ ਪ੍ਰਕਾਰ ਲੱਭਾ ਅਤੇ ਜਿਸ ਪ੍ਰਕਾਰ ਵਰਤਾਂਤ ਬੀਤਿਆ ਹੈ॥ ੩੪॥

ਕਿ ਸਾਲੇਫ਼ਲਾਂ ਮਾਹ ਦਰਵਕਤਿ ਸ਼ਾਮ॥
ਕਿ ਈਂ ਕਾਰ ਰਾ ਕਰਦਹਅਮ ਮਨ ਤਮਾਮ॥ ੩੫॥

ਕਿ = ਜੋ। ਸਾਲ = ਵਰ੍ਹਾ। ਏ = ਇਕ। ਫਲਾਂ = ਅਮਕੇ। ਮਾਹ = ਮਹੀਨਾ।
ਦਰਵਕਤਿ ਸ਼ਾਮ = ਸੰਧਿਆ ਸਮੇਂ। ਕਿ = ਜੋ। ਈਂ = ਇਸ। ਕਾਰ = ਕੰਮ।
ਰਾ = ਨੂੰ। ਕਰਦਹਅਮ = ਕੀਤਾ ਹੈ। ਮਨ = ਮੈਂ। ਤਮਾਮ = ਪੂਰਾ।

ਭਾਵ—ਜੋ ਅਮਕੇ ਵਰ੍ਹੇ ਅਮਕੇ ਮਹੀਨੇ ਤਰਕਾਲਾਂ ਵੇਲੇ ਮੈਂ ਇਸ ਕੰਮ ਨੂੰ ਪੂਰਾ ਕੀਤਾ ਹੈ॥ ੩੫॥

ਗ੍ਰਿਫਤੇਮ ਸ੍ਵੰਦੂਕ ਦਰੀਆ ਅਮੀਕ
ਯਕੇ ਦਸਤ ਜ਼ੋ ਯਾਫਤਮ ਈਂ ਅਕੀਕ॥੩੬॥

ਗ੍ਰਿਫਤੇਮ = ਅਸੀਂ ਫੜਿਆ ਹੈ। ਸ੍ਵੰਦੂਕ = ਸੰਦੂਕ। ਦਰੀਆ = ਨਦ।
ਅਮੀਕ = ਡੂੰਘਾ। ਯਕੇ = ਇਕ। ਦਸਤ = ਹੱਥ। ਜ਼ੋ = ਉਸਤੇ।
ਯਾਫਤਮ = ਪਾਇਆ ਹੈ। ਈਂ = ਇਹ। ਅਕੀਕ = ਹੀਰਾ।

ਭਾਵ—ਅਸੀਂ ਡੂੰਘੇ ਨਦ ਵਿਚੋਂ ਸੰਦੂਖ ਫੜਿਆ ਹੈਸੀ ਅਰ ਉਸਦੇ ਹੱਥ ਵਿਚੋਂ ਇਹ ਹੀਰਾ ਅਸੀਂ ਲਿਆ ਸੀ॥ ੩੬॥

ਬਿਦੀਦੰਦ ਗੌਹਰ ਤੰਦ ਅਜ਼ਾਂ॥
ਸ਼ਨਾਸੰਦ ਕਿ ਈਂ ਪਿਸਰ ਹਸਤ ਆਂ ਹਮਾਂ॥੩੭॥

ਬ = ਵਾਧੂ ਪਦ। ਦੀਦੰਦ = ਦੇਖਿਆ। ਗੌਹਰ = ਮੋਤੀ। (ਹੀਰਾ)।
ਗ੍ਰਿਫਤੰਦ = ਫੜ ਲਿਆ। ਅਜ਼ਾਂ = ਉਸਤੇ। ਸ਼ਨਾਸੰਦ = ਪਛਾਣਿਆ।
ਕਿ = ਜੋ। ਈਂ = ਇਹ। ਪਿਸਰ = ਲਹੁੜਾ॥ ਹਸਤ = ਹੈ। ਆਂ = ਉਹ। ਹਮਾਂ = ਓਹੀ

ਭਾਵ—ਹੀਰਾ ਦੇਖਿਆ ਅਤੇ ਉਸਤੇ ਲੈ ਲਇਆ ਅਰ ਪਛਾਣਿਆਂ ਜੋ ਇਹ ਓਹੋ ਹੀ ਲੜਕਾ ਹੈ॥੩੭॥

ਬਰੋ ਤਾਜ਼ਹ ਸ਼ੁਦ ਸ਼ੀਰ ਪਿਸਤਾਂ ਅਜ਼ੋ॥
ਬਿਸ਼ਦ ਸੀਨਹ ਖੁਦ ਹਰਦੋ ਦਸਤਾਂ ਅਜ਼ੋ॥੩੮॥