ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੨੮)

ਹਿਕਾਯਤ ਛੇਵੀਂ

ਭਾਵ—(ਪਹਿਲਾਂ) ਅਸੀਸ ਦਿੱਤੀ ਜੋ ਹੋ ਭਾਗਾਂ ਵਾਲੇ ਛਤ੍ਰ, ਅਰ ਗੱਦੀ ਦੇ ਯੋਗ ਰਾਜੇ॥੨੫॥

ਮਰਾ ਕਾਹੀਆਂ ਆਮਦ ਅਜ਼ ਬਹੁਰਿ ਕਾਹ॥
ਦੋ ਸਹਸ੍ਵਦ ਸਵਾਰੋਯਕ ਅਜ਼ਸ਼ਕਲਿਸ਼ਾਹ॥੨੬॥

ਮਰਾ = ਮੇਰੇ । ਕਾਹੀਆਂ = ਘਾਹੀ। ਆਮਦ = ਆਏ। ਅਜ਼ਬਹਰਿ = ਲਈ।
ਕਾਹ = ਘਾਓ। ਦੋ = ਦੋ। ਸਿਹ = ਤਿੰਨ । ਸ੍ਵਦ = ਸੌ । ਸਵਾਰ = ਘੋੜ ਚੜ੍ਹੇ।
ਓ = ਅਤੇ। ਯਕ = ਇਕ। ਅਜ਼-ਨਿਆਈਂ । ਸ਼ਕਲ ਿ= ਰੂਪ। ਸ਼ਾਹ = ਰਾਜਾ।

ਭਾਵ—(ਫੇਰ ਕਹਿਆ) ਮੇਰੇ ਦੋ ਤਿੰਨ ਸੌ ਘੋੜ ਚੜ੍ਹੇ ਅਤੇ ਇਕ ਰਾਜਿਆਂ ਦੇ ਰੂਪ ਵਾਲਾ ਘਾਓ ਨੂੰ ਘਾਹੀ ਆਏ ਹਨ॥੨੬॥

ਕਿ ਬਿਹਤਰ ਹਮਾਂਅਸਤ ਆਂਰਾ ਬਿਦਿਹ॥
ਵਗਰਨਹ ਖੁਦਸ਼ ਮੌਤ ਬਰਸਰ ਬਿਨਿਹ॥੨੭॥

ਕਿ = ਜੋ। ਬਿਹਤਰ = ਚੰਗਾ । ਹਮਾਂ = ਓਹੀ। ਅਸਤ = ਹੈ। ਆਂਰਾ = ਉਨ੍ਹਾਂ
ਨੂੰ। ਬਿਦਿਹ = ਦੇਵੋ। ਵਗਰਨਹ = ਨਹੀਂ ਤਾਂ। ਖੁਦਸ਼ = ਅਪਨੀ।
ਮੌਤ = ਮ੍ਰਿਤੂ । ਬਰਸਰ = ਸਿਰ ਉੱਤੇ। ਬਿਨਿਹ = ਰੱਖੋ।

ਭਾਵ—ਚੰਗੀ ਏਹ ਗਲ ਹੈ ਜੋ ਉਨ੍ਹਾਂ ਨੂੰ ਦੇ ਦਿਓ ਨਹੀਂ ਤਾਂ ਆਪਣੇ ਸਿਰ ਉਪਰ ਮ੍ਰਿਤੂ ਰੱਖੋ (ਅਰਥਾਤ) ਆਪਣੀ ਮ੍ਰਿਤੂ ਸ੍ਵੀਕਾਰ ਕਰੋ ॥੨੭॥

ਸ਼ਨੀਦਈਂ ਜ਼ਮਨ ਸ਼ਾਹਗਰਈਂ ਸੁਖ਼ਨ॥
ਹਮਾਨਾ ਤੁਰਾ ਬੇਖ਼ ਬਰਕੰਦ ਬੁਨ॥੨੮॥

ਸ਼ਨੀਦਈਂ = ਸੁਣ ਲਈ। ਜ਼ਮਨ = ਮੇਰਾ। ਸ਼ਾਹ = ਰਾਜਾ। ਗਰ = ਜੇ।
ਈਂ = ਏ। ਸੁਖ਼ਨ = ਗੱਲ਼। ਹਮਾਨਾ = ਸਚਮੁਚ । ਤੁਰਾ = ਤੇਰੀ।
ਬੇਖ = ਜੜ੍ਹ । ਬਰਕੰਦ = ਪੱਟੀ। ਬੁਨ = ਮੂਲ।

ਭਾਵ—ਜੇ ਏਹ ਗੱਲ ਸਾਡੇ ਰਾਜੇ ਨੇ ਸੁਣ ਪਾਈ ਤਾਂ ਨਿਸਚੇ ਕਰਕੇ (ਜਾਣ) ਜੋ ਤੇਰੀ ਜੜ੍ਹ ਮੂਲ ਪੱਟ ਸੁਟੇਗਾ ॥੨੮॥

ਸ਼ਨੀਦ ਈਂ ਸੁਖਨ ਸ਼ਾਹ ਫੌਲਾਦ ਤਨ॥
ਬਿਲਰਜ਼ੀਦ ਬਰਖ਼ੁਦ ਚੋਬਰਗੇ ਸਮਨ॥੨੯॥

ਸ਼ੁਨੀਦ - ਸੁਣੀਂ। ਈਂ = ਏਹ। ਸੁਖ਼ਨ = ਬਾਤ। ਸ਼ਾਹ = ਰਾਜਾ
ਫੌਲਾਦ = ਲੋਹਾ। ਤਨ = ਸਰੀਰ (ਲੋਹੇ ਵਰਗਾ ਸਰੀਰ)। ਬਿ = ਵਾਧੂ
ਪਦ। ਲਰਜ਼ੀਦ = ਕੰਬਿਆ। ਬਰ = ਉਪਰ । ਖ਼ੁਦ = ਆਪਣੇ।