ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੯)

ਹਿਕਾਯਤ ਸਤਵੀਂੀਂ

ਚੋ ਬਾਜ਼ੂ ਬਿਕੋਸ਼ਸ਼ ਦਰਾਮਦ ਅਜ਼ਾਂ
ਬਦਸਤ ਅੰਦਰ ਆਮਦ ਮਤਾਏ ਗਿਰਾਂ॥੨੩॥

ਚੋ = ਜਦੋਂ। ਬਾਜ਼ੂ = ਅੰਗ। ਬ = ਵਿਚ। ਕੋਸ਼ਸ਼ = ਉਪਾਵ। ਦਰਾਮਦ = ਆਏ
ਅਜ਼ਾਂ = ਉਸ ਵਿਚੋਂ। ਬਦਸਤ = ਹਥ ਵਿਚ। ਅੰਦਰ = ਵਾਧੂ ਪਦ।
ਆਮਦ = ਆਈ। ਮਤਾਏ = ਵਸਤੂ। ਗਿਰਾਂ = ਭਾਰੀ।

ਭਾਵ—ਜਦੋਂ ਹੱਥਾਂ ਬਾਹਵਾਂ ਨਾਲ ਉਪਾਵ ਕੀਤਾ ਤਾਂ ਉਸ ਵਿਚੋਂ ਇਕ ਅਨਮੋਲ ਵਸਤੂ ਹੱਥ ਆਈ॥੨੩॥ ਸ਼ਿਕਸਤੰਦ ਮੋਹਰਸ਼ ਬਰਾਏ ਮਤਾਇ॥ ਪਦੀਦ ਆਮਦਹ ਜ਼ਾਂ ਚੋ ਰਖ਼ਸ਼ਿੰਦਰ ਮਾਹ॥੨੪॥

ਸ਼ਿਕਸਤੰਦ = ਤੋੜੀ। ਮੋਹਰ = ਛਾਪ। ਸ਼ = ਉਸਦੀ। ਬਰਾਏ = ਵਾਸਤੇ।
ਮਤਾਇ = ਧਨ। ਪਦੀਦ ਆਮਦਹ = ਪਗਟ ਹੋਇਆ। ਜ਼=ਉਸ ਵਿਚੋਂ।
ਆਂ = ਉਹ।(ਜ਼ਾਂ =ਜ਼ ਆਂ) ਚੋ = ਨਿਆਈਂ। ਰਖ਼ਸ਼ਿੰਦਰ = ਚਮਕੀਲਾ।ਮਾਹ=ਚੰਦ੍ਰ੍ਮਾਂ

ਭਾਵ—ਉਸਦੀ ਛਾਪ ਪਦਾਰਥ ਲਈ ਤੋੜੀ ਉਸ ਵਿਚੋਂ ਉਹ ਚੰਦ ਦੀ ਨਿਆਈਂ ਚਮਕਦਾ ਨਿਕਲਿਆ (ਲਹੂੜਾ)॥੨੪॥

ਵ ਜਾਂ ਗਾਜ਼ਰਾਂ ਖਾਨਹ ਕੋਦਕ ਚੋ ਨੇਸਤ॥
ਖ਼ੁਦਾ ਮਨ ਪਿਸਰ ਦਾਦ ਈਂ ਹਮ ਬਸੋਸਤ॥੨੫॥

ਵ = ਅਤੇ। ਜ਼ਾਂ = ਓਹਨਾਂ। ਗਾਜ਼ਰਾਂ = ਧੋਬੀਆਂ। ਖ਼ਾਨਹ = ਘਰ। ਕੋਦਕ = ਪੁਤ੍ਰ
ਚੋ = ਜਦ। ਨੇਸਤ = ਨਹੀਂ ਹੈਸੀ। ਖ਼ੁਦਾ = ਪ੍ਰਮੇਸਰ। ਮਨ = ਮੈਨੂੰ।
ਪਿਸਰ = ਪੁਤ੍ਰ। ਦਾਦ = ਦਿਤਾ। ਈਂ ਹਮ = ਏਹ।
ਬਸੇ = ਬਹੁਤ। ਸਤ=ਹੈ। (ਬਸੇਸਤ= ਬਸੇਅਸਤ)

ਭਾਵ—ਓਹਨਾਂ ਧੋਬੀਆਂ ਦੇ ਘਰ ਜੋ ਪੁਤਰ ਨਹੀਂ ਹੈਸੀ (ਓਨ੍ਹਾਂ ਨੇ ਚਿਤ ਵਿਚ ਕਹਿਆ) ਪ੍ਰਮੇਸਰ ਨੇ ਸਾਨੂੰ ਪਦਿਤਾ ਹੈ ਏਹ ਬਥੇਰਾ ਹੈ॥ ੨੫॥ ਬਿਆਵਰਦਓਰਾ ਗ੍ਰਿਫਤ ਆਂ ਅਮੀਕ॥ ਸ਼ੁਕਰ ਕਰਦ ਯਕ਼ਦਾਨਿ ਆਜ਼ਮ ਅਕੀਕ॥੨੬॥

ਬਿਆਵਰਦ = ਲਿਆਏ। ਓਰਾ = ਉਸਨੂੰ। ਗ੍ਰਿਫਤ = ਲੈਕੇ। ਅਮੀਕ = ਡੂੰਘਾ।
ਸ਼ੁਕਰ = ਧੰਨਵਾਦ। ਕਰਦ = ਕੀਤਾ। ਯਜ਼ਦਾਨ = ਪ੍ਰਮੇਸ਼੍ਵਰ। ਇ = ਉਸਤਤੀ
ਸਨਬੰਧੀ। ਆਜ਼ਮ = ਵੱਡਾ। ਅਕੀਕ = ਹੀਰਾ।