ਪੰਨਾ:ਜ਼ਫ਼ਰਨਾਮਾ ਸਟੀਕ (ਮੁਨਸ਼ੀ ਮੰਗਲ ਸਿੰਘ).pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਫ਼ਰਨਾਮਾ ਸਟੀਕ

(੧੦੮)

ਹਿਕਾਇਤ ਪੰਜਵੀਂ

ਯਕੇ ਖਾਨਹ ਓ ਬਾਨੂੰਏ ਨੌਜਵਾਂ॥
ਕਿ ਕੁਰਬਾਂ ਸ਼ੇਵਦ ਹਰਕਸ਼ੇ ਨਾਜ਼ਦਾਂ॥੪॥

ਯਕੇ = ਇਕ । ਖਾਨਹ = ਘਰ । ਓ = ਉਸ। ਬਾਨੂੰ = ਇਸਤ੍ਰੀ। ਏ = ਉਸਤਤੀ
ਸਨਬੰਧਕ। ਨੌ ਜਵ ਾਂ= ਚੜ੍ਹਦੀ ਅਵਸਥਾ। ਕਿ = ਜੋ। ਕੁਰਬਾਂ ਸਵਦ = ਵਾਰਿਆ
ਜਾਵੇ। ਹਰਕਸ਼ੇ = ਸਭ ਕੋਈ ਨਾਜ਼ਦਾਂ = ਨਖਰਾ ਜਾਨਣ ਵਾਲਾ।

ਭਾਵ— ਉਸਦੇ ਘਰ ਇਕ ਮੁਟਿਆਰ ਇਸਤ੍ਰੀ ਸੀ ਅਜੇਹੀ ਕਿ ਉਸ ਉਤੇ ਵਡੇ ਵਡੇ ਚਤਰ ਵਾਰਨੇ ਜਾਂਦੇ ਸੀ ॥੪॥

ਕਿ ਸੋਸਨ ਸਰੇਰਾ ਫਿਰੋਮੇਜ਼ਦਹ॥
ਗੁਲੇਲਾਲਹਰਾ ਦਾਗ਼ ਦਰ ਦਿਲ ਸ਼ੁਦਹ॥੫॥

ਕਿ = ਜੋ । ਸੋਸਨ = ਇਕ ਸੋਸਨੀ ਫੁਲ ਹੁੰਦਾ ਹੈ। ਸਰੇ = ਸਿਰ। ਰਾ = ਨੂੰ।
ਫਿਰੋ = ਹੇਠਾਂ। ਮੇਜ਼ਦਹ = ਸੁਟਦਾ ਸੀ। ਗੁਲੇਲਾਲਹ = ਪੋਸਤ ਦਾ ਫੁਲ।
ਰਾ = ਦੇ। ਦਾਗ = ਕਾਲਕ। ਦਰ = ਵਿਚ। ਦਿਲ = ਚਿਤ। ਸ਼ੁਦਹ = ਹੋ ਗਿਆ ਸੀ।

ਭਾਵ—ਅਤੇ ਸੋਸਨੀ ਫੁਲ (ਉਸਨੂੰ ਦੇਖਕੇ) ਸਿਰ ਹੇਠਾਂ ਕਰਦਾ ਸੀ (ਨਮਸ਼ਕਾਰ ਕਰਦਾ ਸੀ) ਅਤੇ ਪੋਸਤ ਦੇ ਫੁਲ ਦਾ ਚਿਤ ਵਿਚ ਜਲਨ ਪੈ ਜਾਂਦਾ ਸੀ।੫॥

ਕਜ਼ਾਂ ਸੂਰਤੇ ਮਾਹ ਰਾ ਬੀਮ ਸ਼ੁਦ॥
ਰਸ਼ਕ ਸੋਖ਼ਤਹ ਅਜ਼ਮਿਆਂ ਨੀਮਸ਼ਦ॥੬॥

ਕਜ਼ਾਂ = ਉਸਤੇ । ਸੂਰਤ = ਮੂਰਤੀ। ਏ = ਦੀ। ਮਾਹ = ਚੰਦ। ਰਾ = ਨੂੰ।
ਬੀਮ = ਡਰ। ਸ਼ੁਦ = ਹੋਇਆ। ਰਸ਼ਕ = ਈਰਖਾ। ਸੋਖ਼ਤਹ = ਜਲਕੇ।
ਅਜ਼ = ਤੇ। ਮਿਆਂ = ਵਿਚਕਾਰ। ਨੀਮ = ਅੱਧਾ। ਸ਼ੁਦ = ਹੋਇਆ।

ਭਾਵ— ਕਿ ਉਸਤੇ ਚੰਦ ਦੀ (ਮੂਰਤੀ ਨੂੰ) ਡਰ ਪੈ ਗਿਆ ਅਤੇ ਈਰਖਾ ਦੀ ਅਗਨੀ ਵਿਚ ਸੜਕੇ ਅੱਧਾ ਹੋ ਗਿਆ॥ ੬ ॥

ਬਕਾਰ ਅਜ਼ ਸੂਏ ਖ਼ਾਨਹ ਬੇਰੂੰ ਰਵਦ॥
ਬਦੋਸ਼ੇ ਜ਼ੁਲਫ਼ ਸ਼ੋਰ ਸੰਬਲ ਸ਼ਵਦ ॥੭॥

ਬਕਾਰ = ਕੰਮ ਲਈ। ਅਜ਼ = ਤੇ। ਸੂਇ = ਪਾਸੇ। ਖਾਨਹ = ਘਰ। ਬੇਰੂੰ = ਬਾਹਰ।
ਰਵਦ-ਜਾਂਦੀ ਹੈ। ਬ = ਉਪਰ। ਦੋਸ਼ੇ = ਮੋਢੇ। ਜ਼ੁਲਫ = ਅਲਕਾਂ।
ਸ਼ੋਰ = ਕੂਕ। ਸੁੰਬਲ = ਇਸ਼ਕ ਪੇਚਾ (ਬਾਲਛੜ)। ਸ਼ਵਦ = ਹੁੰਦੀ ਸੀ।

ਭਾਵ— ਓਹ ਇਸਤ੍ਰੀ ਜੋ ਘਰੋਂ ਕਿਸੇ ਕੰਮ ਲਈ ਬਾਹਰ ਜਾਂਦੀ ਸੀ ਤਾਂ ਓਹਦੇ ਮੋਢਿਆਂ ਉਤੇ ਅਲਕਾਂ ਦੇਖਕੇ ਇਸ਼ਕ ਪੇਚਾ ਡਰਦਾ ਕੂਕ ਮਾਰਦਾ ਸੀ।॥੭॥