ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

140

ਜ਼ਫ਼ਰਨਾਮਾ ਸਟੀਕ

(੧੪੦)

ਹਿਕਾਯਤ ਸਤਵੀਂੀਂ

ਭਾਵ— ਓਹ ਲਾਲ ਲੈਕੇ ਉਸ (ਲਹੁੜਾ) ਨੂੰ ਲੈ ਆਏ ਅਤੇ ਵਡੇ ਖਿਮਾਂ ਕਰਨ ਵਾਲੇ ਪ੍ਰਮੇਸ਼ਰ ਦਾ ਧੰਨਵਾਦ ਕੀਤਾ॥੨੬॥

ਕੂਨਦ ਪਰਵਰਸ਼ਰਾ ਚੁ ਪਿਸਰਿ ਅਜ਼ੀਮ॥
ਬਯਾਦੇ ਖੁਦਾਇ ਕਿਬਲਹ ਕਾਬਹ ਕਰੀਮ॥੨੭॥

ਕੁਨਦ = ਕਰਦਾ ਹੈ। ਪਰਵਰਸ਼ = ਪਾਲਣਾ। ਰਾ = ਨੂੰ। ਚੋ = ਨਿਆਈਂ।
ਪਿਸਰ = ਪੁਤ੍ਰ। ਇ = ਉਸਤਤੀ ਸਨਬੰਧੀ। ਅਜ਼ੀਮ = ਵੱਡਾ। ਬ = ਨਾਲ।
ਯਾਦੇ = ਦੇ। ਖੁਦਾਇ = ਪ੍ਰਮੇਸ਼ਰ! ਕਿਬਲਹ = ਪੂਜਸਥਾਨ।
ਕਾਬਹੁ = ਮੱਕਾ। ਕਰੀਮ = ਕ੍ਰਿਪਾਲੂ।

ਭਾਵ—ਉਸਦੀ ਪਿਆਰੇ ਪੁਤ੍ਰਾਂ ਵਾਂਗੂੰ ਪਾਲਣਾ ਕਰਦਾ ਸੀ ਪੂਜ੍ਯ ਕ੍ਰਿਪਾਲੂ ਪ੍ਰਮੇਸ਼ਰ ਅਤੇ ਕਾਬੇ ਦੇ ਧਿਆਨ ਨਾਲ (ਅਰਥਾਤ ਧਿਆਨ ਕਰਕੇ ਧੋਬੀ)॥੨੭॥

ਚੁ ਬਿਗੁਜ਼ਸਤ ਬਰਵੈ ਦੋ ਸਿਹ ਸਾਲ ਮਾਹ।
ਕਜ਼ੋ ਦੁਖ਼ਤਰੇ ਖਾਨਹ ਆਵਰਦ ਸ਼ਾਹ॥੨੮॥

ਚੁ = ਜਦੋਂ। ਬਿਗੁਜ਼ਸ਼ਤ = ਬੀਤੇ। ਦੋ ਸਿਹ = ਦੋ ਤਿੰਨ। ਸਾਲ = ਵਰ੍ਹੇ।
ਮਾਹ = ਮਹੀਨੇ। ਕਿ = ਵਾਧੂ ਪਦ। ਅਜ਼ੋ = ਉਸਦੀ। ਦੁਖ਼ਤਰੇ = ਇਕ ਪੁਤੀ।
ਖਾਨਹ = ਘਰ। ਆਵਰਦ = ਲਿਆਈ। ਸ਼ਾਹ= ਰਾਜਾ।

ਭਾਵ—ਜਦ ਇਸ ਗੱਲ ਨੂੰ ਦੋ ਵਰ੍ਹੇ ਤਿੰਨ ਮਹੀਨੇ ਬੀਤੇ ਤਾਂ ਉਸ (ਧੋਬੀ) ਦੀ ਇਕ ਪੁਤ੍ਰੀ ਉਸਨੂੰ ਰਾਣੀ ਦੇ ਘਰ ਲਿਆਈ॥੨੮॥

ਨਜ਼ਰ ਕਰਦ ਬਰਵੈ ਹਮਾਇ ਅਜ਼ੀਮ॥
ਬਿਯਾਦ ਆਮਦਸ਼ ਪਿਸਰੇ ਗਾਜ਼ਰ ਕਰੀਮ॥੨੯॥

ਨਜ਼ਰ = ਦ੍ਰਿਸ਼ਟੀ। ਕਰਦ = ਕੀਤੀ। ਬਰਵੈ = ਉਸਤੇ। ਹਮਾਇ ਅਜ਼ੀਮ = ਵੱਡਾ
ਹਮਾ ਪੰਛੀ (ਰਾਜੇ ਦੀ ਪੁਤ੍ਰੀ)। ਬਿ = ਵਿਚ। ਯਾਦ = ਚੇਤਾ। ਆਮਦ = ਆਯਾ।
ਸ਼ - ਉਸ। ਪਿਸਰ = ਪੁਤਰ। ਗਾਜ਼ਰ = ਧੋਬੀ। ਕਰੀਮ = ਨਾਉਂ।

ਭਾਵ—ਰਾਜੇ ਦੀ ਪੁਤੀ ਨੇ ਜਦੋਂ ਕਰੀਮ ਧੋਬੀ ਦੇ ਪੁਤਰ ਉਤੇ ਧਿਆਨ ਕੀਤਾ ਤਾਂ ਉਸਨੂੰ ਚੇਤੇ ਆ ਗਿਆ॥੨੯॥

ਬਿਪੁਰਸੀਦ ਓਰਾ ਕਿ ਐ ਨੇਕ ਜਨ॥
ਕੁਜ਼ਾ ਯਾਫਤੀ ਪਿਸਰ ਖੁਸ਼ ਖੂਇ ਤਨ॥੩੦॥