ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੩੨)

ਹਿਕਾਯਤ ਛੇਵੀਂ

ਬਿਦਾ ਗਸ਼ਤ ਜਾਂ ਮੰਜ਼ਲੇ ਜਾਇ ਸਖਤ॥੪੧॥

ਰਿਹਾਈ = ਛੁਟਕਾਰਾ। ਦਿਹਦ = ਦਿੰਦੀ ਹੈ। ਖ਼ੁਦ = ਆਪਣੇ। ਖੁਦਾਵੰਦ
ਤਖ਼ਤ = ਗੱਦੀ ਵਾਲਾ। ਬਿਦਾ = ਵਿਦਿਆ। ਗਸ਼ਤ = ਹੋਈ। ਜਾਂ ਮੰਜ਼ਲ = ਉਸ
ਥਾਂ ਤੇ। ਏ = ਉਸਤਤੀ ਸਨਬੰਧਕ। ਜਾਇ ਸਖਤ = ਕਠਨ ਥਾਂ।

ਭਾਵ—(ਇਸ ਪ੍ਰਕਾਰ) ਆਪਣੇ ਰਾਜੇ ਨੂੰ ਛੁਟਕਾਰ ਦਿੰਦੀ ਹੈ (ਛੁਡਾਲਿਆ) ਅਤੇ ਉਸ ਬਿਖਮ ਅਸਥਾਨ ਤੇ ਵਿਦਿਆ ਹੋਈ॥੪੧॥

ਬਿਦਿਹ ਸਾਕੀਆ ਸਾਗਰੇ ਸਬਜ਼ ਪਾਨ॥
ਕਿ ਸਾਹਿਬ ਸ਼ਊਰ ਅਸਤ ਜ਼ਾਹਿਰ ਜਹਾਂ॥੪੨॥

(ਬਿਦਿਹ=ਦੇਵੋ। ਸਾਕੀਆ = ਹੇ ਖਾਣ ਪੀਣ ਦੇਣ ਵਾਲੇ ਗੁਰੋ। ਸਾਗਿਰ = ਕਟੋਰਾ
ਏ = ਉਸਤਤੀ ਸਨਬੰਧਕ। ਸਬਜ਼ ਪਾਨ = ਹਰਾ ਰੰਗ। (ਗਿਆਨਬੁਧੀ)।
ਕਿ = ਜੋ। ਸਾਹਿਬ ਸ਼ਊਰ = ਸਮਝ ਦੇਣ ਵਾਲਾ। ਅਸਤ = ਹੈ।
ਜ਼ਾਹਿਰ = ਪਰਗਟ। ਜਹਾਂ = ਸੰਸਾਰ

ਭਾਵ—ਹੇ ਸਤਿਗੁਰੋ ਗ੍ਯਾਨ ਬੁਧੀ ਕੌਲ ਦੇਓ ਜੇੜ੍ਹਾ ਸਮਝ ਦੇ ਵਧਾਉਣ ਵਾਲਾ ਅਤੇ ਸੰਸਾਰ ਵਿਚ ਪਰਗਟ ਹੈ॥੪੨॥

ਬਿਦਿਹ ਸਾਕੀਆ ਜਾਮ ਫ਼ੀਰੋਜ਼ਹ ਰੰਗ॥
ਕਿ ਦਰ ਵਕਤਿ ਸ਼ਬ ਚੂੰ ਖ਼ਸ਼ੇ ਰੋਜ਼ੇ ਜੰਗ॥੪੨॥

ਬਿਦਿਹ = ਦੇਓ। ਸਾਕੀਆ = ਹੇ ਗੁਰੋ। ਜਾਮ = ਛੱਨਾਂ। ਏ = ਉਸਤਤੀ ਸਨਬੰਧਕ
ਫ਼ੀਰੋਜ਼ਹ = ਨੀਲਕ। ਰੰਗ = ਰੰਗਤ (ਬਰਨ)। ਕਿ = ਜੋ। ਦਰ = ਵਿਚ। ਵਕਤ = ਸਮਾਂ
ਏ = ਦੇ। ਸ਼ਬ = ਰਾ। ਚੂੰ = ਜਿਵੇਂ। ਖੁਸ਼ = ਅਨੰਦ। ਇ = ਉਸਤਤੀ
ਸਨਬੰਧਕ। ਰੋਜ਼ੇ ਜੰਗ = ਜੁੱਧ ਦੇ ਦਿਨ।

ਭਾਵ—ਹੇ ਸਤਿਗੁਰੋ ਨੀਲੇ ਰੰਗ (ਨਾਮ) ਦਾ ਕਟੋਰਾ ਦੇਓ ਜੋ ਰਾਤ੍ਰ ਦੇ ਸਮੇਂ ਵਾਂਗੂੰ ਜੁੱਧ ਦੇ ਦਿਨ ਅਨੰਦ ਦਾਇਕ ਹੈ॥੪੩॥

ਧਿਆਨ ਜੋਗ— ਹੇ ਔਰੰਗੇ ਗਰਬ ਨਾ ਕਰ, “ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ"। ਦੇਖ ਓਹ ਅਰਬ ਦਾ ਰਾਜਾ ਭੀ ਵੱਡਾ ਬਣਿਆਂ ਫਿਰਦਾ ਸੀ ਅਜੇਹਾ ਸਮਾਂ ਆਇਆ ਜੋ ਘਾਹੀ ਬਣਨਾ ਪਿਆ ਅਤੇ ਮੰਤ੍ਰੀ ਦੀ ਪੁਤ੍ਰੀ ਹਥੋਂ ਕੋਰੜੇ ਖਾਧੇ ਅਤੇ ਛੁਟਕਾਰਾ ਪਾਇਆ ਅਰਥਾਤ ਮੰਤ੍ਰੀ ਦੀ ਪੁਤ੍ਰੀ ਅੱਗੇ ਭੀ ਅਧੀਨ ਹੋਣਾ ਪਿਆ ਸੋ ਤੂੰ ਭੀ ਰਤਾ ਸੋਚ ਵਿਚਾਰ ਲੈ।