ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੧੦)

ਹਿਕਾਯਤ ਪੰਜਵੀਂ

ਭਾਵ—(ਉਸ ਇਸਤ੍ਰੀ ਨੇ) ਕਹਿਆ ਜੋ ਹੇ ਸ਼ੁਭ ਭਾਗਾਂ ਵਾਲੇ ਰਾਜੇ ਤੂੰ ਮੈਨੂੰ ਸਿੰਘਾਸਨ ਦੇ ਪਾਸ ਆਸਨ ਦੇਹ (ਅਰਥਾਤ ਇਸਤ੍ਰੀ ਬਣਾਇ)॥੧੧॥

ਨਖ਼ਸਤੀਂ ਸਰਿ ਕਾਜ਼ੀ ਆਵਰ ਤਰਾਸ਼ਤ॥
ਵਜ਼ਾਂ ਪਸ ਕਿ ਈ ਖ਼ਾਨਹ ਮਾ ਅਜ਼ ਰਾਸਤ॥੧੨॥

ਨਖ਼ਸਤੀਂ = ਪ੍ਰਿਥਮ। ਸਰ = ਸਿਰ। ਇ = ਦਾ। ਕਾਜ਼ੀ = ਮੁਲਾਣਾ।
ਆਵਰ = ਲਿਆ। ਤਰਾਸ਼ਤ = ਵੱਢਕੇ। ਵਜ਼ਾਂ = (ਵ ਅਜ਼ ਆਂ। ਵ = ਅਤੇ।
ਅਜ਼- ਤੇ ਆਂ ਉਸ) ਅਤੇ ਉਸਤੇ। ਪਸ = ਪਿਛੇ। ਕਿ = ਜੋ। ਈਂ = ਇਹ।
ਖ਼ਾਨਹ = ਘਰ। ਮਾ = ਮੇਰਾ। ਅਜ਼ = ਵਾਧੂ ਪਦ। ਤੁਰਾ = ਤੇਰਾ।
ਅਸਤ = ਹੈ। (ਤੁਰਾਸਤ = ਤੁਰਾ ਅਸਤ)

ਭਾਵ—(ਉਸ ਰਾਜੇ ਆਖਿਆ) ਜੋ ਪਹਿਲਾਂ ਕਾਜ਼ੀ ਦਾ ਸਿਰ ਵੱਢਕੇ ਲਿਆ ਉਸਤੇ ਪਿਛੇ ਏਹ ਮੇਰਾ ਘਰ ਤੇਰਾ ਹੀ ਹੈ॥੧੨॥

ਸ਼ਨੀਦਈਂ ਸੁਖ਼ਨਰਾ ਦਿਲ ਅੰਦਰ ਨਿਹਾਦ॥
ਨ ਰਾਜ਼ੇ ਦਿਹਰ ਪੇਸ਼ਿ ਔਰਤ ਕੁਸ਼ਾਦ॥੧੩॥

ਸ਼ਨੀਦ = ਸੁਣੀ। ਈਂ = ਏਹ। ਸੁਖ਼ਨ = ਬਾਤ। ਰਾ = ਨੂੰ। ਦਿਲ = ਚਿਤ।
ਅੰਦਰ = ਵਿਚ। ਨਿਹਾਦ = ਬਠਾਇਆ। ਨ = ਨਹੀਂ। ਰਾਜੇ = ਭੇਤ
ਦਿਗਰ = ਦੂਜੀ। ਪੇਸ਼ = ਪਾਸ। ਇ = ਉਸਤਤੀ ਸੰਬੰਧਕ।
ਔਰਤ = ਇਸਤ੍ਰੀ। ਕੁਸ਼ਾਦ = ਖੋਲ੍ਹਿਆ।

ਭਾਵ—ਉਸਨੇ ਇਹ ਗੱਲ ਸੁਣਕੇ ਚਿੱਤ ਵਿਚ ਬਠਾਇ ਲਈ ਅਤੇ ਕਿਸੀ ਦੂਜੀ ਇਸਤ੍ਰੀ ਪਾਸ ਏਹ ਭੇਤ ਨ ਦੱਸਿਆ॥੧੩॥

ਬਵਕਤੇ ਸ਼ੌਹਰਿ ਚੋ ਖ਼ੁਸ਼ ਖ਼ੁਫ਼ਤਹ ਦੀਦ॥
ਬਿਜ਼ਦ ਤੇਗ਼ ਖ਼ੁਦ ਦਸਤ ਸਰਿਓ ਬੁਰੀਦ॥੧੪॥

ਬਵਕਤੇ = ਇਕ ਸਮੇਂ। ਸ਼ੌਹਰਿ = ਪਤੀ। ਚੋ = ਜਦ। ਖੁਸ਼ਖੁਫ਼ਤਹ = ਗਹਰੀ
ਨੀਂਦ੍ਰ ਸੁਤਾ ਹੋਇਆ। ਦੀਦ = ਦੇਖਿਆ। ਬਿਜ਼ਦ = ਮਾਰੀ। ਤੇਗ਼ = ਤਲਵਾਰ।
ਖ਼ੁਦਦਸਤ = ਆਪਣੇ ਹੱਥੀਂ। ਸਰਿਓ = ਉਸਦਾ ਸਿਰ। ਬੁਰੀਦ = ਵੱਢਿਆ।

ਭਾਵ— ਇਕ ਸਮੇਂ ਜਦ ਪਤੀ ਨੂੰ ਗਹਰੀ ਨੀਂਦ ਸੁੱਤਾ ਦੇਖਿਆ ਤਾਂ (ਓਸ ਇਸਤ੍ਰੀ ਨੇ) ਤਲਵਾਰ ਮਾਰੀ ਅਤੇ ਅਪਣੇ ਹੱਥੀਂ ਉਸਦਾ ਸਿਰ ਵੱਢਿਆ॥੧੪॥

ਬੁਰੀਦਾਹ ਸਰਿਓ ਰਵਾਂ ਜਾਇ ਗਸ਼ਤ॥
ਦਰਾਂ ਜਾ ਸਬਲ ਸਿੰਘ ਬਿਨਸ਼ਸਤਹ ਅਸਤ॥੧੫॥